ਰਾਮਪੁਰ ਲਿਖਾਰੀ ਸਭਾ ਦਾ ਸਮਾਗਮ ਸਫਲਤਾ ਪੂਰਵਕ ਸਿਰੇ ਚੜ੍ਹਿਆ
ਰਾਮਪੁਰ:
ਮੈਨੂੰ ਮਾਣ ਹੈ ਕਿ ਰਾਮਪੁਰ ਲਿਖਾਰੀ ਸਭਾ ਦੇ ਸਲਾਨਾ ਸਨਮਾਨ ਸਮਾਗਮ ਦਾ ਆਗਾਜ਼ ਮੇਰੇ ਲਿਖੇ ਤੇ ਗਾਏ ਗੀਤ ਤੋਂ ਹੋਇਆ ।
ਜਸਵੀਰ ਸਿੰਘ ਝੱਜ ਤੇ ਜਗਜੀਤ ਗੁਰਮ ਨੇ ਸਨਮਾਨ ਲਈ ਪੰਜਾਬੀ ਲਿਖਾਰੀ ਸਭਾ ਦਾ ਧੰਨਵਾਦ ਆਪਣੇ ਆਪਣੇ ਅੰਦਾਜ਼ ਚ ਕੀਤਾ । ਗੀਤਕਾਰ ਸਵਰਨ ਪੱਲ੍ਹਾ ਹੁਣਾਂ ਇੱਕ ਗੱਲ ਆਖੀ ਜੋ ਮੇਰੇ ਸਮੇਤ ਸਾਰਿਆਂ ਦੇ ਮਨਾਂ ਵਿੱਚ ਉੱਤਰ ਗਈ ।
'' ਜਿਵੇ ਕੋਈ ਮਾਂ ਆਪਣੇ ਪੁੱਤ ਨੂੰ ਸੋਹਣਾ ਪੁੱਤ ਕਹਿਕੇ ਪਿਆਰ ਕਰਦੀ ਹੈ ,, ''
ਏਸੇ ਤਰਾਂ ਰਾਮਪੁਰ ਲਿਖਾਰੀ ਸਭਾ ਨੇ ਮੈਨੂੰ ਸੋਹਣਾ ਪੁੱਤ ਆਖਕੇ ਨਿਵਾਜਿਆ ਹੈ । ਸਭਾ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ ,ਸਰਪ੍ਰਸਤ ਸੁਰਿੰਦਰ ਰਾਮਪੁਰੀ , ਗੁਰਦਿਆਲ ਦਲਾਲ ਨੇ , ਸਮਾਗਮ ਸਬੰਧੀ ਆਪੋ ਆਪਣੀਆਂ ਤਕਰੀਰਾਂ ਕੀਤੀਆਂ।
ਮੁੱਖ ਮਹਿਮਾਨ ਗੁਰਭਜਨ ਗਿੱਲ ਹੁਣਾਂ ਆਖਿਆ ਕਿ ਅਸੀ ਕਿਸੇ ਦੇ ਫੋਨ ਕਰਨ ਨਾਲ ਰਾਮਪੁਰ ਸਭਾ ਚ ਮਹਿਮਾਨ ਬਣ ਕੇ ਨਹੀ ਆਏ ਸਗੋਂ ਏਥੇ ਦਾ ਪੌਣੀ ਸਦੀ ਪੁਰਾਣਾ ਇਤਿਹਾਸ ਸਾਨੂੰ ਮੁੜ ਮੁੜ ਰਾਮਪੁਰ ਆਉਣ ਲਈ ਪ੍ਰੇਰਦਾ ਹੈ। ਉਹਨਾਂ ਰਾਮਪੁਰ ਦੇ ਵਸਨੀਕ ਸੰਗੀਤਕਾਰ ਉਸਤਾਦ ਊਧੋ ਖਾਂ ਸਾਹਬ ਦੀ ਗੱਲ ਵੀ ਕੀਤੀ ਜਿੰਨਾਂ ਕੋਲੋ ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਵੀ ਸੰਗੀਤ ਦੀ ਤਾਲੀਮ ਹਾਸਿਲ ਕੀਤੀ । ਇਨਾਂ ਗੱਲਾਂ ਨੇ ਸਭ ਦੇ ਦਿਲਾਂ ਨੂੰ ਪ੍ਰਭਾਵਤ ਕੀਤਾ। ਅਚਾਨਕ ਫੋਨ ਆਉਣ ਕਰਕੇ ਮੈਨੂੰ ਮਹਾਨ ਲੇਖਕ ਵਰਿਆਮ ਸਿੰਘ ਸੰਧੂ ਦੇ ਲੈਕਚਰ ਚੋ ਉੱਠਕੇ ਤੁਰੰਤ ਸ਼੍ਰੀ ਭੈਣੀ ਸਾਹਿਬ ਪਰਤਣਾ ਪਿਆ। ਖੈਰ ਤਰਨ ਬੱਲ ਤੋ ਵੀਡੀਓ ਰੀਕਾਰਡਿੰਗ ਲੈ ਕੇ ਆਪਣਾ ਸ਼ੌਕ ਪੂਰਾ ਕਰਾਂਗਾ । ਸੁਖਮਿੰਦਰਪਾਲ ਸਿੰਘ ਗਰੇਵਾਲ ਦਾ ਭਾਸ਼ਣ ਲੀਹੋ ਲੱਥਦਾ ਜਾਪਿਆ ਪਰ ਸੰਧੂੰ ਸਾਹਬ ਮੁੜ ਲੀਹ ਤੇ ਲੈ ਆਏ । ਮੰਚ ਸੰਭਾਲ ਰਹੇ ਸਭਾ ਦੇ ਜਨਰਲ ਸਕੱਤਰ ਬਲਵੰਤ ਮਾਂਗਟ ਨੇ ਸਟੇਜ ਸੰਚਾਲਨ ਵਧੀਆ ਢੰਗ ਨਾਲ ਕੀਤਾ। ਰਾਮਪੁਰ ਦੀਆਂ ਦੋ ਲੇਖਿਕਾਵਾਂ ਹਰਲੀਨ ਕੌਰ ਰਾਮਪੁਰੀ ,ਨੀਤੂ ਰਾਮਪੁਰ ਤੇ ਅਮਰਿੰਦਰ ਸੋਹਲ ਨੇ ਤਿੰਨ ਸਨਮਾਨਿਤ ਲੇਖਕਾਂ ਬਾਰੇ ਪੇਪਰ ਪੜ੍ਹੇ ਇਹ ਗੱਲ ਵੀ ਬਹੁਤ ਚੰਗੀ ਲੱਗੀ । ਰਾਮਪੁਰ ਵਾਲਿਓ ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਵੱਲੋਂ ਮੁਬਾਰਕਾਂ ।