ਪੀ.ਏ.ਯੂ. ਦੇ ਪੀ ਐੱਚ ਡੀ ਖੋਜਾਰਥੀ ਨੂੰ ਨੌਜਵਾਨ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
ਲੁਧਿਆਣਾ 12 ਮਾਰਚ, 2025 - ਪੀ.ਏ.ਯੂ. ਦੇ ਰਸਾਇਣ ਵਿਗਿਆਨ ਵਿਭਾਗ ਵਿਚ ਪੀ ਐੱਚ ਡੀ ਦੀ ਖੋਜਾਰਥੀ ਈਸ਼ਾ ਡੁਡੇਜਾ ਨੂੰ ਗਰੀਨ ਕਮਿਸਟਰੀ ਲਈ ਪਾਏ ਯੋਗਦਾਨ ਦੇ ਨਤੀਜੇ ਵਜੋਂ ਨੌਜਵਾਨ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ| ਇਹ ਐਵਾਰਡ ਉਸਨੂੰ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟਜ਼ ਸੰਗਰੂਰ ਵਿਖੇ ਖੇਤੀ ਖੋਜ, ਕਾਢ, ਇੰਜਨੀਅਰਿੰਗ, ਪੋਸ਼ਣ ਅਤੇ ਤਕਨਾਲੋਜੀ ਬਾਰੇ ਕਰਵਾਈ ਕੌਮਾਂਤਰੀ ਕਾਨਫਰੰਸ ਦੌਰਾਨ ਦਿੱਤਾ ਗਿਆ| ਈਸ਼ਾ ਡੁਡੇਜਾ ਨੇ ਆਪਣਾ ਪੀ ਐੱਚ ਡੀ ਦਾ ਖੋਜ ਕਾਰਜ ਰਸਾਇਣ ਵਿਗਿਆਨ ਵਿਭਾਗ ਦੇ ਮਾਹਿਰ ਡਾ. ਉਰਵਸ਼ੀ ਦੀ ਨਿਗਰਾਨੀ ਹੇਠ ਪੂਰਾ ਕੀਤਾ| ਕੁਮਾਰੀ ਈਸ਼ਾ ਨੇ ਪਰਾਲੀ ਦੀ ਵਰਤੋਂ ਕਰਕੇ ਭੋਜਨ, ਪੈਕਜਿੰਗ ਸਮੱਗਰੀ ਤਿਆਰ ਕੀਤੀ ਜੋ ਵਾਤਾਵਰਨ ਪੱਖੀ ਹੈ ਅਤੇ ਇਸ ਨਾਲ ਪਲਾਸਟਿਕ ਦਾ ਢੁੱਕਵਾਂ ਬਦਲ ਸਾਹਮਣੇ ਲਿਆਂਦਾ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਕਮਿਸਟਰੀ ਵਿਭਾਗ ਦੇ ਮੁੁਖੀ ਡਾ. ਮਨਜੀਤ ਕੌਰ ਸਾਂਘਾ ਨੇ ਕੁਮਾਰੀ ਈਸ਼ਾ ਅਤੇ ਉਸਦੇ ਨਿਗਰਾਨ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ|