ਮੁਫਤ ਨਿਉਰੋਥਰੇਪੀ ਕੈਂਪ ‘ਚ 65 ਮਰੀਜਾਂ ਨੇ ਲਿਆ ਲਾਹਾ
ਜਗਰਾਓਂ, 28 ਫਰਵਰੀ 2025 ਤੂਰ ਪਰਿਵਾਰ ਵਲੋਂ ਆਪਣੇ ਪਿਤਾ ਨੰਬਰਦਾਰ ਹਰਮਿੰਦਰ ਸਿੰਘ ਸਵੱਦੀ ਦੀ ਯਾਦ ਵਿਚ ਪਿੰਡ ਸਵੱਦੀ ਕਲਾਂ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਾਉਣ ਉਪਰੰਤ ਮੁਫਤ ਨਿਉਰੋਥਰੇਪੀ ਕੈਂਪ ਲਾਇਆ ਗਿਆ। ਇਸ ਸਬੰਧੀ ਸਤਵੀਰ ਸਿੰਘ ਤੂਰ ਨੇ ਦੱਸਿਆ ਕਿ ਪਿਤਾ ਦੀ ਸਲਾਨਾ ਬਰਸੀ ਮੌਕੇ ਮੋਗੇ ਦੇ ਡਾਕਟਰ ਮੁਕੇਸ਼ ਕੋਚਰ ਦੀ ਅਗਵਾਈ ਵਿਚ ਮੁਫਤ ਨਿਉਰੋਥਰੇਪੀ ਕੈਂਪ ਲਾਇਆ ਗਿਆ, ਜਿਸ ਵਿਚ 65 ਮਰੀਜਾਂ ਨੇ ਫਿਿਜਈਓਥਰੇਪੀ ਕਰ ਕੇ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਕੌਂਸਲਰ ਅਮਰਜੀਤ ਸਿੰਘ ਮਾਲਵਾ, ਸੁਖਵਿੰਦਰ ਕੌਰ ਤੂਰ, ਡਾ. ਅਵਤਾਰ ਸਿੰਘ, ਹਰਵਿੰਦਰ ਸਿੰਘ, ਕਮਲਪ੍ਰੀਤ ਕੌਰ, ਮੁਸਕਾਨ, ਡਾ. ਦਲਜੀਤ ਸਿੰਘ, ਬਲਦੇਵ ਸਿੰਘ ਸਿੱਧੂ, ਸਤੀਸ਼ ਕੁਮਾਰ ਪਿੰਕੀ, ਮਨੋਜ ਕੁਮਾਰ, ਰਾਕੇਸ਼ ਘਈ, ਅੰਸ਼ ਗੂੰਬਰ, ਜਗਪਾਲ ਸਿੰਘ, ਬਸੰਤ ਸਿੰਘ ਬਦੇਸ਼ਾ, ਬਲਵਿੰਦਰ ਸਿੰਘ ਕਾਲੇਕੇ, ਜਸਮੇਲ ਸਿੰਘ ਗਿੱਲ, ਬਲਦੇਵ ਸਿੰਘ ਗਿੱਲ, ਸਤਿੰਦਰ ਸਿੰਘ ਕਾਲੇਕੇ, ਕਰਮਜੀਤ ਰਾਜੇਆਣਾ ਹਾਜ਼ਰ ਸਨ।