ਟੀ.ਬੀ ਦੀ ਜਾਂਚ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਸੂਬੇ ਭਰ ਵਿੱਚੋਂ ਮੋਹਰੀ ਰਿਹਾ
- ਜਿਲ੍ਹਾ ਟੀ. ਬੀ ਕੰਟਰੋਲ ਵਿਭਾਗ ਵੱਲੋਂ ਕੀਤੀ ਗਈ ਮੀਟਿੰਗ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 28 ਫਰਵਰੀ 2025, ਸਿਵਲ ਸਰਜਨ ਮਾਲੇਰਕੋਟਲਾ ਡਾ.ਸੰਜੇ ਗੋਇਲ ਅਤੇ ਸਹਾਇਕ ਸਿਵਲ ਸਰਜਨ ਡਾ. ਸਜ਼ੀਲ਼ਾ ਖਾਨ ਦੀ ਅਗਵਾਈ ਹੇਠ ਜਿਲ੍ਹਾ ਟੀ.ਬੀ ਕੰਟਰੋਲ ਅਫ਼ਸਰ ਡਾ. ਮੁਨੀਰ ਮੁਹੰਮਦ ਵੱਲੋਂ ਸਿਵਲ ਸਰਜਨ ਮਾਲੇਰਕੋਟਲਾ ਵਿਖ਼ੇ ਟੀ. ਬੀ ਕੰਟਰੋਲ ਪ੍ਰੋਗਰਾਮ ਸੰਬੰਧੀ ਮੀਟਿੰਗ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਟੀ ਬੀ ਅਫ਼ਸਰ ਡਾ. ਮੁਨੀਰ ਮੁਹੰਮਦ ਨੇ ਦੱਸਿਆ ਕੇ ਜਿਲ੍ਹਾ ਮਾਲੇਰਕੋਟਲਾ ਇਸ ਸਾਲ ਟੀ. ਬੀ ਦੀ ਜਾਂਚ ਵਿੱਚ ਸੂਬੇ ਭਰ ਦੇ ਵਿੱਚੋਂ ਮੋਹਰੀ ਰਿਹਾ ਹੈ ਜਿਸਦਾ ਸੇਹਰਾ ਜਿਲ੍ਹੇ ਵਿੱਚ ਟੀ. ਬੀ ਪ੍ਰੋਗਰਾਮ ਲਈ ਕੰਮ ਕਰਦੀ ਸਾਰੀ ਟੀਮ ਨੂੰ ਜਾਂਦਾ ਹੈ ਉਹਨਾਂ ਕਿਹਾ ਕੇ ਜਿਲ੍ਹੇ ਦੇ ਵਿੱਚ ਪੰਜ ਟੀ. ਬੀ ਜਾਂਚ ਕੇਂਦਰ ਹਨ ਜਿੱਥੇ ਮੁਫ਼ਤ ਜਾਂਚ ਕੀਤੀ ਜਾਂਦੀ ਹੈ ਜਿਹਨਾਂ ਵਿੱਚ ਪੀ. ਐਚ. ਸੀ ਪੰਜਗਰਾਈਆਂ, ਸਿਵਲ ਹਸਪਤਾਲ ਮਾਲੇਰਕੋਟਲਾ, ਸੀ. ਐਚ. ਸੀ ਅਹਿਮਦਗੜ੍ਹ, ਸੀ. ਐਚ. ਸੀ ਅਮਰਗੜ੍ਹ ਅਤੇ ਹਜਰਤ ਹਲੀਮਾ ਹਸਪਤਾਲ ਮਾਲੇਰਕੋਟਲਾ ਹਨ ਉਹਨਾਂ ਦੱਸਿਆ ਕੇ ਇਸ ਵਾਰ ਮਾਲੇਰਕੋਟਲਾ ਹਸਪਤਾਲ ਵੱਲੋਂ 502,ਪੰਜਗਰਾਈਆਂ ਵੱਲੋਂ 396,ਅਹਿਮਦਗੜ੍ਹ ਵੱਲੋਂ 186 ਅਤੇ ਅਮਰਗੜ੍ਹ ਵੱਲੋਂ 124 ਲੋਕਾਂ ਦੀ ਜਾਂਚ ਕੀਤੀ ਗਈ ਹੈ |
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜੀਲ਼ਾ ਖਾਨ ਨੇ ਕਿਹਾ ਕੇ ਸਰਕਾਰ ਵੱਲੋਂ ਟੀ ਬੀ ਦੀ ਜਾਂਚ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਅਤੇ ਜਿਹਨਾਂ ਵੀ ਮਰੀਜਾਂ ਨੂੰ ਦੋ ਹਫਤੇਆਂ ਤੋਂ ਵੱਧ ਖਾਂਸੀ ਹੈ ਉਹ ਆਪਣੇ ਨੇੜੇ ਦੇ ਸਿਹਤ ਕੇਂਦਰ ਰਾਹੀਂ ਬਲਗਮ ਦੀ ਜਾਂਚ ਜਰੂਰ ਕਰਾਉਣ ਉਹਨਾਂ ਦੱਸਿਆ ਕੇ ਟੀ. ਬੀ ਦੀ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ ਇਸਦਾ ਇਲਾਜ ਹੈ ਅਤੇ ਦਵਾਈ ਖਾਣ ਨਾਲ ਮਰੀਜ ਬਿਲਕੁਲ ਤੰਦਰੁਸਤ ਹੋ ਸਕਦਾ ਹੈ ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਡਾ.ਪੁਨੀਤ ਸਿੱਧੂ, ਜਿਲ੍ਹਾ ਟੀ. ਬੀ ਅਫ਼ਸਰ ਡਾ. ਮੁਨੀਰ ਮੁਹੰਮਦ,ਬਲਾਕ ਪੰਜਗਰਾਈਆਂ ਦੇ ਟੀ. ਬੀ ਕੰਟਰੋਲ ਪ੍ਰੋਗਰਾਮ ਇੰਚਾਰਜ ਰਾਜੇਸ਼ ਰਿਖੀ, ਐਸ.ਟੀ.ਐਸ ਕੁਲਦੀਪ ਸਿੰਘ, ਐਲ. ਟੀ ਪ੍ਰਵੀਨ ਖਾਤੂੰਨ, ਐਲ. ਟੀ ਅਤੇ ਐਲ. ਟੀ ਵੀ ਹਾਜ਼ਰ ਸਨ।