ਹਰਪ੍ਰੀਤ ਸਿੰਘ ਕੰਗ ਸਿਰ ਸਜਿਆ ਬਾਰ ਐਸੋਸ਼ੀਏਸ਼ਨ ਰੋਪੜ ਦੀ ਪ੍ਰਧਾਨਗੀ ਦਾ ਤਾਜ
* ਜਸਪਾਲ ਸਿੰਘ ਸਕੱਤਰ ਅਤੇ ਤਰੁਣ ਧੀਮਾਨ ਬਣੇ ਕੈਸ਼ੀਅਰ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 28 ਜਨਵਰੀ 2025: ਅੱਜ ਬਾਰ ਐਸੋਸ਼ੀਏਸ਼ਨ ਰੋਪੜ ਦੀ ਹੋਈ ਚੋਣ ਵਿੱਚ ਹਰਪ੍ਰੀਤ ਸਿੰਘ ਕੰਗ ਨੇ ਪ੍ਰਧਾਨਗੀ ਦੀ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ। ਅੱਜ ਬਾਰ ਐਸੋਸ਼ੀਏਸ਼ਨ ਰੋਪੜ ਦੇ ਵੱਖ ਵੱਖ ਅਹੁਦਿਆਂ ਲਈ ਹੋਈਆਂ ਵੋਟਾਂ ਦੀ ਸਮਾਪਤੀ ਉਪਰੰਤ ਪ੍ਰਾਪਤ ਨਤੀਜਿਆਂ ਅਨੁਸਾਰ ਪ੍ਰਧਾਨਗੀ ਲਈ ਹਰਪ੍ਰੀਤ ਸਿੰਘ ਕੰਗ ਨੇ 271 ਵੋਟਾਂ ਪ੍ਰਾਪਤ ਕਰ ਅਪਣੇ ਨੇੜਲੇ ਵਿਰੋਧੀ ਸ਼ੇਖਰ ਸ਼ੁਕਲਾ ਨੂੰ ਵੱਡੇ ਅੰਤਰ ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ। ਸ਼ੇਖਰ ਸ਼ੁਕਲਾ ਨੂੰ 120 ਵੋਟਾਂ ਪ੍ਰਾਪਤ ਹੋਈਆਂ। ਸਕੱਤਰ ਦੇ ਅਹੁਦੇ ਲਈ ਜਸਪਾਲ ਸਿੰਘ ਨੇ 248 ਵੋਟਾਂ ਪ੍ਰਾਪਤ ਕਰਕੇ ਜਸਪ੍ਰੀਤ ਸਿੰਘ ਨੂੰ ਹਰਾਇਆ ਜਿਨ੍ਹਾਂ ਨੂੰ 143 ਵੋਟਾਂ ਪ੍ਰਾਪਤ ਹੋਈਆਂ।ਇਸੇ ਤਰ੍ਹਾਂ ਤਰੁਣ ਧੀਮਾਨ 305 ਵੋਟਾਂ ਪ੍ਰਾਪਤ ਕਰਕੇ ਕੈਸ਼ੀਅਰ ਬਣੇ ਉਨ੍ਹਾਂ ਨੇ ਰਜੇਸ਼ ਕੁਮਾਰ ਪਾਲ ਨੂੰ ਵੱਡੇ ਫਰਕ ਨਾਲ ਹਰਾਇਆ ਜਿਨ੍ਹਾਂ ਨੂੰ ਕੇਵਲ 87 ਵੋਟਾਂ ਹੀ ਪ੍ਰਾਪਤ ਹੋਈਆਂ ਹਨ।