ਫੋਰਟਿਸ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਬੜਿੰਗ ਹਸਪਤਾਲ ਮਾਲੇਰਕੋਟਲਾ ਵਿਖੇ ਮੁਫਤ ਮਲਟੀ ਸਪੈਸ਼ਲਿਟੀ ਕੈਂਪ 2 ਮਾਰਚ ਨੂੰ
- ਮਾਲੇਰਕੋਟਲਾ ਲੱਗਣ ਵਾਲੇ ਇਸ ਮੈਗਾ ਕੈਂਪ ਵਿੱਚ ਵੱਖੋ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਕਰਨਗੇ ਮਰੀਜ਼ਾਂ ਦਾ ਇਲਾਜ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 28 ਫਰਵਰੀ 2025 - ਫੋਰਟਿਸ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਬੜਿੰਗ ਮਲਟੀਸਪੈਸ਼ਲਿਟੀ ਹਸਪਤਾਲ ਮਲੇਰਕੋਟਲਾ ਵਿਖੇ ਮੁਫਤ ਮਲਟੀ ਸਪੈਸ਼ਲਿਟੀ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਡਾ. ਚਮਨਜੋਤ ਸਿੰਘ ਦੱਸਿਆ ਕਿ 2 ਮਾਰਚ 2025 ਦਿਨ ਐਤਵਾਰ ਸਵੇਰੇ 10:00 ਤੋਂ 2:00 ਵਜੇ ਤੱਕ ਬੜਿੰਗ ਮਲਟੀ ਸਪੈਸ਼ਲਿਟੀ ਹਸਪਤਾਲ ਗਰੇਵਾਲ ਚੌਕ ਮਾਲੇਰਕੋਟਲਾ ਲੱਗਣ ਵਾਲੇ ਇਸ ਮੈਗਾ ਕੈਂਪ ਵਿੱਚ ਵੱਖੋ ਵੱਖ ਬਿਮਾਰੀਆਂ ਦੇ ਮਾਹਿਰ
ਡਾ.ਜਸਪ੍ਰੀਤ ਸਿੰਘ ਛਾਬੜਾ ਗਦੂਦਾਂ ਅਤੇ ਪਿਸਾਬ ਦੇ ਰੋਗਾਂ ਦੇ ਮਾਹਿਰ,ਡਾ.ਗੁਰਸਿਮਰਨ ਕੌਰ ਔਰਤਾਂ ਦੇ ਰੋਗਾਂ ਦੇ ਮਾਹਿਰ, ਡਾ.ਕਰਨ ਬਖਸ਼ਿਸ਼ ਸਿੰਘ ਪਲਾਸਟਿਕ ਅਤੇ ਕਾਸਮੈਟਿਕ ਸਰਜਰੀ ਦੇ ਮਾਹਿਰ,ਡਾ.ਜੈਵੀਰ ਸਿੰਘ ਹੁੰਜਣ ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਡਾ: ਸੌਰਵ ਅਗਰਵਾਲ ਦਿਮਾਗ ਅਤੇ ਰੀੜ ਦੀ ਹੱਡੀ ਦੇ ਰੋਗਾਂ ਦੇ ਮਾਹਿਰ,ਡਾ. ਨੀਰਜ ਸਿੰਗਲਾ ਪੇਟ ਅਤੇ ਜਿਗਰ ਦੇ ਰੋਗਾਂ ਦੇ ਮਾਹਿਰ,ਡਾ. ਵਿਕਰਮਜੀਤ ਸਿੰਘ ਨੰਕ ਕੰਨ ਅਤੇ ਗਲੇ ਦੇ ਮਾਹਿਰ,ਡਾ. ਚਮਨਜੋਤ ਸਿੰਘ ਬੜਿੰਗ ਲੇਜ਼ਰ,ਦੂਰਬੀਨ ਅਤੇ ਚੀਰੇ ਦੇ ਅਪ੍ਰੇਸ਼ਨਾਂ ਦੇ ਮਾਹਿਰ
ਪਹੁੰਚੇ ਮਰੀਜ਼ਾਂ ਦਾ ਚੈੱਕ ਅੱਪ ਕਰਕੇ ਇਲਾਜ ਕਰਨਗੇ। ਉਹਨਾਂ ਦੱਸਿਆ ਕਿ ਇਸ ਮੌਕੇ ਤੇ ਬੀ.ਪੀ, ਸੁਗਰ, ਐਲ.ਐਫ.ਟੀ. ਬੀ.ਐਮ.ਟੀ. ਯੂਰੋਫਲੋਮੀਟਰੀ ਅਤੇ ਡਾਕਟਰ ਦੀ ਸਲਾਹ ਪਹੁੰਚੇ ਮਰੀਜ਼ਾਂ ਨੂੰ ਮੁਫਤ ਵਿੱਚ ਦਿੱਤੀ ਜਾਵੇਗੀ।