ਬੀਬੀ ਮਾਣੂੰਕੇ ਵੱਲੋਂ 'ਪੰਜਾਬ ਸਿੱਖਿਆ ਕ੍ਰਾਂਤੀ' ਮੁਹਿੰਮ ਤਹਿਤ ਮਲਕ ਤੇ ਚੀਮਨਾਂ ਦੇ ਸਕੂਲਾਂ 'ਚ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ
- ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਬੱਜਟ 5 ਪ੍ਰਤੀਸ਼ਤ ਤੋਂ ਵਧਾਕੇ 18 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ-ਬੀਬੀ ਮਾਣੂੰਕੇ
ਜਗਰਾਉਂ, 24 ਅਪ੍ਰੈਲ 2025 - ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ 'ਪੰਜਾਬ ਸਿੱਖਿਆ ਕ੍ਰਾਂਤੀ' ਮੁਹਿੰਮ ਤਹਿਤ ਅੱਜ ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਮਲਕ ਅਤੇ ਚੀਮਨਾਂ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਭੇਜੀਆਂ ਗ੍ਰਾਂਟਾਂ ਨਾਲ ਤਿਆਰ ਕੀਤੇ ਗਏ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰਾਂ ਦੇ ਉਦਘਾਟਨ ਕੀਤੇ ਗਏ। ਪਿੰਡ ਮਲਕ ਵਿਖੇ 2 ਲੱਖ 10 ਹਜ਼ਾਰ ਰੁਪਏ ਦੀ ਲਾਗਤ ਨਾਲ ਸਰਕਾਰੀ ਹਾਈ ਸਕੂਲ ਦੀ ਚਾਰਦੀਵਾਰੀ ਦੀ ਰਿਪੇਅਰ ਅਤੇ ਪਿੰਡ ਚੀਮਨਾਂ ਵਿਖੇ 3 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਹਾਈ ਸਕੂਲ ਦੀ ਚਾਰਦੀਵਾਰੀ ਦੀ ਰਿਪੇਅਰ ਦੇ ਪ੍ਰੋਜੈਕਟਾਂ ਨੂੰ ਲੋਕ ਅਰਪਣ ਕੀਤਾ ਗਿਆ। ਇਹਨਾਂ ਸਕੂਲਾਂ ਦੇ ਹੋਏ ਵੱਖ-ਵੱਖ ਅਤੇ ਪ੍ਰਭਾਵਸ਼ਾਲੀ ਸਮਾਗਮਾਂ ਦੌਰਾਨ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਅਖਿਆ ਕਿ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ ਜੰਗੀ ਪੱਧਰ 'ਤੇ ਉਪਰਾਲੇ ਕਰ ਰਹੀ ਹੈ ਅਤੇ ਸਕੂਲਾਂ ਦੇ ਪ੍ਰੋਜੈਕਟਾਂ ਦੇ ਸਾਰੇ ਕੰਮ ਮੁਕੰਮਲ ਹੋਣ ਉਪਰੰਤ ਉਦਘਾਟਨ ਕੀਤੇ ਜਾ ਰਹੇ ਹਨ ਅਤੇ ਇਹ ਪ੍ਰੋਜੈਕਟ ਵਿਦਿਆਰਥੀਆਂ ਦਾ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬੌਧਿਕ ਵਿਕਾਸ ਅਤੇ ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ ਵੀ ਸਹਾਈ ਹੋਣਗੇ।
ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਪਿਛਲੀ ਸਰਕਾਰਾਂ ਮੌਕੇ ਸਿੱਖਿਆ ਦਾ ਬੱਜਟ ਕੇਵਲ 5 ਪ੍ਰਤੀਸ਼ਤ ਹੁੰਦਾ ਸੀ, ਪਰੰਤੂ ਇਸ ਵਾਰ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਬੱਜਟ 5 ਪ੍ਰਤੀਸ਼ਤ ਤੋਂ ਵਧਾਕੇ 18 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਨੂੰ ਵੇਖਕੇ ਇਸ ਵਾਰ ਪ੍ਰਾਈਵੇਟ ਸਕੂਲਾਂ ਨੂੰ ਛੱਡਕੇ 8905 ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਚੰਦਰਯਾਨ-3 ਅਤੇ ਅਦਿੱਤਿਆ ਐਲ-1 ਲਾਂਚ ਦੇਖਣ ਲਈ ਇਸਰੋ ਦਾ ਦੌਰਾ ਕੀਤਾ। ਉਹਨਾਂ ਹੋਰ ਦੱਸਿਆ ਕਿ ਪਿਛਲੇ ਤਿੰਨ ਸਾਲਾ ਦੌਰਾਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਦਿੱਤੀ ਗਈ ਹੈ, ਜਿੰਨਾਂ ਵਿੱਚ ਸਿੰਘਾਪੁਰ ਵਿਖੇ 234 ਪ੍ਰਿੰਸੀਪਲ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਫਿਨਲੈਂਡ ਵਿਖੇ 144 ਪ੍ਰਾਇਮਰੀ ਸਕੂਲਾਂ ਦੇ ਅਧਿਆਪਕ, ਮੁੱਖ ਅਧਿਆਪਕ ਅਤੇ ਬੀ.ਪੀ.ਈ.ਓ. ਟ੍ਰੇਨਿੰਗ ਲੈ ਚੁੱਕੇ ਹਨ।
ਇਸੇ ਤਰਾਂ ਹੀ ਆਈ.ਆਈ.ਐਮ. ਅਹਿਮਦਾਬਾਦ ਵਿਖੇ 150 ਪ੍ਰਿੰਸੀਪਲ ਅਤੇ ਹੈਡ ਮਾਸਟਰ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨੀ ਫਿਨਲੈਂਡ ਵਿਖੇ ਟ੍ਰੇਨਿੰਗ ਲੈਣ ਲਈ ਲੁਧਿਆਣਾ ਜ਼ਿਲ੍ਹੇ ਵਿੱਚੋਂ 4 ਅਧਿਆਪਕ ਚੁਣੇ ਗਏ ਸਨ, ਜਿੰਨਾਂ ਵਿੱਚ 2 ਜਗਰਾਉਂ ਹਲਕੇ ਨਾਲ ਸਬੰਧਿਤ ਸਨ। ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਉਹ ਇਸ ਗੱਲ ਦੀ ਪਰਖ ਜ਼ਰੂਰ ਕਰਨ ਕਿ ਹੁਣ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦੇ ਅਧਿਆਪਕ ਵੱਧ ਪੜ੍ਹੇ-ਲਿਖੇ ਅਤੇ ਵੱਧ ਤਜ਼ਰਬੇ ਵਾਲੇ ਹਨ। ਇਸ ਲਈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਪੜ੍ਹਾਕੇ ਉਹਨਾਂ ਦੇ ਭਵਿੱਖ ਨੂੰ ਸੁਨਹਿਰਾ ਬਨਾਉਣ। ਇਹਨਾਂ ਸਮਾਗਮਾਂ ਵਿੱਚ ਸਰਕਾਰੀ ਸੀਨੀ:ਸੈਕੰ:ਸਕੂਲ ਜਗਰਾਉਂ ਦੇ ਪ੍ਰਿੰ:ਗੁਰਬਿੰਦਰਜੀਤ ਸਿੰਘ ਵਿਸ਼ੇਸ਼ ਤੌਰਤੇ ਸ਼ਾਮਲ ਹੋਏ।
ਸਮਾਗਮਾਂ ਦੌਰਾਨ ਆਮ ਆਦਮੀ ਪਾਰਟੀ ਜਗਰਾਉਂ ਦੇ ਮੀਡੀਆ ਇੰਚਾਰਜ ਅਮਰਦੀਪ ਸਿੰਘ ਟੂਰੇ, ਸਰਪੰਚ ਬਲਜਿੰਦਰ ਕੌਰ ਮਲਕ, ਸਰਪੰਚ ਸਰਬਣ ਸਿੰਘ ਚੀਮਨਾਂ, ਚੇਅਰਮੈਨ ਬਲਵੀਰ ਸਿੰਘ, ਹਾਈ ਸਕੂਲ ਮਲਕ ਦੇ ਮੁੱਖ ਅਧਿਆਪਕ ਰਾਜੇਸ਼ ਕੁਮਾਰ, ਸਕੂਲ ਮੁਖੀ ਇੰਦਰਜੀਤ ਕੌਰ ਚੀਮਨਾਂ, ਕੋਆਰਡੀਨੇਟਰ ਪਰਮਿੰਦਰ ਸਿੰਘ ਗਿੱਦੜਵਿੰਡੀ, ਸੁਖਵਿੰਦਰ ਸਿੰਘ, ਗੁਲਵੰਤ ਸਿੰਘ, ਸੁਰੇਖਾ ਸਹਿਗਲ, ਜਗਦੇਵ ਸਿੰਘ, ਮਾਲਤੀ, ਮਨਦੀਪ ਕੌਰ, ਪ੍ਰਭਜੋਤ ਕੌਰ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਅਨਿਲ ਕੁਮਾਰ, ਪੂਨਮ ਸ਼ਰਮਾਂ, ਪ੍ਰਿਤਪਾਲ ਸਿੰਘ, ਮਨਦੀਪ ਸਿੰਘ, ਸਤਨਾਮ ਸਿੰਘ ਹਠੂਰ,ਸੁਰਜੀਤ ਕੌਰ, ਸੁਖਜੀਵਨ ਕੌਰ, ਸੁਮਨ, ਬਲਜਿੰਦਰ ਕੌਰ, ਰਜਨੀ, ਮਨਜੀਤ ਕੌਰ, ਹਰਨੇਕ ਸਿੰਘ, ਹਰਜੋਤ ਸਿੰਘ, ਦਰਸ਼ਨ ਸਿੰਘ,ਸੁਖਵਿੰਦਰ ਸਿੰਘ, ਕ੍ਰਿਸ਼ਨ ਲਾਲ, ਮੈਡਮ ਨੀਤ ਗਗੜਾ, ਅਮਨਦੀਪ ਸਿੰਘ, ਕਮਲਦੀਪ ਸਿੰਘ, ਸੰਜੀਵ ਕੁਮਾਰ, ਇਕਬਾਲ ਸਿੰਘ ਮਲਕ ਡੀ.ਪੀ.ਈ., ਬਾਬਾ ਪਿਆਰਾ ਸਿੰਘ, ਕੁਲਦੀਪ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ, ਪ੍ਰਦੀਪ ਸਿੰਘ ਸੇਖੋਂ, ਪ੍ਰਧਾਨ ਪ੍ਰਿਤਪਾਲ ਸਿੰਘ, ਬਲਦੇਵ ਸਿੰਘ ਬਰਸਾਲ, ਗੁਰਦੇਵ ਸਿੰਘ ਬਾਰਦੇਕੇ, ਸਰਪੰਚ ਸਿਮਰਨਜੀਤ ਸਿੰਘ ਬਾਰਦੇਕੇ, ਮਾ.ਅਮਨਦੀਪ ਸਿੰਘ, ਜਸਵੀਰ ਸਿੰਘ ਮਲਸ਼ੀਹਾਂ, ਪ੍ਰਭਜੋਤ ਕੌਰ, ਸੋਨਾਲੀਕਾ ਅਗਰਵਾਲ, ਸੰਜੀਵ ਕੁਮਾਰ ਆਦਿ ਨੇ ਵੀ ਵਿਧਾਇਕਾ ਮਾਣੂੰਕੇ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
2 | 8 | 4 | 8 | 6 | 1 | 5 | 1 |