ਅਕਾਲੀਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਜਥੇਦਾਰ ਅਕਾਲ ਤਖਤ ਦੀ ਕੀਤੀ ਸ਼ਲਾਘਾ
ਅੰਮ੍ਰਿਤਸਰ 1 ਮਾਰਚ 2025 - ਪੰਥਕ ਨੇਤਾ ਤੇ ਅਕਾਲੀਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਗਿ ਰਘਬੀਰ ਸਿੰਘ ਜੱਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਅੱਜ ਸਿੱਖ ਪੰਥ ਦੇ ਹਿੱਤ ਵਿੱਚ ਲਏ ਦ੍ਰਿੜ ਸਟੈਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਦੀ ਸਿਰਮੌਰ ਸੰਸਥਾ ਦਾ ਮਿਆਰ ਵਧਿਆ ਹੈ। ਉਨਾ ਸੁਖਬੀਰ ਤੇ ਬਾਦਲ ਦਲ ਤੇ ਦੋਸ਼ ਲਾਇਆ ਕਿ ਇਨਾ ਦਾ ਇਕੋ-ਇਕ ਨਿਸ਼ਾਨਾ ਸਤਾ ਹਥਿਆਉਣ ਦੀ ਭੁੱਖ ਹੈ । ਪੰਜਾਬ ਦੇ ਕੌਮੀ ਤੇ ਪੰਥਕ ਮਸਲੇ ਵਿਸਾਰੇ ਗਏ । ਸਿੱਖ ਸੰਸਥਾਵਾਂ ਰਾਜਸੀ ਤੇ ਪਰਿਵਾਰਕ ਹਿਤਾਂ ਲਈ ਵਰਤੀਆਂ । ਸ੍ਰੀ ਅਕਾਲ ਤਖਤ ਸਾਹਿਬ ਗੁਰੂ ਪੰਥ ਦੀ ਪ੍ਰਤੀਨਿਧ ਸੰਸਥਾ ਹੈ ਪਰ ਸੁਖਬੀਰ ਸਿੰਘ ਬਾਦਲ ਨੇ,ਉਸ ਨੂੰ ਪਿੱਠ ਵਿਖਾ ਦਿਤੀ ਹੈ ਜਿਥੇ ਮਹਾਰਾਜਾ ਰਣਜੀਤ ਸਿੰਘ ਗਲਤੀ ਦੀ ਭੁੱਲ ਬਖਸ਼ਾਉਣ ਲਈ ਸੀਸ ਝੁਕਾਂਉਦੇ ਰਹੇ ਹਨ ।
ਉਨ੍ਹਾਂ ਬਾਦਲਾਂ ਦੀਆਂ ਪੰਥ ਵਿਰੋਧੀ ਸਰਗਰਮੀਆਂ ਤੇ ਸਿਖ ਸੰਗਤ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਬੇਸ਼ੁਮਾਰ ਕੁਰਬਾਨੀਆਂ ਨਾਲ ਹੋਂਦ ਚ ਆਏ ਸ਼੍ਰੋਮਣੀ ਅਕਾਲੀ ਦਲ ਦਾ ਸਰੂਪ ਤੇ ਵਜੂਦ 1996 ਚ ਹੋਈ ; ਮੋਗਾ ਕਾਨਫਰੰਸ ਚ ਖਤਮ ਕਰਕੇ ,ਪੰਜਾਬ ਪਾਰਟੀ ਬਣਾ ਦਿਤੀ । ਅਕਾਲੀ ਦਲ ਨੂੰ ਸਿਧਾਂਤਹੀਣ ਕਰਨ ਬਾਅਦ ਪਾਰਟੀ ਦੀ ਵਾਗਡੋਰ ਪਤਿਤਾਂ ਹਵਾਲੇ ਕੀਤੀ। 2007 ਚ ਸੌਦਾ ਸਾਧ ਨੇ ਦਸਮ ਪਿਤਾ ਦਾ ਸਵਾਂਗ ਰਚਿਆ। ਉਸ ਖਿਲਾਫ ਪਰਚਾ ਕੈਪਟਨ ਸਰਕਾਰ ਨੇ ਕੀਤਾ ਪਰ ਬਾਦਲਾਂ ਸਤਾ ਚ ਵਾਪਸੀ ਤੇ ਪਰਚਾ ਰੱਦ ਕਰਵਾ ਦਿਤਾ ।ਜਿਸ ਨਾਲ ਸਾਧ ਤੇ ਡੇਰੇਦਾਰਾਂ ਦਾ ਹੌਸਲਾ ਵਧ ਗਿਆ ।
2015 ਚ ਸੌਦਾ-ਸਾਧ ਦੇ ਪੈਰੋਕਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੁੱਕਿਆ ਤੇ ਕਰੀਬ ਦੋ ਮਹੀਨਿਆਂ ਬਾਅਦ ਬੇਅਦਬੀ ਕੀਤੀ । ਬਾਦਲ ਸਰਕਾਰ ਇਨ੍ਹਾ ਤਿੰਨ ਮਹੀਨਿਆਂ ਚ ਵੀ ਸਾਧ ਖਿਲਾਫ ਸਖਤ ਕਾਰਵਾਈ ਕਰ ਨਾ ਸਕੀ ।ਇਸ ਖਿਲਾਫ ਪੰਥਕ ਸੰਗਠਨਾਂ ਮੋਰਚਾ ਲਾਇਆ। ,ਪੁਲਸ ਗੋਲੀ ਨਾਲ ਦੋ ਸਿੱਖ ਸ਼ਹੀਦ ਹੋ ਗਏ ਪਰ ਮੁਕੱਦਮੇ ਜਾਂਚ ਕਮਿਸ਼ਨਾਂ ਦੇ ਦੁਆਲੇ ਘੁੰਮਾ ਦਿਤੇ ਤਾਂ ਜੋ ਸਾਧ ਬਚ ਸਕੇ । ਬਾਦਲਾਂ ਜਥੇਦਾਰ ਸਰਕਾਰ ਕੋਠੀ ਸੱਦੇ ਤੇ ਬਿਨਾ ਮੰਗਿਆ ਪੰਥ ਚੋੰ ਛੇਕੇ ਸਾਧ ਨੂੰ ਮਾਫੀ ਦਵਾ ਦਿਤੀ । ਇਸ ਦਾ ਕਾਰਨ ਬਾਦਲਾਂ ਕੋਲ ਸਿੱਖ ਸੰਸਥਾਵਾਂ ਤੇ ਕਬਜਾ ਸੀ । ਸੌਦਾ-ਸਾਧ ਦੀ ਸਜ਼ਾ ਮਾਫੀ ਲਈ ਕਰੀਬ 92 ਕਰੋੜ ਦੀ ਗੁਰੂ ਦੀ ਗੋਲਕ ਲੁਟਾਈ ।