ਸਰਕਾਰੀ ਕਾਲਜ ਰੋਪੜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ
ਦਰਸ਼ਨ ਗਰੇਵਾਲ
ਰੂਪਨਗਰ, 01 ਮਾਰਚ 2025: ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਚੇਅਰਪਰਸਨ, ਸਰ.ਸੀ.ਵੀ.ਰਮਨ ਸਾਇੰਸ ਸੁਸਾਇਟੀ ਡਾ. ਦਲਵਿੰਦਰ ਸਿੰਘਦੀ ਅਗਵਾਈ ਅਧੀਨ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।
ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਇਸ ਵਰ੍ਹੇ ਦੇ ਥੀਮ ‘‘ਵਿਕਸਿਤ ਭਾਰਤ ਲਈ ਵਿਗਿਆਨ ਅਤੇ ਤਕਨੀਕ ਵਿੱਚ ਨੌਜਵਾਨਾਂ ਨੂੰ ਅਗਵਾਈ ਦੇ ਸਮਰੱਥ ਬਣਾਉਣਾ’’ ’ਤੇ ਚਾਨਣਾਂ ਪਾਇਆ।
ਮੁੱਖ ਮਹਿਮਾਨ ਪ੍ਰੋ. ਪਰਮਵੀਰ ਸਿੰਘ, ਡੀਨ ਫੈਕਲਿਟੀ ਆੱਫ ਮੈਡੀਸਿਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਸਲ ਜੀਵਨ ਵਿੱਚ ਵਿਗਿਆਨ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਰ.ਸੀ.ਵੀ. ਰਮਨ ਦੀ ਵਿਗਿਆਨਕ ਦੇਣ ਤੋਂ ਜਾਣੂ ਕਰਵਾਇਆ।
ਮੁੱਖ ਵਕਤਾ ਡਾ. ਜਤਿੰਦਰ ਕੁਮਾਰ ਗੋਸਵਾਮੀ, ਡਾਇਰੈਕਟਰ (ਰਿਟਾ.) ਯੂ.ਆਈ.ਈ.ਟੀ. ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਰਾਸ਼ਟਰੀ ਵਿਗਿਆਨ ਦਿਵਸ ਦੇ ਇਤਿਹਾਸ, ਅਹਿਮ ਵਿਗਿਆਨੀਆਂ ਅਤੇ ਵਿਗਿਆਨਕ ਸੰਸਥਾਵਾਂ ਦੇ ਯੋਗਦਾਨ ਸਬੰਧੀ ਜਾਣਕਾਰੀ ਦਿੱਤੀ। ਡਾ. ਪੁਸ਼ਪਿੰਦਰਾ ਪੀ.ਸਿੰਘ, ਡੀਨ ਰਿਸਰਚ ਐਂਡ ਡਿਵੈਲਪਮੈਂਟ, ਆਈ.ਆਈ.ਟੀ. ਰੂਪਨਗਰ ਨੇ ਮਨਸੂਈ ਬੌਧਿਕਤਾ (ਏ.ਆਈ.), ਵਿਗਿਆਨ ਅਤੇ ਵਾਤਾਵਰਣ ਦੇ ਆਪਸੀ ਸਬੰਧਾਂ ਬਾਰੇ ਜਾਗਰੂਕ ਕੀਤਾ।
ਪ੍ਰੋ. ਸ਼ਿਖਾ ਚੌਧਰੀ ਨੇ ਦੱਸਿਆ ਕਿ ਇਸ ਮੌਕੇ ਵਿਗਿਆਨ ਨਾਲ ਸਬੰਧਤ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਮਾਡਲ ਮੇਕਿੰਗ ਮੁਕਾਬਲੇ ਵਿੱਚ ਨੇ ਰਾਧਾ ਰਾਣੀ/ਅਰਸ਼ਦੀਪ ਕੌਰ ਪਹਿਲਾ, ਦਿਲਪ੍ਰੀਤ ਕੌਰ/ਅਵਨੀਤ ਨੇ ਦੂਜਾ, ਹਰਸ਼ਿਕਾ/ਜਸਲੀਨ ਕੌਰ ਨੇ ਤੀਜਾ, ਕੁਇਜ਼ ਵਿੱਚ ਸਲੋਨੀ/ਮਾਨਵੀ/ਸੀਮਾ ਨੇ ਪਹਿਲਾ, ਪਵਨਪ੍ਰੀਤ ਕੌਰ/ਅੰਸ਼ਿਕਾ/ਅੰਸ਼ਿਕਾ ਸਿੰਘ ਨੇ ਦੂਜਾ, ਨਵਜੋਤ/ਮਨਪ੍ਰੀਤ ਕੌਰ/ਸੋਨੀਆ ਨੇ ਤੀਜਾ ਸਥਾਨ, ਪੀ.ਪੀ.ਟੀ ਵਿੱਚ ਸਿਮਰਜੋਤ ਕੌਰ ਨੇ ਪਹਿਲਾ, ਅੰਸ਼ਿਕਾ ਨੇ ਦੂਜਾ, ਪਾਇਲ ਨੇ ਤੀਜਾ, ਪੋਸਟਰ ਮੇਕਿੰਗ ਵਿੱਚ ਕਿਰਨਜੀਤ ਕੌਰ ਨੇ ਪਹਿਲਾ, ਰਿਦਮ ਸ਼ਰਮਾ ਨੇ ਦੂਜਾ, ਕਾਮਨਾ ਨੇ ਤੀਜਾ ਅਤੇ ਬੇਸਟ ਆਉਟ ਆੱਫ ਵੈਸਟ ਵਿੱਚ ਪਵਨ ਕੁਮਾਰ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਜਾ ਮਨਪ੍ਰੀਤ ਕੌਰ ਨੇ ਤੀਜਾ, ਕੌਲਾਜ਼ ਮੇਕਿੰਗ ਵਿੱਚ ਮਨਪ੍ਰੀਤ ਕੌਰ /ਹਰਪ੍ਰੀਤ ਕੌਰ ਨੇ ਪਹਿਲਾ, ਸਲੋਨੀ/ਮਾਨਵੀ ਮਾਨ ਨੇ ਦੂਜਾ, ਅਨੂੰ ਦੇਵੀ/ਜਸਮੀਨ ਨੇ ਤੀਜਾ ਅਤੇ ਰੰਗੋਲੀ ਮੁਕਾਬਲੇ ਵਿੱਚ ਸੀਮਾ ਰਾਣੀ/ਰਾਧਾ ਰਾਣੀ ਨੇ ਪਹਿਲਾ, ਸਿਮਰਦੀਪ ਕੌਰ/ਹਰਪ੍ਰੀਤ ਕੌਰ ਨੇ ਦੂਜਾ ਅਤੇ ਮਨਪ੍ਰੀਤ ਕੌਰ/ਰਾਜਵੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਇਨ੍ਹਾਂ ਮੁਕਾਬਲਿਆਂ ਵਿੱਚ ਜਜਮੈਂਟ ਦੀ ਭੂਮਿਕਾ ਪ੍ਰੋ. ਅਰਵਿੰਦਰ ਕੌਰ, ਪ੍ਰੋ. ਅਜੈ ਕੁਮਾਰ, ਪ੍ਰੋ. ਜਗਜੀਤ ਸਿੰਘ, ਪ੍ਰੋ. ਲਵਲੀਨ ਵਰਮਾਂ, ਪ੍ਰੋ. ਜਸਮਿੰਦਰ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਪੂਜਾ ਵਰਮਾਂ, ਪ੍ਰੋ. ਕੁਲਵਿੰਦਰ ਕੌਰ ਨੇ ਨਿਭਾਈ। ਕੁਇਜ਼ ਮਾਸਟਰ ਦੀ ਭੂਮਿਕਾ ਡਾ. ਕੀਰਤੀ ਭਾਗੀਰਥ ਅਤੇ ਪ੍ਰੋ. ਸੁਰਿੰਦਰ ਸਿੰਘ ਨੇ ਅਦਾ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਡਾ. ਸ਼ਿਖਾ ਨੇ ਸੁਚੱਜੇ ਢੰਗ ਨਾਲ ਨਿਭਾਈ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸੁਖਜਿੰਦਰ ਕੌਰ, ਕੌਂਸਲ ਮੈਂਬਰ ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ, ਡਾ. ਨਿਰਮਲ ਬਰਾੜ, ਡਾ. ਜਤਿੰਦਰ ਕੁਮਾਰ, ਪ੍ਰੋ. ਸ਼ਮਿੰਦਰ ਕੌਰ ਤੋਂ ਇਲਾਵਾ ਐੱਸ.ਐੱਲ.ਏ ਕਰਮਜੀਤ ਕੌਰ, ਜੇ.ਐੱਲ.ਏ. ਅਮਨਪ੍ਰੀਤ ਸਿੰਘ, ਐੱਲ.ਏ. ਗੁਰਬਚਨ ਸਿੰਘ, ਸੁਨੀਲ ਕੁਮਾਰ, ਰਣਜੀਤ ਕੁਮਾਰ, ਬਲਜੀਤ ਸਿੰਘ, ਮਿਸ. ਪ੍ਰਭਜੋਤ ਵਰਮੀ, ਸ਼੍ਰੀ ਦਲੀਪ ਕੁਮਾਰ ਵੀ ਹਾਜ਼ਰ ਸਨ।