ਸਿਹਤਮੰਦ ਭਵਿੱਖ ਲਈ ਇੱਕ ਹੋਰ ਕਦਮ: ਪੇਂਡੂ ਸਿਹਤ ਤੇ ਪੋਸ਼ਣ ਕਮੇਟੀ ਦੀ ਮੀਟਿੰਗ
ਦਰਸ਼ਨ ਗਰੇਵਾਲ
ਰੂਪਨਗਰ, 1 ਮਾਰਚ: ਸਿਹਤ ਅਤੇ ਤੰਦੁਰੁਸਤੀ ਆਯੂਸ਼ਮਾਨ ਅਰੌਗਯਾ ਕੇਂਦਰ, ਸਿੰਘ ਵਿਖੇ ਪੇਂਡੂ ਸਿਹਤ ਅਤੇ ਪੋਸ਼ਣ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਪਿੰਡ ਦੇ ਸਰਪੰਚ, ਆਸ਼ਾ ਵਰਕਰ, ਆੰਗਣਵਾੜੀ ਵਰਕਰ, ਸਿਹਤ ਕਰਮਚਾਰੀ ਅਤੇ ਪਿੰਡ ਵਾਸੀਆਂ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਮਹਿਲਾਵਾਂ, ਬੱਚਿਆਂ ਅਤੇ ਵਧੀਕ ਉਮਰ ਦੇ ਵਿਅਕਤੀਆਂ ਦੀ ਸਿਹਤ ਸੰਭਾਲ, ਪੋਸ਼ਣ, ਟੀਕਾਕਰਨ ਅਤੇ ਮਾਮੂਲੀ ਬੀਮਾਰੀਆਂ ਦੀ ਰੋਕਥਾਮ ਬਾਰੇ ਚਰਚਾ ਕੀਤੀ ਗਈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਪਿੰਡ ਦੀ ਸਫ਼ਾਈ, ਪੀਣਯੋਗ ਪਾਣੀ ਅਤੇ ਸਿਹਤਮੰਦ ਆਹਾਰ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।
ਇਸ ਮੀਟਿੰਗ ਵਿੱਚ ਹੈਲਥ ਸੁਪਰਵਾਈਜ਼ਰ ਅਵਤਾਰ ਸਿੰਘ, ਹੈਲਥ ਸੁਪਰਵਾਈਜ਼ਰ ਸਬਰਜੀਤ ਕੌਰ, ਕਮਿਊਨਟੀ ਹੈਲਥ ਅਧਿਕਾਰੀ ਕਵਿਤਾ, ਏ.ਐੱਨ.ਐੱਮ. ਸੁਖਵਿੰਦਰ ਕੌਰ, ਅਤੇ ਆਸ਼ਾ ਫੈਸੀਲਿਟੇਟਰ ਕਰਮਜੀਤ ਕੌਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਵੱਖ-ਵੱਖ ਸਰਕਾਰੀ ਸਿਹਤ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ ਕਿ ਹਰੇਕ ਪਰਿਵਾਰ ਤੱਕ ਇਹ ਸੇਵਾਵਾਂ ਜ਼ਰੂਰ ਪਹੁੰਚਣ।
ਪੇਂਡੂ ਸਿਹਤ ਅਤੇ ਪੋਸ਼ਣ ਕਮੇਟੀ ਦੇ ਚੈਅਰਮੈਨ ਨੇ ਮੀਟਿੰਗ ਦੌਰਾਨ ਕਿਹਾ ਕਿ "ਸਿਹਤਮੰਦ ਪਿੰਡ ਹੀ ਵਿਕਾਸਸ਼ੀਲ ਪਿੰਡ ਹੁੰਦਾ ਹੈ। ਸਾਨੂੰ ਪਿੰਡ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਿਹਤਕਾਰੀ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ।
ਪਿੰਡ ਸਿੰਘ ਦੇ ਸਰਪੰਚ ਰਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ "ਸਿਹਤ ਸੇਵਾਵਾਂ ਨੂੰ ਪਿੰਡ ਦੇ ਹਰ ਇੱਕ ਵਿਅਕਤੀ ਤਕ ਪਹੁੰਚਾਉਣਾ ਸਾਡੀ ਪ੍ਰਾਇਕਤਾ ਹੈ। ਅਸੀਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਨਿਯਮਤ ਤੌਰ 'ਤੇ ਕਰਵਾਉਂਦੇ ਰਹਾਂਗੇ ਤਾਂ ਜੋ ਲੋਕ ਆਪਣੀ ਤੰਦਰੁਸਤੀ ਦੀ ਸੰਭਾਲ ਕਰ ਸਕਣ।"
ਸੈਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਨੇ ਵੀ ਆਪਣੀ ਰਾਏ ਦਿੰਦਿਆਂ ਕਿਹਾ ਕਿ "ਸਿਹਤ ਅਤੇ ਪੋਸ਼ਣ ਸਬੰਧੀ ਜਾਗਰੂਕਤਾ ਬਹੁਤ ਜ਼ਰੂਰੀ ਹੈ। ਪਿੰਡਾਂ ਵਿੱਚ ਸਰਕਾਰੀ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਵਧਾਉਣ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਆਸ਼ਾ ਵਰਕਰ, ਆਂਗਣਵਾਡੀ ਅਤੇ ਸਿਹਤ ਵਿਭਾਗ ਦੀ ਟੀਮ ਨੇ ਗਰਾਮੀਣ ਖੇਤਰਾਂ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਆਉਣ ਵਾਲੇ ਸਮਿਆਂ ਵਿੱਚ ਅਸੀਂ ਹੋਰ ਵੀ ਨਵੇਂ ਉਪਰਾਲੇ ਲਾਗੂ ਕਰਾਂਗੇ, ਤਾਂ ਜੋ ਹਰ ਵਿਅਕਤੀ ਤੰਦਰੁਸਤ ਰਹੇ।
ਇਸ ਮੌਕੇ ‘ਤੇ ਆਯੋਜਿਤ ਮੈਡਿਕਲ ਕੈਂਪ ਵਿੱਚ ਮੌਸਮ-ਸੰਬੰਧੀ ਬੀਮਾਰੀਆਂ ਦੀ ਜਾਂਚ ਵੀ ਕੀਤੀ ਗਈ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਸਲਾਹ ਦਿੱਤੀ ਗਈ।