ਪਾਰਟੀ ਨੇ ਹਮੇਸ਼ਾ ਮਿਹਨਤੀ ਵਲੰਟੀਅਰਾਂ ਦਾ ਮਾਣ ਵਧਾਇਆ: ਵਿਧਾਇਕ ਅਜੀਤਪਾਲ ਸਿੰਘ ਕੋਹਲੀ
-ਨਵ-ਨਿਯੁਕਤ ਡਿਪਟੀ ਮੇਅਰ ਦਾ ਵਿਧਾਇਕ ਕੋਹਲੀ ਤੇ ਉਨ੍ਹਾਂ ਦੀ ਮਾਤਾ ਵਲੋਂ ਸਨਮਾਨ
ਪਟਿਆਲਾ, 20 ਜਨਵਰੀ 2025: ਨਗਰ ਨਿਗਮ ਪਟਿਆਲਾ ਦੇ ਨਵ-ਨਿਯੁਕਤ ਡਿਪਟੀ ਮੇਅਰ ਜਗਦੀਪ ਜੱਗਾ ਵੱਲੋਂ ਅੱਜ ਇੱਥੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਜਗਦੀਪ ਜੱਗਾ ਦਾ ਵਿਧਾਇਕ ਕੋਹਲੀ ਅਤੇ ਉਨ੍ਹਾਂ ਦੇ ਮਾਤਾ ਸਰਦਾਰਨੀ ਰਣਜੀਤ ਕੌਰ ਕੋਹਲੀ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਮਿਹਨਤੀ ਵਲੰਟੀਅਰਾਂ ਦਾ ਸਨਮਾਨ ਕੀਤਾ ਹੈ, ਹੁਣ ਵੀ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਦਾ ਅਹੁਦਾ ਦੇ ਕੇ ਪਾਰਟੀ ਨੇ ਇਕ ਮਿਹਨਤੀ ਵਰਕਰ ਦਾ ਮਾਣ ਵਧਾਇਆ ਹੈ। ਵਿਧਾਇਕ ਅਜੀਤਪਾਲ ਕੋਹਲੀ ਨੇ ਕਿਹਾ ਕਿ ਅਜਿਹੀਆਂ ਪਾਰਟੀਆਂ ਘਟ ਹੀ ਹੁੰਦੀਆਂ ਨੇ ਜੋ।ਆਪਣੇ ਮਿਹਨਤੀ ਵਰਕਰ ਦੀ ਮਿਹਨਤ ਦਾ ਮੁੱਲ ਪਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਨਾ ਤੇ ਪੂਰਾ ਮਾਣ ਹੈ ਕੇ ਇਹ ਸ਼ਹਿਰ ਦੀ ਬੇਹਤਰੀ ਲਈ ਦਿਨ-ਰਾਤ ਇੱਕ ਕਰਨਗੇ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਪਾਰਟੀ ਲਈ ਚੰਗਾ ਕੰਮ ਕਰਨ ਵਾਲੇ ਵਲੰਟੀਅਰਾਂ ਨੂੰ ਬਣਦਾ ਹੱਕ ਦੇਣ ਵਿਚ ਵਿਸ਼ਵਾਸ਼ ਰੱਖਦੀ ਹੈ। ਡਿਪਟੀ ਮੇਅਰ ਜਗਦੀਪ ਜੱਗਾ ਕਿਹਾ ਕਿ ਪਟਿਆਲਾ ਸ਼ਹਿਰ ਨੂੰ ਵਿਕਾਸ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪਟਿਆਲਾ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ, ਜਿਸ ਨਾਲ ਸ਼ਹਿਰ ਦਾ ਕੋਈ ਕੰਮ ਨਹੀਂ ਹੋਇਆ। ਇਸ ਲਈ ਹੁਣ ਸੁੰਦਰਤਾ ਬਹਾਲ ਕਰਨ ਲਈ ਅਸੀਂ ਇੱਕ ਹੋ ਕੇ ਕੰਮ ਕਰਾਂਗੇ।ਜਗਦੀਪ ਜੱਗਾ ਨੇ ਕਿਹਾ ਕਿ ਮੈਨੂੰ ਵਿਸ਼ਵਾਸ਼ ਕਰਕੇ ਪਾਰਟੀ ਨੇ ਇਸ ਅਹੁਦੇ ’ਤੇ ਬਿਠਾਇਆ ਹੈ, ਮੈਂ ਉਨ੍ਹਾਂ ਦਾ ਦਿਲੋਂ ਸਨਮਾਨ ਕਰਦਾਂ ਹਾਂ ਅਤੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਹਰ ਕੰਮ ਵੱਧ ਚੜ੍ਹ ਕੇ ਕਰਾਂਗਾ ।