ਮਲੇਰਕੋਟਲਾ ਵਿਖੇ 7 ਡੇਅਜ਼ ਫਿਟਨੈੱਸ ਵਰਲਡ ਜਿੰਮ ਦਾ ਉਦਘਾਟਨ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਕੀਤਾ ਉਦਘਾਟਨ
ਕਸਰਤ ਕਰਨ ਨਾਲ ਨੌਜਵਾਨ ਨਸ਼ਿਆਂ ਦੀ ਬੁਰੀ ਸੰਗਤ ਤੋਂ ਦੂਰੀ ਬਣਾਈ ਰੱਖਣ ਵਿਚ ਕਾਮਯਾਬ ਹੁੰਦੇ ਹਨ- ਵਿਧਾਇਕ ਡਾ.ਜਮੀਲ-ਉਰ-ਰਹਿਮਾਨ
ਔਰਤਾਂ ਨੂੰ ਤੰਦਰੁਸਤੀ ਲਈ ਜਿੰਮ ਜੁਆਇਨ ਕਰ ਕੇ ਕਸਰਤ ਕਰਨੀ ਚਾਹੀਦੀ ਹੈ ਤਾਂ ਜੋ ਉਹ ਵੀ ਸਰੀਰਕ ਬਿਮਾਰੀਆਂ ਤੋਂ ਮੁਕਤ ਰਹਿ ਸਕਣ-ਓਲੰਪੀਅਨ ਮਿਸ ਪੂਜਾ ਭੱਲਾ
ਕਸਰਤ ਕਰਨ ਨਾਲ ਜਿੱਥੇ ਸਰੀਰਕ ਬਣਤਰ ਸਹੀ ਬਣਦੀ ਹੈ ਉਥੇ ਹੀ ਦਿਮਾਗੀ ਸੰਤੁਲਨ ਵੀ ਸਹੀ ਬਣਿਆ ਰਹਿੰਦਾ-- ਰਣਜੀਤ ਸ਼ਰਮਾ/ ਸਰਪੰਚ ਨਰਿੰਦਰ ਸੋਹੀ/ ਮਨਵੀਰ ਗਰੇਵਾਲ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 20 ਜਨਵਰੀ 2025 - ਨੌਜਵਾਨ ਪੀੜ੍ਹੀ ਸਾਡੇ ਦੇਸ਼ ਦਾ ਇਕ ਸਰਮਾਇਆ ਹੈ ਤੇ ਵਡਮੁੱਲਾ ਕੀਮਤੀ ਕਸਰਤ ਕਰਨ ਨਾਲ ਸਾਡੇ ਨੌਜਵਾਨਾਂ ਵਿਚ ਅਥਾਹ ਜੋਸ਼ ਅਤੇ ਫੁਰਤੀ ਆਉਂਦੀ ਹੈ ਉੱਥੇ ਹੀ ਸਾਡਾ ਸਰੀਰ ਵੀ ਤੰਦਰੁਸਤ ਬਣਿਆ ਰਹਿੰਦਾ ਹੈ ਤੇ ਸਾਡੇ ਨੌਜਵਾਨ ਨਸ਼ਿਆਂ ਦੀ ਬੁਰੀ ਸੰਗਤ ਤੋਂ ਵੀ ਦੂਰੀ ਬਣਾਈ ਰੱਖਣ ਵਿਚ ਕਾਮਯਾਬ ਹੁੰਦੇ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਠੰਢੀ ਸੜਕ ਸੇਲ ਟੈਕਸ ਦਫ਼ਤਰ ਮਲੇਰਕੋਟਲਾ ਦੀ ਉਪਰਲੀ ਇਮਾਰਤ 'ਤੇ ਖੁੱਲ੍ਹੇ 7 ਡੇਅਜ਼ ਫਿਟਨੈੱਸ ਵਰਲਡ ਜਿੰਮ ਦੇ ਉਦਘਾਟਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕਾਂ ਨਾਲ ਲੈਸ ਇਹ ਫਿਟਨੈੱਸ ਜਿੰਮ ਮਲੇਰਕੋਟਲਾ ਦਾ ਪਹਿਲਾ ਜਿੰਮ ਹੈ, ਜਿੱਥੇ ਸਾਡੇ ਨੌਜਵਾਨ ਕਸਰਤ ਰਾਹੀਂ ਆਪਣੇ ਸਰੀਰ ਨੂੰ ਤੰਦਰੁਸਤ ਸਕਦੇ ਹਨ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਓਲੰਪੀਅਨ ਮਿਸ ਪੂਜਾ ਭੱਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੀਆਂ ਔਰਤਾਂ ਨੂੰ ਵੀ ਤੰਦਰੁਸਤੀ ਲਈ ਜਿੰਮ ਜੁਆਇਨ ਕਰ ਕੇ ਕਸਰਤ ਕਰਨੀ ਚਾਹੀਦੀ ਹੈ ਤਾਂ ਜੋ ਸਾਡੀਆਂ ਔਰਤਾਂ ਵੀ ਸਰੀਰਕ ਬਿਮਾਰੀਆਂ ਤੋਂ ਮੁਕਤ ਰਹਿ ਸਕਣ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਨੌਜਵਾਨ ਬਾਹਰਲੇ ਸਰੀਰ ਲਈ ਜਿੱਥੇ ਮਿਹਨਤ ਕਰ ਕੇ ਆਪਣੀਆਂ ਮਾਸਪੇਸ਼ੀਆਂ ਬਣਾਉਂਦੇ ਹਨ, ਉੱਥੇ ਹੀ ਉਨ੍ਹਾਂ ਨੂੰ ਆਪਣੀ ਅੰਦਰੂਨੀ ਤਾਕਤ ਨੂੰ ਵੀ ਬਿਮਾਰੀਆਂ ਤੋਂ ਮੁਕਤ ਰਹਿਣ ਲਈ ਵੀ ਵੱਧ ਤੋਂ ਵੱਧ ਕਸਰਤ ਕਰਨੀ ਚਾਹੀਦੀ ਹੈ।
ਇਸ ਮੌਕੇ ਜਿੰਮ ਦੇ ਮਾਲਕ ਰਣਜੀਤ ਸ਼ਰਮਾ, ਸਰਪੰਚ ਨਰਿੰਦਰ ਸਿੰਘ ਸੋਹੀ ਤੇ ਮਨਵੀਰ ਗਰੇਵਾਲ ਨੇ ਵੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਸਰੀਰ ਨੂੰ ਰੋਗਾਂ ਤੋਂ ਰਹਿਤ ਰੱਖਣ ਲਈ ਵੱਧ ਤੋਂ ਵੱਧ ਜਿੰਮ ਜੁਆਇਨ ਕਰ ਕੇ ਕਸਰਤ ਕਰਨੀ ਚਾਹੀਦੀ ਹੈ ਇਸ ਨਾਲ ਜਿੱਥੇ ਸਰੀਰਕ ਬਣਤਰ ਸਹੀ ਬਣਦੀ ਹੈ ਉਥੇ ਹੀ ਦਿਮਾਗੀ ਸੰਤੁਲਨ ਵੀ ਸਹੀ ਬਣਿਆ ਰਹਿੰਦਾ ਹੈ। ਇਸ ਮੌਕੇ ਪ੍ਰਧਾਨ ਜਾਫ਼ਰ ਅਲੀ, ਪ੍ਰਧਾਨ ਮੁਹੰਮਦ ਹਲੀਮ ਮਿਲਕੋਵੈਲ, ਹਾਜੀ ਮੁਹੰਮਦ ਤੁਫ਼ੈਲ ਮਲਿਕ,ਇੰਸਪੈਕਟਰ ਮੁਹੰਮਦ ਸ਼ਮਸ਼ਾਦ,ਡਾਕਟਰ ਬਲਵਿੰਦਰ ਸਿੰਘ ਵਿਰਦੀ, ਵਿਨੈ ਗਰਗ, ਕੌਂਸਲਰ ਮਹਿੰਦਰ ਸਿੰਘ ਪਰੂਥੀ,ਸੁਰਿੰਦਰ ਸਿੰਘ ਪਰੂਥੀ, ਸ.ਸੰਪੂਰਨ ਸਿੰਘ ਗਰੇਵਾਲ ,ਸ.ਦਰਬਾਰਾ ਸਿੰਘ ਗਰੇਵਾਲ ,ਐਡਵੋਕੇਟ ਅਮਰਜੀਤ ਸਿੰਘ ਗਰੇਵਾਲ,ਗੁਰਸੇਵਕ ਸਿੰਘ ਨਾਮਧਾਰੀ, ਗੁਰਮੀਤ ਸਿੰਘ ਮਾਹਮਦਪੁਰ, ਕਰਨਜੀਤ ਸਿੰਘ ਜੇਜੀ ਈ.ਵੀ. ਇੰਚਾਰਜ, ਕੋਚ ਮੈਡਮ ਬਬਲੀ, ਮੁਹੰਮਦ ਫ਼ਾਰੂਕ, ਚੇਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ, ਮੁਹੰਮਦ ਜਮੀਲ ਖੇੜੀ ਵਾਲਾ, ਸੁੱਖਾ ਖੇੜੀ ਵਾਲਾ,ਪ੍ਰੋਫੈਸਰ ਮੁਜਾਹਿਦ ਅਲੀ, ਹੈਪੀ ਗਰਗ, ਵਿਨੈ ਜੈਨ,ਅੰਕੁਰ ਜੈਨ, ਸੌਦਾਗਰ ਅਲੀ ਪੰਜਾਬ ਪੁਲਿਸ, ਲਿਆਕਤ ਅਲੀ, ਮੁਹੰਮਦ ਸ਼ਫੀਕ, ਮੁਹੰਮਦ ਰਮਜ਼ਾਨ (ਤਿੰਨੋਂ ਅਧਿਆਪਕ) ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤਿਆਂ ਨੂੰ ਸ਼ਮੂਲੀਅਤ ਕੀਤੀ।