ਤਰਨਤਾਰਨ: ਪਿੰਡ ਗੱਗੋਬੂਹਾ ਦੇ ਅਨੇਕਾਂ ਪਰਿਵਾਰਾਂ ਵਲੋਂ ਭਾਜਪਾ 'ਚ ਸ਼ਮੂਲੀਅਤ
ਸ਼ਾਮਲ ਲੋਕਾਂ ਵਲੋਂ ਮੌਕੇ 'ਤੇ ਹੀ ਮੁੱਢਲੀ ਮੈਂਬਰਸ਼ਿਪ ਆਨਲਾਈਨ ਪ੍ਰਾਪਤ ਕਰਦੇ ਹੋਏ ਬਣਾਏ ਆਈਕਾਰਡ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,20 ਜਨਵਰੀ 2025- ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਗੱਗੋਬੂਹਾ ਵਿਖੇ ਸੋਮਵਾਰ ਨੂੰ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸੈਂਕੜੇ ਲੋਕਾਂ ਨੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।ਪਾਰਟੀ ਆਗੂ ਸੁਖਵੰਤ ਸਿੰਘ ਦੇ ਗ੍ਰਹਿ ਵਿਖੇ ਹੋਈ ਵਿਸ਼ਾਲ ਬੈਠਕ ਦੌਰਾਨ ਭਾਜਪਾ ਵਿੱਚ ਸ਼ਮੂਲੀਅਤ ਕਰਨ ਵਾਲੇ ਪਰਿਵਾਰਾਂ ਨੇ ਮੌਕੇ 'ਤੇ ਹੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਆਨਲਾਈਨ ਪ੍ਰਾਪਤ ਕਰਕੇ ਆਈਕਾਰਡ ਵੀ ਬਣਾਏ।ਇਸ ਮੌਕੇ 'ਤੇ ਸ਼ਾਮਲ ਹੋਏ ਪਰਿਵਾਰਕ ਮੁਖੀਆਂ ਜਿੰਨਾ ਵਿੱਚ ਸਾਹਿਬ ਸਿੰਘ,ਸਰਬਜੀਤ ਸਿੰਘ,ਹਰਚੰਦ ਸਿੰਘ,ਰਣਜੀਤ ਸਿੰਘ,ਗੁਰਸੇਵਕ ਸਿੰਘ,ਸਾਹਿਬ ਸਿੰਘ,ਸੂਬੇਦਾਰ ਹਰਦੇਵ ਸਿੰਘ,ਸਤਨਾਮ ਸਿੰਘ,ਸੋਨੀ ਸਿੰਘ,ਬਲਵਿੰਦਰ ਸਿੰਘ,ਤਰਸੇਮ ਸਿੰਘ,ਅੰਗਰੇਜ ਸਿੰਘ,ਸੁਖਵੰਤ ਸਿੰਘ,ਕੁਲਵਿੰਦਰ ਸਿੰਘ,ਪ੍ਰੀਤਮ ਸਿੰਘ,ਚਰਨ ਕੌਰ,ਅਮਰਜੀਤ ਕੌਰ,ਕਿੰਦਰ ਕੌਰ,ਬਲਵਿੰਦਰ ਕੌਰ,ਸੁਖਵਿੰਦਰ ਕੌਰ,ਗੁਰਮੀਤ ਕੌਰ,ਪਵਨਦੀਪ ਕੌਰ ਆਦਿ ਨੂੰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਪਾਰਟੀ ਚਿੰਨ ਦੇ ਕੇ ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ 'ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਜਿਵੇਂ ਭਾਰਤ ਦੇਸ਼ ਦੇ ਸਾਰੇ ਸੂਬਿਆਂ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਬਹੁਮਤ ਦੇ ਕੇ ਮਾਣ ਸਤਿਕਾਰ ਨਾਲ ਸੱਤਾ ਸੌਂਪ ਰਹੇ ਹਨ,ਉਵੇਂ ਹੀ ਹੁਣ ਪੰਜਾਬ ਦੇ ਲੋਕ ਵੀ ਸਮਝ ਚੁੱਕੇ ਹਨ ਕਿ ਜੇਕਰ ਸੂਬਾ ਪੰਜਾਬ ਦਾ ਭਲਾ ਹੋ ਸਕਦਾ ਹੈ ਤਾਂ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ।ਇਸ ਕਰਕੇ ਹੀ ਪੰਜਾਬ ਦੇ ਲੋਕ ਭਾਜਪਾ ਨਾਲ ਆਪ ਮੁਹਾਰੇ ਜੁੜ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਬ ਦਿਨ ਮਜਬੂਤੀ ਵਿੱਚ ਵਾਧਾ ਕਰ ਰਹੇ ਹਨ ਅਤੇ ਬਹੁਤ ਜਲਦੀ ਪੰਜਾਬ ਦੀ ਸੱਤਾ ਭਾਜਪਾ ਨੂੰ ਸੌਂਪਣ ਵਾਲੇ ਹਨ।ਉਨਾਂ ਕਿਹਾ ਕਿ ਪੰਜਾਬ ਅੰਦਰ ਨਸ਼ਾ, ਗੁੰਡਾਗਰਦੀ,ਫਿਰੌਤੀਆਂ,ਬੇਰੁਜਗਾਰੀ ਅਤੇ ਕਤਲੋਗਾਰਦ ਦਾ ਜੋ ਮਾਹੌਲ ਬਣ ਗਿਆ ਹੈ ਇਸ ਨੂੰ ਭਾਜਪਾ ਹੀ ਨੱਥ ਪਾ ਸਕਦੀ ਹੈ ਕਿਉਂਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੌਲ ਕਰਨ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰਾਂ ਫੇਲ ਹੋ ਚੁੱਕੀ ਹੈ।ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵੀ ਪੰਜਾਬ ਦੀ ਤਰੱਕੀ ਦੇ ਨਾਮ 'ਤੇ ਚੁਟਕਲੇ ਸੁਣਾਏ ਜਾ ਰਹੇ ਹਨ ਅਤੇ ਸੱਚਾਈ ਤੋਂ ਕੋਹਾਂ ਦੂਰ ਜਾ ਕੇ ਲੋਕਾਂ ਨਾਲ ਨਵੇਂ ਤੋਂ ਨਵਾਂ ਝੂਠ ਬੋਲ ਕੇ ਡੰਗ ਟਪਾਈ ਕੀਤੀ ਜਾ ਰਹੀ ਹੈ ਪਰ ਹੁਣ ਲੋਕ ਕਦੀ ਵੀ ਇਸ ਪਾਰਟੀ ਦੇ ਝਾਂਸੇ ਵਿੱਚ ਨਹੀਂ ਆਉਣਗੇ।ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਜ਼ਿਲ੍ਹਾ ਮਹਾ ਮੰਤਰੀ ਸੁਰਜੀਤ ਸਿੰਘ ਸਾਗਰ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਵਪਾਰ ਸੈੱਲ ਕੋ ਕਨਵੀਨਰ ਵਿਵੇਕ ਅਗਰਵਾਲ,ਲੱਕੀ ਜੋਸ਼ੀ,ਕਾਰਤਿਕ ਚੋਪੜਾ ਆਦਿ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ।