ਕਨੇਡਾ ਦੀ ਟੀਮ ਵੱਲੋਂ ਕ੍ਰਿਕਟ ਵਰਲਡ ਕੱਪ ਖੇਡਣ ਵਾਲੇ ਗੁਰਦਾਸਪੁਰ ਦੇ ਖਿਡਾਰੀ ਦਿਲਪ੍ਰੀਤ ਦਾ ਹੋਇਆ ਭਰਵਾਂ ਸਵਾਗਤ
ਗੁਰਦਾਸਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਕੀਤਾ ਗਿਆ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ 20 ਜਨਵਰੀ 2025- ਸਰਕਾਰੀ ਕਾਲਜ ਦੀ ਗਰਾਊਂਡ ਤੋਂ ਕ੍ਰਿਕਟ ਸਿੱਖ ਕੇ ਅਮਰੀਕਾ ਵਿੱਚ ਟੀ 20 ਵਰਲਡ ਕੱਪ ਕਨੇਡਾ ਦੀ ਟੀਮ ਵੱਲੋਂ ਖੇਡਣ ਤੋਂ ਬਾਅਦ ਜਦ ਇੰਟਰਨੈਸ਼ਨਲ ਕ੍ਰਿਕਟ ਖਿਡਾਰੀ ਦਿਲਪ੍ਰੀਤ ਗੁਰਦਾਸਪੁਰ ਪਹੁੰਚਿਆ ਤਾਂ ਗੁਰਦਾਸਪੁਰ ਵਿੱਚ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ।
ਗੁਰਦਾਸਪੁਰ ਦੇ ਪੁਰਾਣੀ ਮੰਡੀ ਚੌਂਕ ਵਿੱਚ ਲਕਸ਼ਮੀ ਪਲਾਈਵੁੱਡ ਅਤੇ ਗੁਰਦਾਸਪੁਰ ਕ੍ਰਿਕਟ ਐਸੋਸੀਏਸ਼ਨ ਦੀ ਪੂਰੀ ਟੀਮ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ
ਵ ਓ,,,, ਜਿਲਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਰਹਿਣ ਵਾਲੇ ਇੰਟਰਨੈਸ਼ਨਲ ਕ੍ਰਿਕਟ ਖਿਡਾਰੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਸੱਤ ਸਾਲ ਗੁਰਦਾਸਪੁਰ ਦੀ ਸਰਕਾਰੀ ਕਾਲਜ ਗਰਾਊਂਡ ਵਿੱਚ ਹੈਡ ਕੋਚ ਰਕੇਸ਼ ਮਾਰਸ਼ਲ ਤੋਂ ਕ੍ਰਿਕਟ ਦੀ ਕੋਚਿੰਗ ਅਤੇ ਟ੍ਰੇਨਿੰਗ ਲਈ ਸੀ ਤੇ ਉਹ ਕਨੇਡਾ ਦੀ ਟੀਮ ਵਿੱਚ ਬਤੌਰ ਇੰਟਰਨੈਸ਼ਨਲ ਖਿਡਾਰੀ ਵਜੋਂ ਚੁਣਿਆ ਗਿਆ ਹੈ ਅਤੇ ਅਮਰੀਕਾ ਵਿੱਚ ਹੋਇਆ ਟੀ-20 ਵਰਲਡ ਕੱਪ ਵਿੱਚ ਉਸਨੇ ਕਨੇਡਾ ਦੀ ਟੀਮ ਵੱਲੋਂ ਖੇਲਿਆ ਸੀ। ਬੜੀ ਮਿਹਨਤ ਕਰਕੇ ਉਹ ਇਸ ਮੁਕਾਮ ਤੇ ਪਹੁੰਚਿਆ ਹੈ ਜਿਸ ਪਿੱਛੇ ਗੁਰਦਾਸਪੁਰ ਦੇ ਹੈਡ ਕ੍ਰਿਕਟ ਕੋਚ ਰਕੇਸ ਮਾਰਸ਼ਲ ਦਾ ਵੱਡਾ ਯੋਗਦਾਨ ਹੈ। ਉਸਨੇ ਕਿਹਾ ਕਿ ਪਿਤਾ ਸਰਦਾਰ ਹਰਪ੍ਰੀਤ ਸਿੰਘ ਬਾਜਵਾ ਐਗਰੀਕਲਚਰ ਡਿਪਾਰਟਮੈਂਟ ਵਿੱਚ ਬਤੋਰ ਸਬ ਇੰਸਪੈਕਟਰ ਤੈਨਾਤ ਹਨ ਜਦ ਕਿ ਮੇਰੀ ਮਾਤਾ ਅਧਿਆਪਕ ਹਨ ,,, ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਮੈਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ ਅਤੇ ਖਾਸ ਕਰ ਮੇਰੇ ਪਿਤਾ ਨੇ ਮੇਰੇ ਨਾਲ ਪੂਰਾ ਸੰਘਰਸ਼ ਵਿੱਚ ਮੇਰਾ ਸਾਥ ਦਿੱਤਾ ਹੈ।ਨੌਜਵਾਨ ਜੋ ਅੱਜ ਨਸ਼ੇ ਨੂੰ ਅਪਣਾ ਰਹੇ ਹਨ ਉਹਨਾਂ ਨੂੰ ਖੇਲਾਂ ਵੱਲ ਵਧਣਾ ਚਾਹੀਦਾ ਹੈ ਅਤੇ ਆਪਣੇ ਸੁਪਨੇ ਪੂਰੇ ਕਰਨੇ ਚਾਹੀਦੇ ਹਨ ।
ਗੁਰਦਾਸਪੁਰ ਕ੍ਰਿਕਟ ਐਸੋਸੀਏਸ਼ਨ ਦੇ ਕ੍ਰਿਕਟ ਕੋਚ ਰਕੇਸ਼ ਮਾਰਸ਼ਲ ਨੇ ਕਿਹਾ ਕਿ ਸਾਨੂੰ ਮਾਨ ਹੈ ਕਿ ਸਾਡੇ ਗੁਰਦਾਸਪੁਰ ਤੋਂ ਸਾਡੀ ਗਰਾਊਂਡ ਤੋਂ ਅੱਜ ਇੰਟਰਨੈਸ਼ਨਲ ਖਿਲਾੜੀ ਬਣ ਕੇ ਨਿਕਲ ਰਹੇ ਹਨ ਅਤੇ ਅਤੇ ਜ਼ਿਲਾ ਗੁਰਦਾਸਪੁਰ ਦਾ ਨਾਮ ਰੋਸ਼ਨ ਕਰ ਰਹੇ ਹਨ।