ਖਨੌਰੀ ਬਾਰਡਰ 'ਤੇ ਮੋਰਚਾ ਲਾਈ ਬੈਠੇ ਕਿਸਾਨਾਂ ਨਾਲ ਕੇਂਦਰ ਦੇ ਵੱਡੇ ਅਫਸਰਾਂ ਵੱਲੋਂ ਅਹਿਮ ਮੀਟਿੰਗ
ਖਨੌਰੀ, 18 ਜਨਵਰੀ 2025: ਖਨੌਰੀ ਬਾਰਡਰ 'ਤੇ ਮੋਰਚਾ ਲਾਈ ਬੈਠੇ ਕਿਸਾਨਾਂ ਨਾਲ ਕੇਂਦਰ ਦੇ ਵੱਡੇ ਅਫਸਰਾਂ ਵੱਲੋਂ ਅਹਿਮ ਮੀਟਿੰਗ ਕੀਤੀ ਗਈ। ਸ਼ਨੀਵਾਰ ਨੂੰ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ IFS ਜੁਆਇੰਟ ਸੈਕਟਰੀ ਪ੍ਰਿਆ ਰੰਜਨ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਵਫ਼ਦ ਖਨੌਰੀ ਸਰਹੱਦ 'ਤੇ ਪਹੁੰਚਿਆ। ਇੱਥੇ ਉਹ ਕਿਸਾਨ ਆਗੂ ਡੱਲੇਵਾਲ ਨੂੰ ਮਿਲਿਆ। ਜਿਨ੍ਹਾਂ ਨੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲਚਾਲ ਜਾਣਿਆ, ਉਨ੍ਹਾਂ ਨੇ ਕਿਹਾ ਕੇ ਸਰਕਾਰ ਨੂੰ ਡੱਲੇਵਾਲ ਦੀ ਸਿਹਤ ਦੀ ਚਿੰਤਾ ਹੈ। ਡੱਲੇਵਾਲ ਅਤੇ ਕੇਂਦਰ ਦੇ ਵਫਦ ਵਿਚਾਲੇ ਕਰੀਬ 2 ਘੰਟੇ ਤੱਕ ਇਹ ਮੀਟਿੰਗ ਚੱਲੀ।
ਉੱਥੇ ਹੀ ਡੱਲੇਵਾਲ ਨੇ ਕੇਂਦਰ ਦੇ ਵਫਦ ਨੂੰ ਕਿਹਾ ਕਿ ਉਹ ਆਪਣੀ ਸਿਹਤ ਕਾਰਨ ਗੱਲਬਾਤ ਕਰਨਯੋਗ ਨਹੀਂ ਹਨ, ਇਸ ਉਨ੍ਹਾਂ ਨੂੰ ਐੱਸਕੇਐੱਮ (ਗੈਰ ਰਾਜਨੀਤਕ), ਅਤੇ ਕੇਕੇਐੱਮ ਦੇ ਆਗੂਆਂ ਨਾਲ ਦੀ ਮੀਟਿੰਗ ਕਰਨੀ ਚਾਹੀਦੀ ਹੈ, ਤਾਂ ਜੋ ਕਿਸਾਨਾਂ ਦੀਆਂ ਮੰਗਾਂ 'ਤੇ ਵਿਚਾਰ ਹੋ ਸਕੇ।
ਕੇਂਦਰ ਦੇ ਇਸ ਨਾਲ ਪੰਜਾਬ ਦੇ ਸਾਬਕਾ DIG ਨਰਿੰਦਰ ਭਾਰਗਵ, ਸਾਬਕਾ ਸੀਨੀਅਰ ਪੁਲਿਸ ਆਫ ਜਸਕਰਨ ਸਿੰਘ ਵੀ ਮੀਟਿੰਗ 'ਚ ਮੌਜੂਦ ਰਹੇ। ਮੀਟਿਗਾਂ ਤੋਂ ਬਾਅਦ ਕੇਂਦਰ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਚਿੰਤਤ ਹੈ। ਅਸੀਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।