ਵੱਡੀ ਖ਼ਬਰ: ਰਾਮਪੁਰਾ ਫੂਲ 'ਚ ਕਿਸਾਨਾਂ ਨਾਲ ਝੜਪ 'ਚ DSP ਜ਼ਖ਼ਮੀ, ਹੱਥ ਦੀ ਟੁੱਟੀ ਹੱਡੀ
ਅੰਮ੍ਰਿਤ ਬਰਾੜ
ਬਠਿੰਡਾ, 20 ਜਨਵਰੀ 2025- ਬਠਿੰਡਾ ਦੇ ਰਾਮਪੁਰਾ ਫੂਲ ਨੇੜੇ ਪੈਂਦੇ ਪਿੰਡ ਜੀਉਂਟ ਵਿਖੇ ਅੱਜ ਸਵੇਰੇ ਪੁਲਿਸ ਅਤੇ ਕਿਸਾਨ ਜਥੇਬੰਦੀ (ਉਗਰਾਹਾਂ) ਵਿਚਾਲੇ ਝੜਪ ਹੋ ਗਈ। ਇਸ ਝੜਪ ਵਿੱਚ ਡੀਐਸਪੀ ਜ਼ਖਮੀ ਦੱਸਿਆ ਜਾ ਰਿਹਾ ਹੈ। ਖ਼ਬਰਾਂ ਇਹ ਹਨ ਕਿ ਕਿਸਾਨਾਂ ਤੇ ਪੁਲਿਸ ਵਿਚਕਾਰ ਹੋਈ ਝੜਪ ਦੌਰਾਨ ਡੀਐਸਪੀ ਹੈੱਡ ਕੁਆਰਟਰ ਰਾਹੁਲ ਭਾਰਦਵਾਜ ਦੇ ਖੱਬੇ ਹੱਥ ਤੇ ਸੱਟ ਵੱਜੀ ਅਤੇ ਹੱਥ ਦੀ ਹੱਡੀ ਟੁੱਟਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ।
ਹੋਰ ਵੇਰਵਿਆਂ ਦੀ ਉਡੀਕ ਹੈ....