ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਵੱਲੋਂ ਲਗਾਇਆ ਜਾਗਰੂਕਤਾ ਸੈਮੀਨਾਰ
ਸਕੂਲ ਬੱਸ ਚਾਲਕਾਂ ਦਾ ਕੀਤਾ ਮੁਫਤ ਅੱਖਾਂ ਦਾ ਚੈੱਕਅਪ
ਟ੍ਰੈਫਿਕ ਨਿਯਮਾਂ ਬਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦਿੱਤੀ ਗਈ ਜਾਣਕਾਰੀ
ਐੱਸ.ਏ.ਐੱਸ ਨਗਰ 20 ਜਨਵਰੀ 2025:
ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ 1ਜਨਵਰੀ ਤੋਂ 31 ਜਨਵਰੀ ਤੱਕ ਮਨਾਏ ਜਾ ਰਹੇ ਰਾਸ਼ਟਰੀ ਸੜ੍ਹਕ ਸੁਰੱਖਿਆ ਮਹੀਨਾ ਤਹਿਤ ਅੱਜ ਲਾਰੈਂਸ ਪਬਲਿਕ ਸਕੂਲ, ਮੋਹਾਲੀ ਵਿਖੇ ਟ੍ਰੈਫਿਕ ਨਿਯਮਾਂ, ਸੜ੍ਹਕ ਸੁਰੱਖਿਆ ਬਾਰੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਇਸ ਮੌਕੇ ਸਕੂਲ ਬੱਸ ਚਾਲਕਾਂ ਲਈ ਮੁਫ਼ਤ ਅੱਖਾਂ ਦਾ ਚੈਕ ਅੱਪ ਕੈਂਪ ਵੀ ਲਾਇਆ ਗਿਆ।
ਇਸ ਮੌਕੇ ਆਰ.ਟੀ.ਓ ਪ੍ਰਦੀਪ ਸਿੰਘ ਢਿੱਲੋ, ਏ.ਆਰ.ਟੀ.ਓ. ਰੋਹਿਤ ਕੁਮਾਰ, ਰਣਪ੍ਰੀਤ ਸਿੰਘ ਭਿਉਰਾ ਐੱਸ.ਟੀ.ਏ ਪੰਜਾਬ (PB01), ਜਨਕ ਰਾਜ, ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਜ਼ਿਲ੍ਹਾ ਪੁਲਿਸ ਤੇ ਸਿਪਾਹੀ ਖੁਸ਼ਪ੍ਰੀਤ ਕੌਰ, ਹਰਪ੍ਰੀਤ ਸਿੰਘ ਅਵੌਡ ਰੋਡ ਐਕਸੀਡੈੰਟ, ਸਨਦੀਪ ਸਿੰਘ ਰੈਡ ਕਰਾਸ ਵੱਲੋਂ ਲਾਰੈਂਸ ਪਬਲਿਕ ਸਕੂਲ ਐਸ.ਏ.ਐਸ ਨਗਰ ਵਿਖੇ ਟਰੈਫਿਕ ਨਿਯਮਾਂ ਬਾਰੇ ਰੋਡ ਤੇ ਐਕਸੀਡੈਂਟ ਹੋਣ ਦੇ ਕਾਰਨ, ਫਾਸਟ ਏਡ ਬਾਰੇ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮੋਹਾਲੀ ਦੇ ਵੱਖ-ਵੱਖ ਸਕੂਲਾਂ ਦੇ ਬੱਸ ਡਰਾਈਵਰ ਅਤੇ ਕੰਡਕਟਰ, ਲੇਡੀਜ਼ ਅਟੈਂਡੰਟ ਨੂੰ ਦੱਸਿਆ ਗਿਆ ਕਿ ਧੁੰਦ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਗੱਡੀਆਂ ਨੂੰ ਧਿਆਨ ਨਾਲ ਚਲਾਉਣ ਬਾਰੇ, ਨਸ਼ੇ ਕਰ ਕੇ ਵਾਹਨ ਨਾ ਚਲਾਉਣ ਬਾਰੇ ਅਤੇ ਟਰੈਫਿਕ ਨਿਯਮਾਂ ਬਾਰੇ, ਅੰਡਰਏਜ ਡਰਾਇਵਿੰਗ ਨਾ ਕਰਨ ਬਾਰੇ, ਅਣਪਛਾਤੇ ਵਹੀਕਲ ਨਾਲ ਐਕਸੀਡੈੰਟ ਹੋਣ ਤੇ ਸਲੇਸ਼ੀਅਨ ਫੰਡ ਮੁਆਵਜ਼ਾ ਲੈਣ ਸਬੰਧੀ, ਲੇਨ ਡਰਾਇਵਿੰਗ ਬਾਰੇ, ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ ਵਾਤਾਵਰਣ ਦੀ ਸੁਰੱਖਿਅਤ ਬਾਰੇ ਜਾਣਕਾਰੀ ਦਿੱਤੀ। ਵਾਹਨਾਂ ਤੇ ਹਾਈ ਸਿਕਿਓਰਿਟੀ ਨੰਬਰ ਪਲੇਟਾਂ ਲਗਵਾਉਣ, ਦੋ ਪਹੀਆ ਵਾਹਨ ਤੇ ਹੈਲਮਟ ਪਾਉਣ ਬਾਰੇ, ਵਾਹਨਾਂ ਨੂੰ ਸੜਕ ਤੇ ਖੜ੍ਹਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਬੁਲਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ ਅਤੇ ਨਾ ਮੌਡੀਫ਼ਾਈ ਕਰਵਾਉਣ ਦੀ ਅਪੀਲ ਕੀਤੀ।
ਐਸ.ਪੀ ਟ੍ਰੈਫਿਕ ਐਚ.ਐਸ ਮਾਨ ਅਤੇ ਡੀ.ਐੱਸ. ਪੀ.ਟ੍ਰੈਫਿਕ ਕਰਨੈਲ ਸਿੰਘ ਨੇ ਸਾਰੇ ਟਰੈਫਿਕ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨ ਬਾਰੇ ਆਖਿਆ ਤਾਂ ਜੋ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ। ਇਸ ਮੌਕੇ ਸੋਹਾਣਾ ਹਸਪਤਾਲ ਦੀ ਮੈਡੀਕਲ ਟੀਮ ਵੱਲੋਂ ਸਪੈਸ਼ਲ ਆਈ ਕੇਅਰ ਚੈੱਕ ਅੱਪ ਕੈਂਪ ਦਾ ਅਯੋਜਨ ਕੀਤਾ ਗਿਆ, ਜਿਸ ਵਿਚ ਉਪਰੇਸ਼ਨਲ ਸਟਾਫ ਕੰਡਕਟਰ/ਡਰਾਇਵਰਾਂ ਦੀਆਂ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋ ਮੁਆਇਨਾ ਕੀਤਾ ਗਿਆ। ਇਸ ਦੌਰਾਨ ਡਰਾਇਵਰਾਂ ਨੂੰ ਜਾਗਰੂਕ ਕੀਤਾ ਗਿਆ ਕਿ ਆਪਣੀਆਂ ਅੱਖਾਂ ਦਾ ਰੁਟੀਨ ਵਿਚ ਚੈੱਕ ਕਰਵਾਉਂਦੇ ਰਹਿਣ ਅਤੇ ਸਾਵਧਾਨੀ ਨਾਲ ਡਰਾਇਵਿੰਗ ਕਰਨ, ਜਿਸ ਨਾਲ ਲੋਕਾਂ ਦਾ ਜਾਨ ਅਤੇ ਮਾਲ ਸਰੁੱਖਿਅਤ ਰਹੇ। ਇਸ ਦੌਰਾਨ ਉਨ੍ਹਾਂ ਵੱਲੋਂ ਪੁਲਿਸ ਤੋਂ ਮੱਦਦ ਲੈਣ ਅਤੇ ਦੇਣ ਲਈ ਹੈਲਪਲਾਈਨ ਨੰਬਰ 112 ਅਤੇ 181 ਤੇ ਕਾਲ ਕਰਨ ਬਾਰੇ, ਇਸ ਦੇ ਨਾਲ ਸਾਈਬਰ ਕ੍ਰਾਈਮ ਲਈ 1930 ਤੇ ਕਾਲ ਕਰਨ ਬਾਰੇ ਜਾਣਕਾਰੀ ਦਿੱਤੀ।