ਡੀ ਸੀ ਦੇ ਆਦੇਸਾਂ ਦੇ ਬਾਵਜੂਦ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ
ਰੋਹਿਤ ਗੁਪਤਾ
ਗੁਰਦਾਸਪੁਰ 28 ਅਪ੍ਰੈਲ
ਗੁਰਦਾਸਪੁਰ ਦੀ ਦਾਣਾ ਮੰਡੀ ਵਿੱਚ ਕਣਕ ਦੀ ਆਮਦ ਅਤੇ ਖਰੀਦ ਲਗਾਤਾਰ ਜਾਰੀ ਹੈ । ਦੱਸ ਦੇਈਏ ਕਿ ਕਣਕ ਦੀ ਆਮਦ ਤੇ ਖਰੀਦ ਦਾ ਕੰਮ ਮਹੀਨੇ ਭਰ ਦਾ ਹੁੰਦਾ ਹੈ ।13 ਅਪ੍ਰੈਲ ਤੋਂ ਬਾਅਦ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਆਉਣੀ ਸ਼ੁਰੂ ਹੋਈ ਸੀ। ਇਸ ਹਿਸਾਬ ਨਾਲ ਮੰਡਿਆਂ ਵਿੱਚ ਕਣਕ ਜਿਆਦਾ ਤੇ ਜਿਆਦਾ 13 ਮਈ ਤੱਕ ਆਏਗੀ ਜਿਸ ਵਿੱਚ ਹੁਣ 15 _16 ਦਿਨ ਹੀ ਬਚੇ ਹਨ । ਪਰ ਜੇਕਰ ਗੁਰਦਾਸਪੁਰ ਦੀਆਂ ਨੌ ਮੰਡੀਆਂ ਵਿੱਚ ਕਣਕ ਦੀ ਆਮਦ ਦੀ ਗੱਲ ਕਰੀਏ ਤਾਂ ਹੁਣ ਤੱਕ ਨੋਹਾਂ ਮੰਡੀਆਂ ਵਿੱਚ ਪਿਛਲੇ ਵਾਰ ਦੀ ਤੁਲਨਾ ਨਾਲੋਂ ਕਰੀਬ 78 ਫੀਸਦੀ ਦੇ ਕਰੀਬ ਕਨਕ ਆ ਚੁੱਕੀ ਹੈ। ਜ਼ਾਹਿਰ ਤੌਰ ਤੇ ਇਸ ਵਾਰ ਪਿਛਲੀ ਵਾਰ ਨਾਲੋਂ ਵੱਧ ਕਣਕ ਮੰਡੀਆਂ ਵਿੱਚ ਆਏਗੀ । ਤੇ ਜੇਕਰ ਗੱਲ ਇਕੱਲੀ ਗੁਰਦਾਸਪੁਰ ਦੀ ਮੁੱਖ ਮੰਡੀ ਦੀ ਕਰੀਏ ਤਾਂ ਪਿਛਲੀ ਵਾਰ ਗੁਰਦਾਸਪੁਰ ਦੀਆਂ 9 ਮੰਡੀਆਂ ਵਿੱਚ ਵਿੱਚ ਕੁੱਲ 46875 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ ਜਦ ਕਿ ਹੁਣ ਤੱਕ 37,121 ਮੀਟਿੰਗ ਟਨ ਕਣਕ ਆ ਚੁੱਕੀ ਹੈ। ਜੇ ਇਸ ਦੀ ਤੁਲਨਾ ਪਿਛਲੀ ਵਾਰ ਨਾਲ ਕਰੀਏ ਤਾਂ ਹੁਣ ਤੱਕ ਪਿਛਲੀ ਵਾਰ ਨਾਲੋਂ 83 ਫੀਸਦੀ ਕਣਕ ਗੁਰਦਾਸਪੁਰ ਦੀਆਂ ਨੌ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ। ਜਾਹਰ ਤੌਰ ਤੇ ਬਾਕੀ ਦੇ ਬਚੇ 15 ਦਿਨਾਂ ਵਿੱਚ ਬੰਪਰ ਫਸਲ ਪਹੁੰਚਣ ਦੇ ਆਸਾਰ ਹਨ ਪਰ ਲਿਫਟਿੰਗ ਦੇ ਮਾਮਲੇ ਵਿੱਚ ਗੁਰਦਾਸਪੁਰ ਬਹੁਤ ਪਿੱਛੜ ਰਿਹਾ ਹੈ।
ਇਸ 37,121 ਮਿਟਿਕ ਟਨ ਵਿੱਚੋਂ 36464 ਮੀਟਿਗ ਟਰਨ ਕਣਕ ਦੀ ਖਰੀਦ ਹੋ ਚੁੱਕੀ ਹੈ। ਯਾਨੀ 97 ਵੀਂ ਸਦੀ ਕਣਕ ਖਰੀਦੀ ਜਾ ਚੁੱਕੀ ਹੈ ਪਰ ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿੱਚ ਹੀ ਪਈ ਹੈ ਜਿਸ ਕਾਰਨ ਫਸਲ ਮੰਡੀ ਵਿੱਚ ਲਿਆ ਰਹੇ ਕਿਸਾਨਾਂ ਨੂੰ ਜਗਾ ਦੀ ਮੁਸ਼ਕਿਲ ਪੇਸ਼ ਆ ਰਹੀ ਹੈ।ਗੁਰਦਾਸਪੁਰ ਦੀ ਮੁੱਖ ਮੰਡੀ ਵਿੱਚੋਂ ਹਜੇ ਤੱਕ ਸਿਰਫ 27 ਫੀਸਦੀ ਕਣਕ ਦੀ ਹੀ ਲਿਫਟਿੰਗ ਹੋਈ ਹੈ। ਜਦ ਕਿ 73 ਫੀਸਦੀ ਕਣਕ ਹਜੇ ਮੰਡੀ ਵਿੱਚ ਹੀ ਪਈ ਹੈ। ਹਾਲਾਂਕਿ ਪਨਗ੍ਰੇਨ ਨਾਲ ਮੰਡੀ ਬੋਰਡ ਦਾ ਸਮਝੌਤਾ ਹੋ ਚੁੱਕਿਆ ਹੈ ਤੇ ਪਨਗਰੇਨ ਮੰਡੀ ਬੋਰਡ ਦੇ ਹੀ ਸ਼ੈਡ ਕਣਕ ਨੂੰ ਸਟੋਰ ਕਰਨ ਲਈ ਵਰਤ ਰਿਹਾ ਹੈ ਪਰ ਸੁਤਰਾ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਪਨਗਰੇਨ ਵੱਲੋਂ ਬਾਹਰੋਂ ਖਰੀਦੀ ਗਈ ਕਣਕ ਵੀ ਗੁਰਦਾਸਪੁਰ ਦੀ ਮੁੱਖ ਮੰਡੀ ਵਿੱਚ ਹੀ ਸਟੋਰ ਕੀਤੀ ਜਾ ਰਹੀ ਹੈ ਜਿਸ ਕਾਰਨ ਮੰਡੀ ਵਿੱਚ ਕਣਕ ਲੈ ਕੇ ਆ ਰਹੇ ਕਿਸਾਨਾਂ ਨੂੰ ਜਗਹਾ ਦੀ ਕਮੀ ਦੀ ਮੁਸ਼ਕਿਲ ਪੇਸ਼ ਆ ਰਹੀ ਹੈ ।
ਉਧਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਣਕ ਦੀ ਲਿਫਟਿੰਗ ਨੂੰ ਲੈ ਕੇ ਰੋਜ਼ਾਨਾ ਦੇ ਹਿਸਾਬ ਨਾਲ ਜੁਰਮਾਨਾ ਪਾਉਣ ਦੇ ਨੋਟਿਸ ਵੀ ਮੰਡੀ ਬੋਰਡ ਵੱਲੋਂ ਵੱਖ-ਵੱਖ ਸਰਕਾਰੀ ਖਰੀਦ ਏਜੇਸੀਆਂ ਨੂੰ ਕੱਢੇ ਗਏ ਹਨ ਪਰ ਸਰਕਾਰੀ ਖਰੀਦ ਏਜੰਸੀਆਂ ਦੇ ਕੰਨਾਂ ਤੇ ਜੂਂ ਨਹੀਂ ਰੇਂਗ ਰਹੀ । ਹਾਲਾਂਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਬੀਤੇ ਦਿਨ ਕਣਕ ਮੰਡੀ ਦਾ ਦੌਰਾ ਕਰਕੇ ਏਜੰਸੀਆਂ ਨੂੰ ਤੁਰੰਤ ਲਿਫਟਿੰਗ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਦੂਜੇ ਪਾਸੇ ਪ੍ਰਾਈਵੇਟ ਤੌਰ ਤੇ ਖਰੀਦੀ ਗਈ ਕਣਕ ਦੀ ਲਿਫਟਿੰਗ ਤੁਰੰਤ ਹੋ ਰਹੀ ਹੈ ਤੇ 98 ਫੀਸਦੀ ਪ੍ਰਾਈਵੇਟ ਤੌਰ ਤੇ ਖਰੀਦੀ ਗਈ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਪਰ ਸਰਕਾਰੀ ਖਰੀਦ ਦਾ ਏਜੰਸੀਆਂ ਲਿਫਟਿੰਗ ਦੇ ਮਾਮਲੇ ਵਿੱਚ ਢਿਲੀਆਂ ਚੱਲ ਰਹੀਆਂ ਹਨ।