SSP ਖੰਨਾ ਜੋਤੀ ਯਾਦਵ ਵਾਕਾਥੋਂਨ ਦੌਰਾਨ ਸਕੂਲੀ ਬੱਚਿਆਂ ਨਾਲ
ਦੀਦਾਰ ਗੁਰਨਾ
ਖੰਨਾ 28 ਅਪਰੈਲ 2025 : ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਖੰਨਾ ਪੁਲਿਸ ਵੱਲੋਂ SSP ਖੰਨਾ ਜੋਤੀ ਯਾਦਵ ਅਗਵਾਈ ਅਤੇ ਪਹਿਲਕਦਮੀ ਸਦਕਾ ਇੱਕ ਸ਼ਕਤੀਸ਼ਾਲੀ ਕਦਮ ਚੁੱਕਦਿਆਂ "ਯੁੱਧ ਨਾਸ਼ੀਆਂ ਵਿਰੁੱਧ" ਨਾਮਕ ਵਾਕਾਥੌਨ ਦਾ ਆਯੋਜਨ ਕੀਤਾ ਗਿਆ , ਇਸ ਸਮਾਗਮ ਵਿੱਚ ਖੇਤਰ ਦੇ 2000 ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ
ਵਾਕਾਥੌਨ ਦੀ ਸ਼ੁਰੂਆਤ ਖੰਨਾ ਸ਼ਹਿਰ ਦੇ ਕੇਂਦਰੀ ਇਲਾਕੇ ਤੋਂ ਹੋਈ ਅਤੇ ਇਹ ਕਈ ਮੁੱਖ ਸੜਕਾਂ ਰਾਹੀਂ ਗੁਜ਼ਰਦੀ ਹੋਈ ਪੁਲਿਸ ਲਾਈਨਜ਼ ‘ਚ ਸਮਾਪਤ ਹੋਈ , ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿੱਚ ਨਸ਼ਿਆਂ ਵਿਰੁੱਧ ਨਾਰੇ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ, ਜਿਵੇਂ ਕਿ "ਨਸ਼ਾ ਛੱਡੋ, ਜੀਵਨ ਵਧਾਓ", "ਸਿਹਤਮੰਦ ਭਵਿੱਖ ਲਈ ਨਸ਼ਿਆਂ ਤੋਂ ਦੂਰ ਰਹੋ" ਐਸ.ਐਸ.ਪੀ. ਖੰਨਾ ਨੇ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ , ਉਨ੍ਹਾਂ ਕਿਹਾ, “ਨੌਜਵਾਨੀ ਹੀ ਉਹ ਤਾਕਤ ਹੈ ਜੋ ਸਮਾਜ ਵਿੱਚ ਬਦਲਾਅ ਲਿਆ ਸਕਦੀ ਹੈ , ਤੁਸੀਂ ਨਸ਼ਿਆਂ ਦੇ ਖਿਲਾਫ਼ ਯੋਧੇ ਬਣੋ, ਆਪਣੇ ਘਰਾਂ, ਸਕੂਲਾਂ ਅਤੇ ਪਿੰਡਾਂ ਵਿੱਚ ਜਾਗਰੂਕਤਾ ਫੈਲਾਓ
ਉਨ੍ਹਾਂ ਇਹ ਵੀ ਉਚਾਰਨ ਕੀਤਾ ਕਿ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਸਿਰਫ ਪੁਲਿਸ ਜਾਂ ਸਰਕਾਰ ਹੀ ਨਹੀਂ, ਸਗੋਂ ਹਰ ਨਾਗਰਿਕ ਨੂੰ ਆਪਣੀ ਭੂਮਿਕਾ ਨਿਭਾਉਣੀ ਹੋਏਗੀ ,ਇਸ ਵਾਕਾਥੌਨ ਦਾ ਮੰਤਵ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਘਾਟਕ ਪ੍ਰਭਾਵਾਂ ਤੋਂ ਆਗਾਹ ਕਰਨਾ ਅਤੇ ਉਨ੍ਹਾਂ ਨੂੰ ਇਕ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵੱਲ ਪ੍ਰੇਰਿਤ ਕਰਨਾ ਸੀ , ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਪਹਿਲ ਨੂੰ ਬਹੁਤ ਹੀ ਉਤਸ਼ਾਹ ਨਾਲ ਸਾਰਥਕ ਬਣਾਇਆ।