40+ ਫੁੱਟਬਾਲ ਮੈਚ ਵਿਚ ਮਾਹਿਲਪੁਰ ਨੂੰ ਹਰਾ ਕੇ ਨਵਾਂਸ਼ਹਿਰ ਨੇ ਮਾਰੀ ਬਾਜ਼ੀ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 22 ਫਰਵਰੀ,2025 - ਅੱਜ਼ "ਆਪਣਾ ਪੰਜਾਬ ਚੱਕ ਗੁਰੂ ਫੁੱਟਬਾਲ ਟੂਰਨਾਮੈਂਟ" ਦੌਰਾਨ ਨਵਾਂਸ਼ਹਿਰ ਡੇਲੀ ਮੌਰਨਿੰਗ ਫੁੱਟਬਾਲ ਕਲੱਬ ਅਤੇ ਮਾਹਿਲਪੁਰ ਮੌਰਨਿੰਗ ਫੁੱਟਬਾਲ ਕਲੱਬ 40+ ਦੇ ਖਿਡਾਰੀਆਂ ਵਿਚਕਾਰ ਮੈਚ ਕਰਵਾਇਆ ਗਿਆ।
ਡੇਲੀ ਮੌਰਨਿੰਗ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਇਹ ਮੈਚ ਡੇਲੀ ਮੌਰਨਿੰਗ ਫੁੱਟਬਾਲ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ਵਿਚ ਦੋਨਾਂ ਟੀਮਾਂ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਖੇਡਾਂ ਨਾਲ ਜੋੜਨ ਲਈ ਖੇਡਿਆ ਗਿਆ। ਇਸ ਵਿਚ ਡੇਲੀ ਮੌਰਨਿੰਗ ਫੁੱਟਬਾਲ ਕਲੱਬ ਨੇ ਮੈਂਚ ਜਿੱਤ ਕੇ ਪੁਨੀਤ ਜੈਨ ਦੇ ਜਨਮ ਦਿਨ ਮੌਕੇ ਉਸ ਨੂੰ ਜਨਮ ਦਿਨ ਦਾ ਤੋਹਫ਼ਾ ਦਿੱਤਾ ।
ਪਹਿਲੇ ਹਾਫ਼ ਵਿਚ ਅਵਤਾਰ ਸਿੰਘ, ਕੁਲਵਿੰਦਰ ਗੋਰਾ, ਅਜੇ ਮਹਿਰਾ , ਸਰਬਜੀਤ ਸਿੰਘ, ਮਿੰਟਾ ਗੁੱਜਰਪੁਰੀਆ, ਐਸ. ਪੀ ਮੁਖਤਿਆਰ ਰਾਏ, ਜੱਸੂ, ਮੰਜੂ ਬਾਲੀ, ਬਿਕਰਮਜੀਤ, ਪਲਵਿੰਦਰ ਸਿੰਘ, ਗੁਰਦੀਪ ਗੁਰੂ, ਜੀਵਨ ਸਹੋਤਾ, ਭਵਨੀਸ ਜਾਗੜਾ, ਮਨਪ੍ਰੀਤ ਸਿੰਘ ,ਕਮਲਜੀਤ ਵੱਲੋਂ ਪਾਸਿੰਗ ਬਣਾਉਂਦੇ ਹੋਏ ਸ਼ੂਟਿੰਗ 'ਤੇ ਸ਼ੂਟਿੰਗ ਕੀਤੀ ਗਈ ਪਰ ਵਧੀਆ ਗੋਲਕੀਪਿੰਗ ਕਰਕੇ ਉਹ ਕੋਈ ਵੀ ਗੋਲ ਨਹੀਂ ਕਰ ਸਕੇ।
ਦੂਜੇ ਹਾਫ ਵਿਚ ਮਾਹਿਲਪੁਰ ਮੌਰਨਿੰਗ ਫੁੱਟਬਾਲ ਕਲੱਬ ਦੇ ਖਿਡਾਰੀਆਂ ਨੇ ਬਾਲ ਬਣਾਉਂਦੇ ਹੋਏ ਸ਼ੂਟਾਂ ਮਾਰ ਕੇ ਗੋਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਰਬਜੀਤ ਸਿੰਘ, ਤਰਸੇਮ ਲਾਲ, ਮਿੰਟਾ ਗੁੱਜਰਪੁਰੀਆ ਤੇ ਗੋਰੇ ਦੀ ਵਧੀਆ ਡਿਫੈਂਸ ਅਤੇ ਮਨਪ੍ਰੀਤ ਸਿੰਘ ਦੀ ਵਧੀਆ ਗੋਲਕੀਪਿੰਗ ਕਰਕੇ ਕੋਈ ਵੀ ਗੋਲ ਨਹੀਂ ਕਰ ਸਕੇ।
ਇਸ ਤੋਂ ਬਾਅਦ 10-10 ਮਿੰਟ ਹੋਰ ਦਿੱਤੇ ਪਰ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਪਰ ਪਨੈਲਟੀ ਛੂਟ ਆਊਟ ਰਾਹੀਂ ਡੇਲੀ ਮੌਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਜਿੱਤ ਪ੍ਰਾਪਤ ਕੀਤੀ।
ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਦੀ ਕੋਸ਼ਿਸ਼ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਖੇਡਾਂ ਵਾਲੇ ਪਾਸੇ ਲੱਗ ਕੇ ਨਸ਼ਿਆਂ ਤੋਂ ਦੂਰ ਰਹੇ ਅਤੇ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਵੇ।
ਇਸ ਮੌਕੇ ਆਪਣਾਂ ਪੰਜਾਬ ਚੱਕ ਗੁਰੂ ਫੁੱਟਬਾਲ ਕਲੱਬ ਦੇ ਪ੍ਰਧਾਨ ਤੇ ਸਮੂਹ ਮੈਂਬਰਾਂ, ਫੁੱਟਬਾਲ ਕਲੱਬ ਦੇ ਅਹੁਦੇਦਾਰਾਂ, ਖਿਡਾਰੀਆਂ, ਸਰਪੰਚ ਤੇ ਸਮੂਹ ਗ੍ਰਾਮ ਪੰਚਾਇਤ , ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈ ਵੀਰਾਂ, ਪਿੰਡ ਦੇ ਯੂਥ, ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਸੀਨੀਅਰ ਖਿਡਾਰੀਆਂ ,ਸਮੂਹ ਪ੍ਰਬੰਧਕਾਂ ਤੇ ਮਾਹਿਲਪੁਰ ਮੌਰਨਿੰਗ ਫੁੱਟਬਾਲ ਕਲੱਬ ਦੇ ਸਮੂਹ ਖਿਡਾਰੀਆਂ, ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਨਵੇਂ ਤੇ ਪੁਰਾਣੇ ਸਮੂਹ ਖਿਡਾਰੀਆਂ ਵੱਲੋਂ ਪੂਰਨ ਸਹਿਜੋਗ ਦਿੱਤਾ ਗਿਆ।