ਕਿਸਾਨ ਮੋਰਚੇ ਦੇ ਸੱਦੇ ਤੇ 5 ਮਾਰਚ ਨੂੰ ਚੰਡੀਗੜ੍ਹ ਪਹੁੰਚਣ ਦਾ ਹੋਕਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 22 ਫਰਵਰੀ,2025 - ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਗਰਮ ਕਿਸਾਨਾਂ ਦੀ ਦਾਣਾ ਮੰਡੀ ਨਵਾਂਸ਼ਹਿਰ ਚ ਮੀਟਿੰਗ ਹੋਈ । ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ , ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਅਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਮੀਟਿੰਗ ਨੂੰ ਸੰਬੋਧਨ ਕੀਤਾ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਤਰਸੇਮ ਸਿੰਘ ਬੈਂਸ ਨੇ ਦੱਸਿਆ ਕਿ ਨਵੇਂ ਖੇਤੀ ਮੰਡੀ ਖਰੜੇ ਨੂੰ ਰੱਦ ਕਰਵਾਉਣ , ਆਲੂ , ਗੋਭੀ , ਮਟਰ , ਮੂੰਗੀ , ਬਾਸਮਤੀ, ਮੱਕੀ ਅਤੇ ਹੋਰ ਫ਼ਸਲਾਂ ਤੇ ਐਮ ਐਸ ਪੀ ਦੀ ਮੰਗ , ਸਹਿਕਾਰੀ ਬੈਂਕਾ ਦਾ ਕਰਜ਼ਾ ਯਕਮੁਸ਼ਤ ਸੈਟਲਮੈਂਟ ਰਾਹੀਂ ਹੱਲ ਕਰਨ , ਸਹਿਕਾਰੀ ਅਦਾਰਿਆਂ ਤੋਂ ਸਰਕਾਰ ਦੀ ਦਖਲਅੰਦਾਜ਼ੀ ਬੰਦ ਕਰਨ ਅਤੇ ਮੋਦੀ ਸਰਕਾਰ -2 ਵਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਭਰਵਾਂ ਵਿਚਾਰ ਵਟਾਂਦਰਾ ਹੋਇਆ । ਆਗੂਆਂ ਨੇ ਕਿਹਾ ਕਿ 5 ਮਾਰਚ ਨੂੰ ਚੰਡੀਗੜ੍ਹ ਚ ਪੱਕਾ ਧਰਨਾ ਲਾਇਆ ਜਾਵੇਗਾ। ਜਿਸਦੀ ਤਿਆਰੀ ਲਈ ਪਿੰਡਾਂ ਵਿੱਚ ਕਿਸਾਨਾਂ ਅਤੇ ਕਾਸ਼ਤਕਾਰਾਂ ਦੀਆਂ ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਜਾਣਗੀਆ ।
ਹੋਰ ਅੱਗੇ ਉਹਨਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ 5 ਮਾਰਚ ਨੂੰ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਨਵਾਂਸ਼ਹਿਰ ਤੋਂ 100 ਦੇ ਕਰੀਬ ਟਰੈਕਟਰ ਟਰਾਲੀਆ ਦਾ ਕਾਫ਼ਲਾ ਚੰਡੀਗੜ੍ਹ ਪੱਕੇ ਧਰਨੇ ਚ ਸ਼ਾਮਲ ਹੋਵੇਗਾ । । ਇਸ ਮੌਕੇ ਸੁਰਜੀਤ ਕੌਰ ਉਟਾਲ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਇਸਤਰੀ ਵਿੰਗ, ਪ੍ਰਮਜੀਤ ਸਿੰਘ ਸ਼ਹਾਬਪੁਰ , ਜੀਵਨ ਬੇਗੋਵਾਲ , ਕਰਨੈਲ ਸਿੰਘ ਉੜਾਪੜ , ਮੇਜਰ ਸਿੰਘ , ਰਾਮਜੀ ਦਾਸ ਸਨਾਵਾ, ਅਵਤਾਰ ਸਿੰਘ ਉੜਾਪੜ , ਗੁਰਦੇਵ ਸਿੰਘ ਚੌਹੜ , ਅਵਤਾਰ ਕੱਟ , ਜਗਤਾਰ ਸਿੰਘ ਜਾਡਲਾ , ਬਹਾਦਰ ਸਿੰਘ ਧਰਮਕੋਟ, ਮੋਹਣ ਸਿੰਘ ਲੰਗੜੋਆ , ਨਿਰਮਲ ਸਿੰਘ ਮੱਲਪੁਰ ਅੜਕਾਂ , ਅਮਨਦੀਪ ਸਿੰਘ , ਸੰਦੀਪ ਸਿੰਘ , ਮੱਖਣ ਸਿੰਘ ਭਾਨਮਜਾਰਾ ਅਤੇ ਹੋਰ ਹਾਜ਼ਰ ਸਨ ।