ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਥਾਣਾ ਸਿੱਧਵਾਂ ਬੇਟ ਦੇ ਲਾਗਲੇ ਹੋਟ ਸਪੋਟ ਪਿੰਡ 'ਚ ਕੀਤਾ ਗਿਆ ਕਾਸੋ ਆਪਰੇਸ਼ਨ
ਦੀਪਕ ਜੈਨ
ਜਗਰਾਉਂ, 29 ਮਾਰਚ 2025 - ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅੱਜ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਦੇ ਨਾਲ ਥਾਣਾ ਸਿੱਧਵਾਂ ਬੇਟ ਦੇ ਪਿੰਡ ਕੁੱਲ ਗਹਿਣਾ ਵਿਖੇ ਕਾਸੋ ਆਪਰੇਸ਼ਨ ਕੀਤਾ ਗਿਆ। ਜਿਸ ਦੀ ਰਹਿਨੁਮਾਈ ਮੈਡਮ ਅਨੀਤਾ ਪੁੰਜ ਏਡੀਜੀਪੀ ਕੰਮ ਡਾਇਰੈਕਟਰ ਐਮਪੀਐਸ ਪੀਪੀਏ ਫਿਲੋਰ ਅਤੇ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੂਰ ਗੁਪਤਾ ਆਈਪੀਐਸ ਵੱਲੋਂ ਕੀਤੀ ਗਈ। ਇਸ ਮੁਹਿੰਮ ਵਿੱਚ ਪਰਮਿੰਦਰ ਸਿੰਘ ਐਸਪੀ ਡੀ ਅਤੇ ਸਬ ਡਿਵੀਜ਼ਨ ਜਗਰਾਉਂ ਦੇ ਡੀਐਸਪੀ ਜਸਜਿਓਤ ਸਿੰਘ ਅਤੇ ਡੀਐਸਪੀ ਗੁਰ ਇਕਬਾਲ ਸਿੰਘ ਵੱਲੋਂ ਅਗਵਾਈ ਕੀਤੀ ਗਈ।
ਇਸ ਮੌਕੇ ਮੈਡਮ ਅਨੀਤਾ ਪੁੰਜ ਨੇ ਕਿਹਾ ਕਿ ਇਸ ਅਪਰੇਸ਼ਨ ਅਧੀਨ 100 ਤੋਂ ਵੀ ਜਿਆਦਾ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਹੈ ਅਤੇ ਨਾਮੀ ਸਮਗਲਰਾਂ ਦੇ ਘਰਾਂ ਉੱਪਰ ਰੇਡਾਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸ਼ੱਕੀ ਵਹੀਕਲ ਅਤੇ ਸ਼ੱਕੀ ਥਾਵਾਂ ਦੀ ਵੀ ਚੈਕਿੰਗ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਕਾਸੋ ਦਾ ਮਕਸਦ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਨਸ਼ਿਆਂ ਨੂੰ ਠੱਲ ਪਾਉਣਾ, ਨਸ਼ਿਆਂ ਦੀ ਰੋਕਥਾਮ ਕਰਨਾ, ਮਾੜੇ ਅੰਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨਾ ਹੈ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਸਭ ਤੋਂ ਵੱਡਾ ਉਪਰਾਲਾ ਹੈ।
ਇਸ ਮੌਕੇ ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਆਮ ਨਾਗਰਿਕਾਂ ਨੂੰ ਬਿਨਾਂ ਕਿਸੇ ਡਰ ਭੈ ਤੋਂ ਪੁਲਿਸ ਨੂੰ ਅਜਿਹੇ ਨਸ਼ਾ ਤਸਕਰਾਂ ਦੀ ਇਤਲਾਹ ਦੇਣੀ ਚਾਹੀਦੀ ਹੈ ਤਾਂ ਕਿ ਇਹ ਨਸ਼ਾ ਤਸਕਰ ਆਪਣੇ ਇਸ ਗੈਰ ਕਾਨੂੰਨੀ ਧੰਦੇ ਉਪਰੋਂ ਤੌਬਾ ਕਰ ਲੈਣ ਜਾਂ ਫਿਰ ਜੇਲਾਂ ਵਿੱਚ ਡੱਕ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਬ ਡਿਵੀਜ਼ਨ ਦਾਖਾ ਦੇ ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਗੁਜਰਵਾਲ ਅਤੇ ਸਬ ਡਿਵੀਜ਼ਨ ਰਾਏਕੋਟ ਦੇ ਅਧੀਨ ਪੈਂਦੇ ਥਾਣਾ ਸਿਟੀ ਰਾਏਕੋਟ ਦੇ ਗੁਰੂ ਨਾਨਕ ਪੂਰਾ ਮਹੱਲਾ ਵਿੱਚ ਵੀ ਭਾਰੀ ਫੋਰਸ ਦੇ ਨਾਲ ਕਾਸੋ ਕੀਤਾ ਗਿਆ।
ਇਹਨਾਂ ਥਾਵਾਂ ਉੱਪਰ ਵੀ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੀ ਪੁੱਛ ਪੜਤਾਲ ਕੀਤੀ ਗਈ ਅਤੇ ਸਮਗਲਰਾਂ ਦੇ ਘਰਾਂ ਉੱਪਰ ਰੇਡਾਂ ਕੀਤੀਆਂ ਗਈਆਂ ਸ਼ੱਕੀ ਵਹੀਕਲ ਅਤੇ ਥਾਵਾਂ ਦੀ ਚੈਕਿੰਗ ਵੀ ਕੀਤੀ ਗਈ। ਅੱਜ ਦੇ ਕਾਸ਼ੋ ਆਪਰੇਸ਼ਨ ਅਧੀਨ 13 ਮਾਮਲੇ ਅਲੱਗ ਅਲੱਗ ਥਾਣਿਆ ਵਿੱਚ ਦਰਜ ਕੀਤੇ ਗਏ ਹਨ ਜਿਸ ਵਿੱਚ ਸਰਬਜੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਕੋਟ ਮਾਨਾ ਜਿਸ ਪਾਸੋਂ 40 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਹਨ, ਆਕਾਸ਼ਦੀਪ ਸਿੰਘ ਉਰਫ ਆਕਾਸ਼ ਪੁੱਤਰ ਜਗਰੂਪ ਸਿੰਘ ਵਾਸੀ ਮਲਸੀਹਾਂ ਵਾਜਣ ਜਿਸ ਪਾਸੋਂ 20 ਗ੍ਰਾਮ ਹਰਰੋਇਨ ਬਰਾਮਦ ਹੋਈ ਹੈ,ਗੁਰਮਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਪਰਜੀਆਂ ਬਿਹਾਰੀਪੁਰ ਜਿਸ ਪਾਸੋਂ 400 ਗ੍ਰਾਮ ਅਫੀਮ ਬਰਾਮਦ ਹੋਈ ਹੈ। ਸੋਨਾ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਮਦੇਪੁਰ ਜਿਸ ਪਾਸੋ ਛੇ ਗ੍ਰਾਮ ਹਿਰੋਇਨ ਬਰਾਮਦ ਹੋਈ ਹੈ,ਰਾਹੁਲ ਲੂੰਬਾ ਪੁੱਤਰ ਬਿਪਨ ਕੁਮਾਰ ਵਾਸੀ ਅਗਵਾੜ ਖਵਾਜਾ ਬਾਜੂ ਜਗਰਾਓ ਜਿਸ ਪਾਸੋਂ ਤਿੰਨ ਗ੍ਰਾਮ ਹਰੋਇਨ ਬਰਾਮਦ ਹੋਈ ਹੈ, ਇਸ ਤੋਂ ਇਲਾਵਾ ਇੱਕ ਮਾਮਲੇ ਵਿੱਚ ਜੱਸਾ ਸਿੰਘ ਪੁੱਤਰ ਅਮਰਜੀਤ ਸਿੰਘ ਅਤੇ ਜਗਜੀਤ ਸਿੰਘ ਉਰਫ ਜੱਸੀ ਪੁੱਤਰ ਨਰੈਣ ਸਿੰਘ ਬਾਸੀ ਬਰਸਾਲ ਪਾਸੋਂ ਚਾਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਜੀਵਨ ਕੁਮਾਰ ਪੁੱਤਰ ਲੇਟ ਕੁਲਦੀਪ ਸਿੰਘ ਵਾਸੀ ਮਹੱਲਾ ਜੀਤਸਰ ਰਾਏਕੋਟ ਪਾਸੋਂ ਪੰਜ ਗ੍ਰਾਮ ਹਰਰੋਇਨ ਬਰਾਮਦ ਹੋਈ। ਗੁਰਪ੍ਰੀਤ ਸਿੰਘ ਉਰਫ ਮੰਗਾ ਪੁੱਤਰ ਰੁਲਦਾ ਸਿੰਘ ਵਾਸੀ ਮਹੱਲਾ ਉਡਾ ਰਾਏਕੋਟ ਜਿਸ ਪਾਸੋਂ 18 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ । ਸਰਬਜੀਤ ਸਿੰਘ ਉਰਫ ਰਿੰਕੂ ਪੁੱਤਰ ਸਤਵਿੰਦਰ ਸਿੰਘ ਵਾਸੀ ਬੱਸੀਆਂ ਜਿਸ ਕੋਲੋਂ 40 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਅਮਰਜੀਤ ਸਿੰਘ ਉਰਫ ਮੰਗਾ ਪੁੱਤਰ ਸੁਖਬੀਰ ਸਿੰਘ ਬਾਸੀ ਗੁੱਜਰਵਾਲ ਜਿਸ ਪਾਸੋਂ 30 ਖੁੱਲੀਆਂ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਸੁਖਵਿੰਦਰ ਸਿੰਘ ਉਰਫ ਮਿੱਠੂ ਪੁੱਤਰ ਸੁਖਦੇਵ ਸਿੰਘ ਵਾਸੀ ਪੱਖੋਵਾਲ ਜਿਸ ਪਾਸੋਂ 120 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਹਾਕਮ ਸਿੰਘ ਵਾਸੀ ਦੇਹੜਕਾ ਜਿਸ ਪਾਸੋਂ 120 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਇਸ ਕਾਸੋ ਆਪਰੇਸ਼ਨ ਅਧੀਨ ਕੁੱਲ ਰਿਕਵਰੀ 40.5 ਗ੍ਰਾਮ ਹੈਰੋਇਨ ਅਤੇ ਨਸ਼ੇ ਵਾਲੀਆਂ ਗੋਲੀਆਂ 380, ਅਫੀਮ 400 ਗ੍ਰਾਮ, ਨਜਾਇਜ ਸ਼ਰਾਬ 18 ਬੋਤਲਾਂ, ਡਰਗ ਬਣੀ 7000 ਰੁਪਈਏ ਅਤੇ ਚਾਰ ਮੋਟਰਸਾਈਕਲ ਬਰਾਮਦ ਹੋਏ ਹਨ।