← ਪਿਛੇ ਪਰਤੋ
ਅਕਾਲੀ ਆਗੂ NK ਸ਼ਰਮਾ ਦਾ ਵੱਡਾ ਦੋਸ਼: ਗ਼ਰੀਬ ਦੇ ਘਰ ਨੂੰ ਸੱਤਾਧਾਰੀ ਆਗੂ ਨੇ ਲਾਇਆ ਤਾਲਾ
ਮਲਕੀਤ ਸਿੰਘ ਮਲਕਪੁਰ
ਲਾਲੜੂ 31 ਮਾਰਚ 2025: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਦੋਸ਼ ਲਾਇਆ ਕਿ ਸਰਕਾਰ ਸਮੇਂ ਦਲਿਤ ਭਾਈਚਾਰੇ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਸਰਕਾਰ ਵਿੱਚ ਇਸ ਭਾਈਚਾਰੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸ਼ਰਮਾ ਨੇ ਜਾਰੀ ਇੱਕ ਬਿਆਨ ਵਿੱਚ ਹੰਡੇਸਰਾ ਨੇੜਲੇ ਪਿੰਡ ਬੜਾਣਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਿੰਡ ਵਿੱਚ ਇੰਦਰਾ ਅਵਾਸ ਯੋਜਨਾ ਤਹਿਤ ਮਿਲੀ ਜ਼ਮੀਨ ਵਿੱਚ ਦਹਾਕਿਆਂ ਪਹਿਲਾ ਬਣੇ ਹਰਭਜਨ ਸਿੰਘ ਦੇ ਮਕਾਨ ਨੂੰ ਕਥਿਤ ਤੌਰ ਉੱਤੇ ਇੱਕ ਆਪ ਆਗੂ ਨੇ ਜਿੰਦਰਾ ਲਗਾ ਦਿੱਤਾ ਹੈ, ਜੋ ਸ਼ਰੇਆਮ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹਰ ਵਰਗ ਦੇ ਲੋਕਾਂ ਦਾ ਖਿਆਲ ਰੱਖਿਆ ਹੈ ਅਤੇ ਕਿਸੇ ਵੀ ਵਰਗ ਨਾਲ ਅਕਾਲੀ ਸਰਕਾਰ ਸਮੇਂ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਗਈ ਸੀ। ਸਾਬਕਾ ਵਿਧਾਇਕ ਨੇ ਚਿਤਾਵਨੀ ਦਿੱਤੀ ਕਿ ਜੇਕਰ ਹਰਭਜਨ ਸਿੰਘ ਨੂੰ ਇਨਸਾਫ ਨਾ ਮਿਲਿਆ ਤਾਂ ਅਕਾਲੀ ਦਲ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜ਼ਬੂਰ ਹੋਵੇਗਾ ਅਤੇ ਲੋੜ ਪੈਣ ਉੱਤੇ ਧਰਨਾ ਮੁਜਾਹਰਾ ਵੀ ਕੀਤਾ ਜਾਵੇਗਾ।
Total Responses : 0