ਪ੍ਰੈਸ ਕਲੱਬ ਜਗਰਾਉਂ ਵੱਲੋਂ ਸਮਾਜ ਸੇਵੀ ਕੰਮਾਂ ਲਈ ਕੈਂਪ ਲਗਾਏ ਜਾਣਗੇ - ਪ੍ਰਧਾਨ ਦੀਪਕ ਜੈਨ
ਜਗਰਾਉਂ 23 ਫਰਵਰੀ 2025 - ਬੀਤੇ ਦਿਨੀ ਪ੍ਰੈਸ ਕਲੱਬ ਜਗਰਾਓ ਰਜਿ: ਦੀ ਇੱਕ ਮੀਟਿੰਗ ਸਿੱਧਵਾਂ ਬੇਟ ਰੋਡ ਤੇ ਇੱਕ ਨਿੱਜੀ ਰੈਸਟੋਰੈਂਟ ਵਿਖੇ ਪ੍ਰਧਾਨ ਦੀਪਕ ਜੈਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਲਦੀ ਹੀ ਜਗਰਾਓ ਅੰਦਰ ਕੋਈ ਸਮਾਜ ਸੇਵੀ ਕੰਮ ਲਈ ਕੈਂਪ ਲਗਾਏ ਜਾਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕਲੱਬ ਵੱਲੋਂ ਪਹਿਲਾਂ ਵੀ ਅਲੱਗ ਅਲੱਗ ਵਿਸ਼ਿਆਂ ਉੱਪਰ ਕੈਂਪ ਲਗਾਏ ਜਾਂਦੇ ਹਨ ਜਿਸ ਦਾ ਜਗਰਾਉਂ ਵਾਸੀ ਵੱਡੇ ਪੱਧਰ ਤੇ ਲਾਹਾ ਲੈਂਦੇ ਹਨ। ਕੁਝ ਮਹੀਨੇ ਪਹਿਲਾਂ ਹੀ ਪ੍ਰੈਸ ਕਲੱਬ ਜਗਰਾਓ ਰਜਿ ਵੱਲੋਂ ਲਰਨਿੰਗ ਡਰਾਈਵਿੰਗ ਲਾਇਸੰਸ ਬਣਾਏ ਜਾਣ ਲਈ ਦੋ ਅਲੱਗ ਅਲੱਗ ਕੈਂਪ ਲਗਾਏ ਸਨ। ਜਿਸ ਦੀ ਪੂਰੇ ਜਗਰਾਉਂ ਸ਼ਹਿਰ ਵਿੱਚ ਸਲਾਘਾ ਕੀਤੀ ਗਈ ਸੀ। ਇਸ ਤੋਂ ਇਲਾਵਾ ਪੱਤਰਕਾਰਾਂ ਨੂੰ ਫੀਲਡ ਅੰਦਰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਉੱਪਰ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰੈਸ ਕਲੱਬ ਦੇ ਚੇਅਰਮੈਨ ਅਮਰਜੀਤ ਸਿੰਘ ਮਾਲਵਾ, ਪ੍ਰਧਾਨ ਦੀਪਕ ਜੈਨ, ਚਰਨਜੀਤ ਸਿੰਘ ਚੰਨ, ਸੁਖਦੀਪ ਕੁਮਾਰ ਨਾਹਰ, ਦਲਜੀਤ ਸਿੰਘ ਗੋਲਡੀ, ਪ੍ਰਵੀਨ ਧਵਨ, ਅਮਿਤ ਖੰਨਾ, ਜਸਵਿੰਦਰ ਸਿੰਘ, ਪ੍ਰਤਾਪ ਸਿੰਘ, ਬੋਬੀ ਸਹਿਜਲ ਅਤੇ ਪ੍ਰਦੀਪ ਪਾਲ ਹਾਜ਼ਰ ਸਨ।