ਸ਼ਾਰਟ ਟਰਮ ਕੋਰਸਾਂ 'ਚ ਬਣਾਓ ਸੁਨਹਿਰੀ ਭਵਿੱਖ
ਵਿਜੈ ਗਰਗ
ਅੱਜ ਦੇ ਦੌਰ 'ਚ ਨੌਕਰੀ ਪ੍ਰਾਪਤ ਕਰਨ ਲਈ ਬਹੁਤ ਜ਼ਿਆਦਾ ਮੁਕਾਬਲਾ ਹੋ ਗਿਆ ਹੈ। ਹਰ ਵਿਦਿਆਰਥੀ ਇਹ ਜ਼ਰੂਰ ਸੋਚਦਾ ਹੈ ਕਿ ਉਹ ਅਜਿਹਾ ਕਿਹੜਾ ਕੋਰਸ ਜਾ ਅਜਿਹੀ ਕਿਹੜੀ ਪੜਾਈ ਕਰੇ, ਤਾ ਜੋ ਉਸ ਨੂੰ ਜਲਦੀ ਚੰਗੀ ਨੌਕਰੀ ਮਿਲ ਸਕੇ। ਇਸ ਉਮਰ 'ਚ ਸਭ ਤੇ ਵੱਡੀ ਮੁਸ਼ਕਲ ਹੀ ਕੋਰਸ ਦੀ ਚੋਣ ਹੁੰਦੀ ਹੈ। ਗੱਲ ਕਰਦੇ ਹਾਂ 'ਛੋਟੀ ਮਿਆਦ ਦੇ ਕੋਰਸ', ਜਿਨ੍ਹਾਂ ਨੂੰ ਸ਼ਾਰਟ ਟਰਮ ਕੋਰਸ ਕਿਹਾ ਜਾਂਦਾ ਹੈ। ਜਿਵੇਂ ਨਾ ਤੋ ਹੀ ਪਤਾ ਲੱਗਦਾ ਹੈ ਕਿ ਛੋਟੀ ਮਿਆਦ ਦੇ ਕੋਰਸ ਬਹੁਤ ਘੱਟ ਸਮੇਂ `ਚ ਪੂਰੇ ਹੋ ਜਾਂਦੇ ਹਨ। ਆਮ ਤੌਰ 'ਤੇ ਇਹ ਕੋਰਸ ਤਿੰਨ ਮਹੀਨੇ ਤੋਂ ਲੈ ਕੇ ਇਕ ਸਾਲ ਦੀ ਮਿਆਦ ਦੇ ਹੁੰਦੇ ਹਨ। ਬਹੁਤ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜ ਇਹ ਕੋਰਸ ਕਰਵਾਉਂਦੇ ਹਨ ਅਤੇ ਕੁਝ ਪ੍ਰਾਈਵੇਟ ਅਦਾਰੇ ਵੀ ਅਜਿਹੇ ਕੋਰਸਾਂ ਨੂੰ ਕਰਵਾਉਣ ਲਈ ਸਰਕਾਰ ਵੱਲੋਂ ਪ੍ਰਵਾਨਿਤ ਹਨ।
ਬਿਜ਼ਨਸ ਅਕਾਊਂਟਿੰਗ ਐਂਡ ਟੈਕਸੇਸ਼ਨ ਇਸ ਕੋਰਸ ਨੂੰ ਕੋਈ ਵੀ ਵਿਦਿਆਰਥੀ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਕਰ ਸਕਦਾ ਹੈ। ਇਹ ਕੋਰਸ ਜ਼ਿਆਦਾਤਰ ਕਾਮਰਸ ਵਿਸ਼ੇ 'ਚ ਬਾਰ੍ਹਵੀਂ ਪਾਸ ਕੀਤੇ ਵਿਦਿਆਰਥੀਆਂ ਲਈ ਲਾਹੇਵੰਦ ਹੈ। ਇਸ ਕੋਰਸ ਨੂੰ ਤਿੰਨ ਮਹੀਨੇ 'ਚ ਪੂਰਾ ਕੀਤਾ ਜਾ ਸਕਦਾ ਹੈ। ਛੋਟੇ ਵਪਾਰਕ ਅਦਾਰੇ ਆਪਣੇ ਵਪਾਰ ਦੇ ਲੇਖੇ-ਜੋਖੇ ਲਈ ਚਾਰਟਰਡ ਅਕਾਊਂਟੈਂਟ ਜਾ ਅਕਾਊਂਟੈਂਟ ਨਿਯੁਕਤ ਕਰਨ ਲਈ ਅਜਿਹੇ ਵਿਦਿਆਰਥੀਆਂ ਨੂੰ ਮੌਕਾ ਦਿੰਦੇ ਹਨ, ਜਿਨ੍ਹਾਂ ਨੇ ਅਕਾਊਂਟ ਨਾਲ ਸਬੰਧਤ ਕੋਰਸ ਕੀਤੇ ਹੋਣ ਕੰਮ 'ਚ ਤਜਰਬਾ ਹਾਸਿਲ ਕਰਨ ਤੋਂ ਬਾਅਦ ਆਪਣੇ ਕੰਮ ਦੇ ਅਧਾਰ 'ਤੇ ਵੱਡੇ ਅਦਾਰਿਆ 'ਚ ਵੀ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜਾਵਾ ਡਿਵੈਲਪਰ ਜਾਵਾ ਆਬਜੈਕਟ ਆਧਾਰਿਤ ਭਾਸ਼ਾ ਹੈ, ਜੋ ਸਾਨੂੰ ਵੱਖ-ਵੱਖ ਕੰਪਿਊਟਰ/ਮੋਬਾਈਲ ਐਪਲੀਕੇਸ਼ਨ ਬਣਾਉਣ ਦੀ ਮੁਹਾਰਤ ਪ੍ਰਦਾਨ ਕਰਦੀ ਹੈ। ਜਾਵਾ ਤਕਨਾਲੋਜੀ ਆਧਾਰਿਤ ਸਾਫਟਵੇਅਰ ਲਗਪਗ ਹਰ ਇਲੈਕਟ੍ਰਾਨਿਕ ਯੰਤਰ 'ਤੇ ਕੰਮ ਕਰਦੇ ਹਨ। ਪੂਰੀ ਦੁਨੀਆ 'ਚ ਪ੍ਰਚਲਿਤ ਕੰਪਿਊਟਰ ਭਾਸ਼ਾ ਹੋਣ ਕਾਰਨ ‘ਜਾਵਾ' ਨੌਕਰੀਆਂ ਵਿਚ ਉੱਚ ਸਕੋਰ ਬਣਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਭਾਸ਼ਾ ਦੇ ਜਾਣਕਾਰ ਵਿਅਕਤੀ ਵਧੀਆ ਤਨਖ਼ਾਹ ਤੇ ਨੌਕਰੀ ਪ੍ਰਾਪਤ ਕਰਦੇ ਹਨ। ਜਾਵਾ ਡਿਵੈਲਪਰ ਦੇ ਕੋਰਸ ਦੀ ਮਿਆਦ ਤਿੰਨ ਮਹੀਨੇ ਤੋਂ ਛੇ ਮਹੀਨੇ ਤਕ ਹੁੰਦੀ ਹੈ। ਇਸ ਕੋਰਸ ਨੂੰ ਪੂਰਾ ਕਰਨ ਮਗਰੋਂ ਪ੍ਰਾਈਵੇਟ ਤੇ ਸਰਕਾਰੀ ਦੋਵਾਂ ਖੇਤਰਾਂ 'ਚ ਨੌਕਰੀ ਦੇ ਬਹੁਤ ਸਾਰੇ ਮੌਕੇ ਹਨ। ਬਿਜ਼ਨਸ ਐਨਾਲਿਸਟ ਬਿਜ਼ਨਸ ਐਨਾਲਿਸਟ ਦਾ ਕੰਮ ਵਪਾਰ ਦੇ ਡਾਟਾ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ। ਇਹ ਵਪਾਰ ਲਈ ਵਸਤਾ ਸੇਵਾਵਾ ਆਦਿ ਬਾਬਤ ਸਬੰਧਿਤ ਡਾਟਾ ਮੁਹੱਈਆ ਕਰਵਾਉਂਦੇ ਹਨ। ਇਸ ਅਹੁਦੇ 'ਤੇ ਕੰਮ ਕਰਨ ਲਈ ਬਿਜ਼ਨਸ ਐਨਾਲਿਸਟ ਦਾ ਤਿੰਨ ਤੋਂ ਛੇ ਮਹੀਨੇ ਦਾ ਕੋਰਸ ਮੁਹੱਈਆ ਹੈ। ਇਸ ਕੋਰਸ ਨੂੰ ਪੂਰਾ ਕਰਨ ਉਪਰੰਤ ਵਿਦਿਆਰਥੀ ਬਤੌਰ ਬਿਜ਼ਨਸ ਐਨਾਲਿਸਟ ਵਪਾਰਕ ਸੰਗਠਨਾ 'ਚ ਕੰਮ ਕਰ ਸਕਦੇ ਹਨ। ਇਸ ਖੇਤਰ 'ਚ ਤਰੱਕੀ ਦੇ ਬਹੁਤ ਸਾਰੇ ਮੌਕੇ ਹਨ ਤੇ ਆਮਦਨ ਵੀ ਕਾਬਲੀਅਤ ਅਨੁਸਾਰ ਵਧਦੀ ਰਹਿੰਦੀ ਹੈ।
ਸਰਟੀਫਿਕੇਟ ਕੋਰਸ ਇਨ ਮਸ਼ੀਨ ਲਰਨਿੰਗ ਮਸ਼ੀਨ ਲਰਨਿੰਗ ਕੋਰਸ ਬਹੁਤ ਤੇਜ਼ੀ ਨਾਲ ਉੱਭਰ ਰਿਹਾ ਹੈ। ਜੋ ਵਿਦਿਆਰਥੀ ਇਹ ਕੋਰਸ ਕਰਨ ਤੋਂ ਬਾਅਦ ਕਿਸੇ ਵਪਾਰਕ ਅਦਾਰੇ 'ਚ ਨੌਕਰੀ ਪ੍ਰਾਪਤ ਕਰਦਾ ਹੈ ਤਾ ਉਸ ਕੋਲ ਡਾਟਾ ਵਿਗਿਆਨ ਦੇ ਖੇਤਰ ਵਿੱਚ ਮੁਹਾਰਤ ਅਤੇ ਹੁਨਰ ਹੋਣ ਕਾਰਨ ਉਹ ਚੰਗਾ ਅਹੁਦਾ ਹਾਸਿਲ ਕਰ ਸਕਦਾ ਹੈ। ਇਸ ਕੋਰਸ ਦੀ ਮਿਆਦ 6 ਮਹੀਨੇ ਹੁੰਦੀ ਹੈ। ਇਸ ਨੂੰ ਬਾਰ੍ਹਵੀਂ, ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਪਾਸ ਕੋਈ ਵੀ ਵਿਦਿਆਰਥੀ ਕਰ ਸਕਦਾ ਹੈ। ਵਿੱਤੀ ਯੋਜਨਾਕਾਰ ਸਰਟੀਫਿਕੇਸ਼ਨ ਕੋਰਸ ਇਹ ਕੋਰਸ ਉਨਾ ਸਾਰੇ ਵਿਅਕਤੀਆਂ ਲਈ ਵਿਸ਼ਵ ਦਾ ਸਭ ਤੋਂ ਵਧੀਆ ਸਰਟੀਫਿਕੇਟ ਕੋਰਸ ਹੈ, ਜੋ ਸਿਖਿਆ ਮੁਲਾਕਣ, ਅਭਿਆਸ ਤੇ ਨੈਤਿਕਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਵਿੱਤੀ ਯੋਜਨਾਕਾਰ ਸੀਐੱਫਸੀ ਸਰਟੀਫਿਕੇਸ਼ਨ ਐਫਪੀਐੱਸਥੀ ਇੰਡੀਆ ਨੂੰ ਦਿੱਤਾ ਗਿਆ ਹੈ। ਸੀਐੱਫਸੀ ਸਰਟੀਫਿਕੇਟ ਕੋਰਸ ਕੋਲਕਾਤਾ, ਮੁੰਬਈ, ਹੈਦਰਾਬਾਦ, ਬੰਗਲੁਰੂ, ਪੁਣੇ ਅਤੇ ਨਵੀਂ ਦਿੱਲੀ 'ਚ ਮੁਹੱਈਆ ਹੈ। ਇਸ ਕੋਰਸ ਨੂੰ 6 ਮਹੀਨੇ 'ਚ ਪੂਰਾ ਕੀਤਾ ਜਾਂਦਾ ਹੈ। ਇਸ ਕੋਰਸ ਉਪਰੰਤ ਵੀ ਨੌਕਰੀ ਵਧੀਆ ਮੌਕੇ ਮੁਹਈਆ ਹਨ। ਉਪਰੋਕਤ ਕੋਰਸਾ ਤੋਂ ਇਲਾਵਾ ਵੀ ਬਹੁਤ ਸਾਰੇ ਕੋਰਸ ਹਨ, ਜੋ ਵਿਦਿਆਰਥੀਆਂ ਦੀ ਰੁਚੀ ਅਨੁਸਾਰ 3 ਤੋਂ 6 ਮਹੀਨੇ ਦੀ ਮਿਆਦ 'ਚ ਪੂਰੇ ਕੀਤੇ ਜਾ ਸਕਦੇ ਹਨ। ਇਨ੍ਹਾਂ ਕੋਰਸਾ ਨੂੰ ਕਰਨ ਮਗਰੋਂ ਵਿਦਿਆਰਥੀ ਖ਼ੁਦ ਦਾ ਬਿਜ਼ਨਸ ਵੀ ਸ਼ੁਰੂ ਕਰ ਸਕਦਾ ਹੈ। ਮਰਜ਼ੀ ਨਾਲ ਚੁਣ ਸਕਦਾ ਹੈ।
-1740281403848.jpg)
-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਵੀਸ਼ ਮਲੋਟ ਪੰਜਾਬ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.