ਡਾ ਜਸਪ੍ਰੀਤ ਕੌਰ ਫ਼ਲਕ ਦਾ 'ਮਾਤਾ ਜਸਵੰਤ ਕੌਰ ਕਵਿਤਰੀ ਪੁਰਸਕਾਰ 2025' ਨਾਲ ਸਨਮਾਨ
- ਹਾਲਾਤ ਨਾਲ ਜੂਝਣ ਵਾਲੇ ਬੁਲੰਦੀਆਂ ਨੂੰ ਛੂੰਹਦੇ ਹਨ: ਜਸਵੰਤ ਜਫਰ
ਰਵਿੰਦਰ ਸਿੰਘ ਢਿੱਲੋਂ
ਖੰਨਾ, 23 ਫਰਵਰੀ 2025 - ਉੱਘੀ ਕਵਿੱਤਰੀ ਡਾ ਜਸਪੑੀਤ ਕੌਰ ਫਲਕ ਨੂੰ , ਪੰਜਾਬੀ ਗਜ਼ਲ ਮੰਚ ਪੰਜਾਬ ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ ਮਾਤਾ ਜਸਵੰਤ ਕੌਰ ਕਵਿਤਰੀ ਪੁਰਸਕਾਰ 2025 ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਪ੍ਰਸਿੱਧ ਲੇਖਕਾਂ ਦੀ ਹਾਜ਼ਰੀ ਵਿੱਚ ਪੰਜਾਬੀ ਭਵਨ ਦੇ ਡਾ ਪਰਮਿੰਦਰ ਸਿੰਘ ਹਾਲ, ਵਿਖੇ ਹੋਏ ਪੑਭਾਵਸ਼ਾਲੀ ਸਮਾਗਮ ਵਿੱਚ ਪੑਦਾਨ ਕੀਤਾ ਗਿਆ। ਇਸ ਸਨਮਾਨ ਵਿੱਚ 11 ਹਜ਼ਾਰ ਰੁਪਏ ਨਕਦ, ਇੱਕ ਸਮਿੑਤੀ ਚਿੰਨ੍ਹ ਅਤੇ ਦੋਸ਼ਾਲਾ ਭੇਂਟ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਭਾਸ਼ਾ ਵਿਭਾਗ, ਪੰਜਾਬ ਦੇ ਨਿਰਦੇਸ਼ਕ ਸੑ. ਜਸਵੰਤ ਸਿੰਘ ਜਫਰ ਨੇ ਕੀਤੀ।
ਜਫਰ ਨੇ ਡਾ ਫਲਕ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀਆਂ ਸਾਹਿਤਕ ਗਤੀਵਿਧੀਆਂ ਸਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਹਾਲਾਤ ਨਾਲ ਜੂਝਣ ਵਾਲੇ ਹੀ ਬੁਲੰਦੀਆਂ ਛੂਹਣ ਵਿੱਚ ਕਾਮਯਾਬ ਹੁੰਦੇ ਹਨ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾ ਗੁਰਚਰਨ ਕੌਰ ਕੋਚਰ, ਡਾ ਗੁਲਜ਼ਾਰ ਸਿੰਘ ਪੰਧੇਰ,ਡਾ ਹਰਮਿੰਦਰ ਸਿੰਘ ਹਾਜਰ ਹੋਏ। ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਬਠਿੰਡਾ ਦੇ ਪਰੋ ਵਾਈਸ-ਚਾਂਸਲਰ ਡਾ ਜਗਤਾਰ ਸਿੰਘ ਧੀਮਾਨ ਵਲੋਂ ਡਾ ਫ਼ਲਕ ਦੀ ਸਾਹਿਤਕ ਜੀਵਨ ਯਾਤਰਾ ਬਾਰੇ ਤਵਾਰੁਫ ਕਰਵਾਉਂਦਾ ਪਰਚਾ ਪੜ੍ਹਿਆ ਗਿਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਉੱਤਰ ਪੑਦੇਸ਼ ਦੇ ਸ਼ਹਿਰ ਸ਼ਾਹਜਹਾਂਪੁਰ ਤੋਂ ਆਈ ਜਸਪੑੀਤ ਕੌਰ ਫਲਕ ਨੇ ਪੰਜਾਬੀ ਵਿੱਚ ਕਵਿਤਾ ਸਿਰਜ ਕੇ, ਸਾਹਿਤਕ ਅਦਾਰਿਆਂ ਦਾ ਸਫਲ ਸੰਚਾਲਨ ਕਰਕੇ ਆਪਣੀ ਸਾਹਿਤਕ ਪੑਤਿਭਾ ਉਜਾਗਰ ਕੀਤੀ ਹੈ ਜੋ ਉਸਦੀ ਅਹਿਮ ਪੑਾਪਤੀ ਹੈ।
ਉਨ੍ਹਾਂ ਵਲੋਂ ਸਨਮਾਨਿਤ ਸ਼ਖ਼ਸੀਅਤ ਦੀ ਹਾਜਰ ਸਰੋਤਿਆਂ ਨਾਲ ਉਨ੍ਹਾਂ ਦੀਆਂ ਕਾਵਿਕ ਵੰਨਗੀਆ ਉੱਪਰ ਟਿੱਪਣੀ ਕਰਦਿਆਂ ਜਾਣ ਪਹਿਚਾਣ ਕਰਵਾਈ ਗਈ। ਇਸ ਮੌਕੇ ਸਾਹਿਤ ਜਗਤ ਦੀਆਂ ਮਹਾਨ ਸ਼ਖ਼ਸੀਅਤਾਂ ਵਿਚ ਉਸਤਾਦ ਗ਼ਜ਼ਲਗੋ ਸਰਦਾਰ ਪੰਛੀ,ਡਾ ਹਰਮਿੰਦਰ ਸਿੰਘ,ਨਵਨੀਤ ਕਿਰਨ, ਅਰਵਿੰਦਰਪਾਲ ਸਿੰਘ (ਜਨਰਲ ਸਕੱਤਰ) ਤਰਲੋਚਨ ਸਿੰਘ ਝਾਂਡੇ, ਜ਼ੋਰਾਵਰ ਸਿੰਘ ਪੰਛੀ,ਪੰਮੀ ਹਬੀਬ, ਪਰਮਿੰਦਰ ਅਲਬੇਲਾ , ਤਰਸੇਮ ਨੂਰ, ਸਾਗਰ ਸਿਆਲਕੋਟੀ, ਅਮਰਜੀਤ ਸ਼ੇਰਪੁਰੀ, ਇੰਦਰਜੀਤ ਪਾਲ ਭਿੰਡਰ, ਰਸਮੀ ਅਸਥਾਨਾ, ਮਨਪਰੀਤ, ਅਰਵਿੰਦਰਪਾਲ ਸਿੰਘ, ਗੁਰਸ਼ਰਨ ਸਿੰਘ ਨਰੂਲਾ, ਮੀਤ ਪਾਣੀਪਤ, ਪੰਮੀ ਹਬੀਬ, ਦਰਸ਼ਨ ਬੋਪਾਰਾਏ, ਡਾ. ਬਲਦੇਵ ਸਿੰਘ, ਆਮਰ ਸਿੰਘ ,ਮਨਪ੍ਰੀਤ ਕੌਰ, ਸੋਮਨਾਥ ਹਰਨਾਮ ਪੁਰਾ,ਸੀਮਾ ਕਲਿਆਣ, ਜਸਕੀਰਤ ਸਿੰਘ, ਦੀਪਕ, ਬ੍ਰਿਸ਼ਭਾਨ ਘਲੋਦੀ, ਹਰਦੀਪ ਬਿਰਦੀ,ਭਗਵਾਨ ਢਿੱਲੋ ,ਇੰਦਰਜੀਤ ਪਾਲ ਕੌਰ, ਗੁਰਭਗਤ ਸਿੰਘ, ਤਰਸੇਮ ਨੂਰ, ਐਸ. ਨਸ਼ੀਮ, ਵਿਜੇ ਵਾਜਿਦ, ਸਾਗਰ ਸਿਆਲਕੋਟੀ ,ਸ਼ਨੀ ਕੁਮਾਰ, ਜਸਬੀਰ ਕੌਰ, ਰਵਿੰਦਰ ਕੌਰ, ਪਰਮਿੰਦਰ ਅਲਬੇਲਾ,ਮੁਖਤਿਆਰ ਸਿੰਘ ਮਾਨ,ਕਿਰਪਾਲ ਸਿੰਘ ਕਾਲੜਾ,ਕੁਲਵੰਤ ਸਿੰਘ, ਨਰਿੰਦਰ ਕੌਰ, ਅਮਰਜੀਤ ਸ਼ੇਰਪੁਰੀ, ਸੁਖਵੀਰ ਭੁੱਲਰ ,ਮਿਸ਼ਪਰੀਤ ਕੌਰ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ।
ਪੰਜਾਬੀ ਗਜਲ ਮੰਚ ਦੇ ਪਰਧਾਨ ਸਰਦਾਰ ਪੰਛੀ ਨੇ ਮਾਤਾ ਜਸਵੰਤ ਕੌਰ ਦੇ ਜੀਵਨ ਤੇ ਝਾਤ ਪਾਉਂਦਿਆਂ ਆਪਣੀ ਸ਼ਾਇਰੀ ਰਾਹੀਂ ਹਾਰਦਿਕ ਸਰਧਾਂਜਲੀ ਦਿੱਤੀ। ਡਾ. ਜਸਪ੍ਰੀਤ ਕੌਰ ਫਲਕ ਨੇ ਸਨਮਾਨ ਦੇਣ ਲਈ ਪੰਜਾਬੀ ਗਜਲ ਮੰਚ ਪੰਜਾਬ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਹੋਰ ਵੀ ਛਿੱਦਤ ਨਾਲ ਸਾਹਿਤ ਸਿਰਜਣਾ ਕਰਦੇ ਰਹਿਣਗੇ। ਇਸ ਮੌਕੇ ਡਾ ਜਸ ਕੋਹਲੀ, ਡਾ ਬਲਦੇਵ ਸਿੰਘ ਨੌਰਥ, ਅਮ੍ਰਿਤ ਪਾਲ ਸਿੰਘ ਗੋਗੀਆ, ਬਲੌਰ ਸਿੰਘ, ਅਮਰਜੀਤ ਸਿੰਘ ਟਿੱਕਾ ਵੀ ਪਤਵੰਤੇ ਮਹਿਮਾਨਾਂ ਵਿੱਚ ਹਾਜਰ ਸਨ। ਜ਼ੋਰਾਵਰ ਸਿੰਘ ਪੰਛੀ ਨੇ ਸਟੇਜ ਸੰਚਾਲਨ ਦੀ ਸੇਵਾ ਬਾਖੂਬ ਨਿਭਾਈ। ਪਰਧਾਲਗੀ ਮੰਡਲ ਵਿੱਚ ਸ਼ਮੂਲੀਅਤ ਕਰ ਰਹੀਆਂ ਸਾਹਿਤਕ ਸਖਸੀਅਤਾਂ ਨੂੰ ਸਮੑਿਤੀ ਚਿੰਨ੍ਹ ਦਿੱਤੇ ਗਏ।