ਖੇਡ ਮੇਲੇ ਵੱਡੇ ਪੱਧਰ ਤੇ ਕਰਵਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਵਾਇਆ ਪੰਜਾਬ ਵਿੱਚ ਢੁਕਵਾਂ ਮਾਹੌਲ ਉਪਲਬਧ : ਕੁਲਵੰਤ ਸਿੰਘ
ਹਰਜਿੰਦਰ ਸਿੰਘ ਭੱਟੀ
-ਸੈਕਟਰ- 79 ਵਿਖੇ 2- ਰੋਜ਼ਾ ਕਬੱਡੀ ਕੱਪ ਮੰਗਲਵਾਰ ਨੂੰ ਸ਼ੁਰੂ
ਮੋਹਾਲੀ 24 ਫਰਵਰੀ 2025 - ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਮੋਹਾਲੀ ਦੀ ਤਰਫੋਂ 6ਵਾਂ ਕਬੱਡੀ ਕੱਪ ਸੈਕਟਰ -79 ਨੇੜੇ ਐਮਟੀ ਸਕੂਲ ਮੋਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ। 25- 26 ਫਰਵਰੀ 2025 ਨੂੰ ਕਰਵਾਏ ਜਾ ਰਹੇ ਇਸ ਕਬੱਡੀ ਕੱਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ -ਕਬੱਡੀ ਕੋਚ ਅਤੇ ਸਰਪ੍ਰਸਤ -ਹਰਮੇਸ਼ ਸਿੰਘ ਕੁੰਬੜਾ ਨੇ ਦੱਸਿਆ ਕਿ ਰਜਿੰਦਰ ਸਿੰਘ, ਤੇਜਿੰਦਰ ਸਿੰਘ, ਗੁਰਮਿੰਦਰ ਸਿੰਘ, ਅਮਰਿੰਦਰ ਸਿੰਘ, ਅਤੇ ਸਮੂਹ ਵੈਦਵਾਨ ਪਰਿਵਾਰ ਵੱਲੋਂ ਸਵਰਗੀ ਮਾਤਾ ਕੁਲਵੰਤ ਕੌਰ ਜੀ ਦੀ ਯਾਦ ਵਿੱਚ ਇੱਕ ਲੱਖ 50 ਹਜਾਰ ਰੁਪਏ ਦਾ ਯੋਗਦਾਨ ਜਦਕਿ ਸਰਦਾਰ ਸਰਤਾਜ ਸਿੰਘ ਗਿੱਲ ਐਡਵੋਕੇਟ ਅਤੇ ਸਮੂਹ ਪਰਿਵਾਰ ਵੱਲੋਂ ਸਵਰਗੀ ਸੁਖਦੇਵ ਸਿੰਘ ਗਿੱਲ ਜੀ ਦੀ ਯਾਦ ਵਿੱਚ ਕਬੱਡੀ ਕੱਪ ਲਈ ਇਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ।
ਇਸ 6ਵੇਂ ਕਬੱਡੀ ਕੱਪ ਦਾ ਪੋਸਟਰ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਜਾਰੀ ਕੀਤਾ ਗਿਆ ਅਤੇ ਕਬੱਡੀ ਕੱਪ ਕਰਵਾਏ ਜਾਣ ਲਈ ਕਲੱਬ ਦੇ ਸਮੂਹ ਪ੍ਰਬੰਧਕ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਗਈਆਂ, ਸਵਰਗੀ ਪੰਮਾ ਸੁਹਾਣਾ ਦੀ ਯਾਦ ਵਿੱਚ ਕਰਵਾਏ ਜਾ ਰਹੇ ਇਸ 6ਵੇਂ ਕਬੱਡੀ ਕੱਪ ਸੰਬੰਧੀ ਗੱਲ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਖਿਡਾਰੀਆਂ ਦੇ ਲਈ ਢੁਕਵਾ ਉਪਲਬਧ ਕਰਵਾਇਆ ਗਿਆ ਹੈ, ਜਿਸ ਦੇ ਚਲਦਿਆਂ ਪੰਜਾਬ ਭਰ ਵਿੱਚ ਲਗਾਤਾਰ ਖੇਡ ਕਲੱਬਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਆਪੋ- ਆਪਣੇ ਏਰੀਏ ਵਿੱਚ ਟੂਰਨਾਮੈਂਟ ਕਰਵਾਏ ਜਾ ਰਹੇ ਹਨ, ਉਹਨਾਂ ਕਿਹਾ ਕਿ ਇਸੇ ਤਰ੍ਹਾਂ ਖਿਡਾਰੀ ਪੰਮਾ ਸੁਹਾਣਾ ਦੀ ਯਾਦ ਵਿੱਚ ਕਰਵਾਏ ਜਾ ਰਹੇ ਕਬੱਡੀ ਕੱਪ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਜਿਸ ਤਰ੍ਹਾਂ ਤਿਆਰੀਆਂ ਕੀਤੀਆਂ ਗਈਆਂ ਹਨ, ਖੇਡ ਕਲੱਬ ਦੇ ਇਸ ਉਦਮ ਨਾਲ ਹੋਰਨਾਂ ਖੇਡ ਪ੍ਰਬੰਧਕਾਂ ਨੂੰ ਵੀ ਅਜਿਹੇ ਖੇਡ ਮੇਲੇ ਵੱਡੇ ਪੱਧਰ ਤੇ ਕਰਵਾਉਣ ਲਈ ਪ੍ਰੇਰਨਾ ਮਿਲੇਗੀ, ਇਸ ਮੌਕੇ ਤੇ ਹਰਮੇਸ਼ ਸਿੰਘ ਕੁੰਬੜਾ-ਸਰਪ੍ਰਸਤ ਤੋਂ ਇਲਾਵਾ ਕੁਲਵੀਰ ਸਿੰਘ ਮਨੌਲੀ ,ਮਾਸਟਰ ਭੁਪਿੰਦਰ ਸਿੰਘ ਭਿੰਦਾ, ਮੱਖਣ ਸਿੰਘ ਕਜਹੇੜੀ, ਅਵਤਾਰ ਸਿੰਘ ਮੌਲੀ, ਗੱਬਰ, ਮਨੌਲੀ ਮਿੱਠੂ ਮਨੌਲੀ, ਮਾਸਟਰ ਹਰਬੰਸ ਸਿੰਘ, ਮਾਸਟਰ ਬਲਰਾਜ ਸਿੰਘ, ਹਰਜੋਤ ਸਿੰਘ, ਗੁਰਸੇਵਕ ਸਿੰਘ, ਮਿੱਠੂ, ਗੁਰਮੀਤ ਸਿੰਘ ਵੀ ਹਾਜ਼ਰ ਸਨ