ਹਰੇਕ ਪਸ਼ੂ ਪਾਲਕ ਆਪਣੇ ਪਸ਼ੂ ਨੂੰ ਲੰਪੀ ਸਕਿਨ ਵੈਕਸੀਨ ਲਗਵਾਉਣਾ ਲਾਜਮੀ ਸਮਝਣ: ਡਾ ਵਿਜੈ ਕੁਮਾਰ
ਪਠਾਨਕੋਟ , 23 ਫਰਵਰੀ 2025- ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੀ ਯੋਗ ਅਗਵਾਈ ਹੇਠ ਅਤੇ ਪ੍ਮੱਖ ਸਕੱਤਰ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਡਾਕਟਰ ਗੁਰਸਰਨਜੀਤ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਜ਼ਿਲਾ ਪਠਾਨਕੋਟ ਵਿਖੇ ਲੰਪੀ ਸਕਿਨ ਵੈਕਸੀਨ ਦੀ ਸੁਰੁਆਤ 15.02.25 ਤੋਂ ਹੋ ਚੁੱਕੀ ਹੈ।
ਇਸ ਦਾ ਪ੍ਗਟਾਵਾ ਡਾਕਟਰ ਵਿਜੈ ਕੁਮਾਰ ਸੀਨੀਅਰ ਵੈਟਨਰੀ ਅਫਸਰ ਪਠਾਨਕੋਟ ਨੇ ਕੀਤਾ। ਉਨਾਂ ਦੱਸਿਆ ਜ਼ਿਲਾ ਪਠਾਨਕੋਟ ਵਿਖੇ 76000 ਵੈਕਸੀਨ ਦੀਆ ਖੁਰਾਕਾ ਸਿਰਫ਼ ਗਾਵਾਂ ਨੂੰ ਹੀ ਲਗਾਈਆ ਜਾਣਗੀਆ ਇਹ ਖੁਰਾਕਾ ਪਸ਼ੂ ਪਾਲਕਾ ਦੇ ਪਸੂਆ ਨੂੰ ਪਸ਼ੂ ਪਾਲਣ ਵਿਭਾਗ ਦੀਆ ਟੀਮਾਂ ਡੋਰ ਟੂ ਡੋਰ ਜਾਂ ਕੇ ਲਗਾਉਣ ਗਈਆ ਅਤੇ ਇਹ ਵੈਕਸੀਨ ਮੁਫ਼ਤ ਲਗਾਈ ਜਾਵੇਗੀ ਡਾਕਟਰ ਵਿਜੈ ਕੁਮਾਰ ਜੀ ਨੇ ਸਮੂਹ ਪਸ਼ੂ ਪਾਲਕਾ ਨੂੰ ਅਪੀਲ ਕੀਤੀ ਹੈ ਕਿ ਹਰੇਕ ਪਸ਼ੂ ਪਾਲਕ ਆਪਣੇ ਪਸ਼ੂ ਨੂੰ ਇਹ ਟੀਕਾ ਜਰੂਰ ਲਗਵਾਉਣ ਤਾ ਜੋ ਕਿਸੇ ਵੀ ਪਸ਼ੂ ਨੂੰ ਇਸ ਭਿਆਨਕ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ।