← ਪਿਛੇ ਪਰਤੋ
ਬਾਰਡਰ ਮੈਨ ਮੈਰਾਥਨ 2025 ਦਾ ਚੌਥਾ ਅਡੀਸ਼ਨ ਅੰਮ੍ਰਿਤਸਰ ਗੋਲਡਨ ਗੇਟ ਤੋਂ ਹੋਇਆ ਸ਼ੁਰੂ ਗੁਰਪ੍ਰੀਤ ਸਿੰਘ
ਅੰਮ੍ਰਿਤਸਰ , 23 ਫਰਵਰੀ 2025 : ਬਾਰਡਰ ਮੈਨ ਮੈਰਾਥਨ 2025 ਦਾ ਚੌਥਾ ਐਡੀਸ਼ਨ ਅੱਜ ਅੰਮ੍ਰਿਤਸਰ ਤੇ ਗੋਲਡਨ ਗੇਟ ਤੋਂ ਸ਼ੁਰੂ ਹੋਇਆ । ਇਸ ਅਡੀਸ਼ਨ ਦੇ ਵਿੱਚ ਕਰੀਬ 7 ਹਜਾਰ ਲੋਕਾਂ ਨੇ ਰਜਿਸਟਰੇਸ਼ਨ ਕੀਤੀ ਸੀ ਅਤੇ 5 ਲੋਕ ਇਸ ਮੈਰਾਥਨ ਦੇ ਵਿੱਚ ਪਹੁੰਚੇ । ਗੱਲਬਾਤ ਕਰਦੇ ਹੋ ਨਾ ਕਿਹਾ ਕਿ ਇਸ ਵਾਰ ਦਾ ਰਿਕਾਰਡ ਹੈ ਕਿ ਕਈ ਦੇਸ਼ਾਂ ਦੇ ਵਿੱਚ ਲੋਕ ਇਸ ਮੈਰਾਥਨ ਦੇ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਹਨ। ਉਹਨਾਂ ਕਿਹਾ ਕਿ ਇਸ ਮੈਰਾਥਾਨ ਦਾ ਮੁੱਖ ਕਾਰਨ ਹੈ ਕਿ ਅਸੀਂ ਲੋਕਾਂ ਨੂੰ ਉਹਨਾਂ ਦੀ ਚੰਗੀ ਸਿਹਤ ਲਈ ਪ੍ਰੇਰਿਤ ਕਰੀਏ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕੀਏ ਜਿਸ ਕਰਕੇ ਬੀਐਸਐਫ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਦੌੜ 10 ਕਿਲੋਮੀਟਰ 21 ਕਿਲੋਮੀਟਰ ਅਤੇ 42 ਕਿਲੋਮੀਟਰ ਤੱਕ ਦੇ ਭਾਗਾਂ ਵਿੱਚ ਰੱਖੀ ਗਈ ਹੈ। ਜੋ ਵੀ ਇਸ ਦੌੜ ਚੋਂ ਵਿਜੇਤਾ ਹੋਣਗੇ ਉਹਨਾਂ ਲਈ ਵੱਖ-ਵੱਖ ਤਰ੍ਹਾਂ ਦੇ ਇਨਾਮ ਵੀ ਰੱਖੇ ਗਏ ਹਨ।
Total Responses : 555