ਬਾਬਾ ਚੇਤ ਸਿੰਘ, ਬਾਬਾ ਸੰਤਾ ਸਿੰਘ ਦੇ ਬਰਸੀ ਸਮਾਗਮ 7 ਤੋਂ 9 ਮਈ ਨੂੰ ਗੁ: ਬੇਰ ਸਾਹਿਬ ਦੇਗਸਰ ਸਾਹਿਬ ਯਾਦਗਾਰ ਬਾਬਾ ਦੀਪ ਸਿੰਘ ਛਾਉਣੀ ਬੁੱਢਾ ਦਲ ਵਿਖੇ ਹੋਣਗੇ
- ਬੁੱਢਾ ਦਲ ਦੇ ਜਥੇਦਾਰਾਂ ਦਾ ਜੀਵਨ ਸੰਗ੍ਰਹਿ ਪੁਸਤਕ ਰਲੀਜ਼ ਹੋਵੇਗੀ
ਤਲਵੰਡੀ ਸਾਬੋ/ਬਠਿੰਡਾ:- 26 ਅਪ੍ਰੈਲ 2025 - ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮਰਹੂਮ ਜਥੇਦਾਰ ਬਾਬਾ ਚੇਤ ਸਿੰਘ, ਬਾਬਾ ਸੰਤਾ ਸਿੰਘ ਦੀ ਸਲਾਨਾ ਬਰਸੀ ਗੁਰਦੁਆਰਾ ਬੇਰ ਸਾਹਿਬ, ਦੇਗਸਰ ਸਾਹਿਬ ਯਾਦਗਾਰ ਬਾਬਾ ਦੀਪ ਸਿੰਘ ਛਾਉਣੀ ਬੁੱਢਾ ਦਲ ਵਿਖੇ ਪੂਰਨ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾਈ ਜਾਵੇਗੀ।
ਬੁੱਢਾ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦਸਿਆ ਕਿ ਬੁੱਢਾ ਦਲ ਦੇ ਬਾਰਵੇੇਂ, ਤੇਰਵੇਂ ਮੁਖੀ ਬਾਬਾ ਚੇਤ ਸਿੰਘ ਜੀ ਅਤੇ ਬਾਬਾ ਸੰਤਾ ਸਿੰਘ ਜੀ ਬਰਸੀ 7 ਤੋਂ 9 ਮਈ ਨੂੰ ਮਨਾਈ ਜਾਵੇਗੀ। 7 ਮਈ ਨੂੰ ਇਨ੍ਹਾਂ ਜਥੇਦਾਰਾਂ ਦੀ ਬਰਸੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਅਰੰਭ ਹੋਣਗੇ ਅਤੇ 9 ਮਈ ਨੂੰ ਸਵੇਰੇ 10 ਵਜੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਣਗੇ। ਇਸ ਗੁਰਮਤਿ ਸਮਾਗਮ ਮੌਕੇ ਕੌਮ ਦੇ ਵਿਦਵਾਨ, ਰਾਗੀ, ਢਾਡੀ, ਪ੍ਰਚਾਰਕਾਂ ਤੋਂ ਇਲਾਵਾਂ ਧਾਰਮਿਕ ਸੰਸਥਾ ਸੰਪਰਦਾਵਾਂ, ਟਕਸਾਲਾਂ ਦੇ ਮੁਖੀ ਜਨ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ ਅਤੇ ਇਨ੍ਹਾਂ ਮਰਹੂਮ ਮਹਾਨ ਸਖ਼ਸ਼ੀਅਤਾਂ ਨੂੰ ਸਰਧਾ ਸਤਿਕਾਰ ਭੇਟ ਕਰਨਗੇ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਲਿਖੀ ਕਿਤਾਬ “ਬੁੱਢਾ ਦਲ ਦੇ ਮੁਖੀ ਜਥੇਦਾਰ ਸਾਹਿਬਾਨ ਦਾ ਜੀਵਨ ਸੰਗ੍ਰਹਿ” ਵਿਸ਼ੇਸ਼ ਤੌਰ ਤੇ ਰਲੀਜ਼ ਕੀਤੀ ਜਾਵੇਗੀ।