MP ਸਤਨਾਮ ਸੰਧੂ ਨੇ ਗਦਰ ਪਾਰਟੀ ਤੇ ਇੰਡੀਆ ਹੋਮ ਰੂਲ ਲੀਗ ਦੀਆਂ ਵਾਪਸ ਕੀਤੀਆਂ ਵਿਰਾਸਤੀ ਪ੍ਰਾਚੀਨ ਵਸਤੂਆਂ ਨੂੰ ਮਿਊਜ਼ੀਅਮ ਤੇ ਪ੍ਰਦਰਸ਼ਨੀਆਂ ’ਚ ਲਾਉਣ ਦੀ ਕੀਤੀ ਮੰਗ
ਹਰਜਿੰਦਰ ਸਿੰਘ ਭੱਟੀ
- MP ਸਤਨਾਮ ਸੰਧੂ ਨੇ ਕੇਂਦਰ ਸਰਕਾਰ ਸਵੰਤਤਰਤਾ ਸੰਗਰਾਮ ’ਚ ਗਦਰ ਪਾਰਟੀ ਤੇ ਇੰਡੀਆ ਹੋਮ ਰੂਲ ਲੀਗ ਦੀਆਂ ਵਾਪਸ ਕੀਤੀਆਂ ਵਿਰਾਸਤੀ ਪ੍ਰਾਚੀਨ ਵਸਤੂਆਂ ਨੂੰ ਮਿਊਜ਼ੀਅਮ ਤੇ ਪ੍ਰਦਰਸ਼ਨੀਆਂ ’ਚ ਲਾਉਣ ਦੀ ਕੀਤੀ ਮੰਗ
- ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕੇਂਦਰ ਸਰਕਾਰ ਨੂੰ ਸਵਤੰਤਰਤਾ ਸੰਗਰਾਮ ’ਚ ਆਪਣੀ ਅਹਿਮ ਭੂਮਿਕਾ ਨਿਭਾਉਣ ਵਾਲੀ ਗਦਰ ਪਾਰਟੀ ਤੇ ਇੰੰਡੀਆ ਹੋਮ ਰੂਲ ਲੀਗ ਦੀਆਂ ਪ੍ਰਾਚੀਨ ਧਰੋਹਰਾਂ ਨੂੰ ਮਿਊਜ਼ੀਅਮਾਂ ਤੇ ਪ੍ਰਦਰਸ਼ਨੀਆਂ ’ਚ ਲਾਉਣ ਦੀ ਕੀਤੀ ਮੰਗ
- ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਯੰਗ ਇੰਡੀਆ ਤੇ ਗਦਰ ਪਾਰਟੀ ਦੇ ਡਿਜੀਟਲ ਸੰਸਕਰਣਾਂ ਦੀ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕੀਤੀ ਵਕਾਲਤ
- ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਅਜ਼ਾਦੀ ਅੰਦੋਲਨ ਬਾਰੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਲਈ ਗਦਰ ਤੇ ਯੰਗ ਇੰਡੀਆ ਦੇ ਇਤਿਹਾਸਕ ਪੱਤਰਾਂ ਦਾ ਡਿਜੀਟਲ ਪ੍ਰਕਾਸ਼ਨ ਦਾ ਦਿੱਤਾ ਸੁਝਾਅ
- 1955 ਤੋਂ ਲੈ ਕੇ 2014 ਵਿਚਕਾਰ 59 ਸਾਲਾਂ ਵਿਚ 13 ਪ੍ਰਾਚੀਨ ਧਰੋਹਰਾਂ ਦੀ ਤੁਲਨਾ ’ਚ ਮੋਦੀ ਸਰਕਾਰ 11 ਸਾਲਾਂ ’ਚ 642 ਤੋਂ ਜ਼ਿਆਦਾ ਪ੍ਰਾਚੀਨ ਧਰੋਹਰਾਂ ਨੂੰ ਭਾਰਤ ਲਿਆਏ ਵਾਪਸ : ਕੇਂਦਰੀ ਮੰਤਰੀ ਗਜੇਂਦਰ ਸ਼ੇਖ਼ਾਵਤ
ਨਵੀਂ ਦਿੱਲੀ, 28 ਮਾਰਚ 2025 - ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕੇਂਦਰ ਸਰਕਾਰ ਵੱਲੋਂ ਅਮਰੀਕਾ ਅਤੇ ਹੋਰ ਦੇਸ਼ਾਂ ਵਿਚੋਂ ਵਾਪਸ ਲਿਆਈਆਂ ਗਈਆਂ ਭਾਰਤ ਦੀਆਂ ਪ੍ਰਾਚੀਨ ਧਰੋਹਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਬਣਾਏ ਜਾ ਰਹੇ ਮਿਊਜ਼ੀਅਮਾਂ ਤੇ ਪ੍ਰਦਰਸ਼ਨੀ ਕੇਂਦਰਾਂ ਵਿਚ ਭਾਰਤ ਦੀ ਅਜ਼ਾਦੀ ਦੀ ਲੜਾਈ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਗਦਰ ਪਾਰਟੀ ਤੇ ਇੰਡੀਆ ਹੋਮ ਲੀਗ ਦੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਦਾ ਸੰਸਦ ’ਚ ਮੁੱਦਾ ਚੁੰਕਿਆ ਗਿਆ। ਸੰਸਦ ਦੇ ਚੱਲ ਰਹੇ ਬਜਟ ਇਜਲਾਸ ਦੌਰਾਨ ਪ੍ਰਸ਼ਨਕਾਲ ਦੇ ਦੌਰਾਨ ਕੇਂਦਰੀ ਸਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਤੋਂ ਸਵਾਲ ਪੁੱਛਦਿਆਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਯੰਗ ਇੰਡੀਆ ਤੇ ਗਦਰ ਵਰਗੇ ਇਤਿਹਾਸਕ ਪੱਤਰਾਂ ਨੂੰ ਮੁੜ ਤੋਂ ਪ੍ਰਕਾਸ਼ਿਤ ਕਰਨ ਤੇ ਉਨ੍ਹਾਂ ਨੂੰ ਡਿਜੀਟਲ ਸੰਸਕਰਣਾਂ ਦੇ ਮਾਧਿਅਮ ਰਾਹੀਂ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਲਈ ਯੋਜਨਾ ਬਣਾ ਰਹੀ ਹੈ।
ਸੰਸਦ ਮੈਂਬਰ (ਰਾਜ ਸਭਾ) ਸੰਧੂ ਨੇ ਰਾਜ ਸਭਾ ਦੇ ਸਿਫ਼ਰ ਕਾਲ ਦੌਰਾਨ ਪ੍ਰਸ਼ਨ ਪੁੱਛਦਿਆਂ ਕਿਹਾ ਕਿ ਭਾਰਤ ਦੇ ਸਵਤੰਤਰਤਾ ਸੰਗਰਾਮ ਵਿਚ ਇੰਡੀਆ ਹੋਮ ਰੂਲ ਲੀਗ (ਆਈਐੱਚਆਰਐੱਲ) ਅਤੇ ਗਦਰ ਪਾਰਟੀ ਨੇ ਅਹਿਮ ਭੂਮਿਕਾ ਨਿਭਾਈ ਸੀ। ਸੰਨ 1916 ਨਿਊਯਾਰਕ ’ਚ ਲਾਲਾ ਲਾਜਪਤ ਰਾਏ ਵੱਲੋਂ ਸਥਾਪਿਤ ਆਈਐੱਚਆਰਐੱਲ ਨੇ ਯੰਗ ਇੰਡੀਆ ਮੈਗਜ਼ੀਨ ਰਾਹੀਂ ਸਵੈ-ਸਾਸ਼ਨ, ਸਵੈ-ਨਿਰਭਰਤਾ ਤੇ ਰਾਸ਼ਟਰੀ ਚੇਤਨਾ ਬਾਰੇ ਜਾਗਰੂਕਤਾ ਫੈਲਾਉਣ ਦਾ ਕਾਰਜ਼ ਕੀਤਾ ਸੀ। ਇਸੇ ਤਰ੍ਹਾਂ ਗਦਰ ਪਾਰਟੀ ਨੇ ਆਪਣੇ ਅਖਬਾਰ ਗਦਰ ਦੇ ਮਾਧਿਅਮ ਰਾਹੀਂ ਪੂਰੀ ਦੁਨੀਆ ਵਿਚ ਬਿ੍ਰਟਿਸ਼ ਸ਼ਾਸਨ ਵਿਰੁੱਧ ਕ੍ਰਾਂਤੀ ਦੀ ਅਣਖ ਨੂੰ ਜਗਾਇਆ ਸੀ।
ਅਮਰੀਕਾ ਵਿਚ ਤਸਕਰੀ ਰਾਹੀਂ ਦੇਸ਼ ਤੋਂ ਬਾਹਰ ਗਈਆਂ 297 ਪ੍ਰਾਚੀਨ ਧਰੋਹਰਾਂ ਦੀ ਵਾਪਸੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ 1970 ਵਿਚ ਅੰਤਰਰਾਸ਼ਟਰੀ ਕਨਵੈਂਨਸ਼ਨ ਦੇ ਬਾਵਜੂਦ 1955 ਤੋਂ ਲੈ ਕੇ 2014 ਦੇ ਵਿਚਕਾਰ ਸਿਰਫ 13 ਪ੍ਰਾਚੀਨ ਧਰੋਹਰਾਂ ਹੀ ਭਾਰਤ ਵਿਚ ਆਈਆਂ ਸਨ। ਪਰੰਤੂ ਭਾਰਤੀ ਵਿਰਾਸਤ ’ਤੇ ਮਾਣ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿ੍ਰੜ ਸੰਕਲਪ ਦੇ ਕਾਰਨ 2014 ਤੋਂ ਲੈ ਕੇ ਹੁਣ ਤੱਕ ਲਗਪਗ 11 ਸਾਲਾਂ ਦੇ ਕਾਰਜ਼ਕਾਲ ਦੌਰਾਨ ਵੱਖ-ਵੱਖ ਦੇਸ਼ਾਂ ਤੋਂ 642 ਤੋਂ ਵੱਧ ਪ੍ਰਾਚੀਨ ਧਰੋਹਰਾਂ ਨੂੰ ਦੇਸ਼ ਵਿਚ ਵਾਪਸ ਲਿਆਇਆ ਗਿਆ ਹੈ।
ਇਹ ਨਿਸ਼ਚਿਤ ਤੌਰ ’ਤੇ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਵਿਦੇਸ਼ਾਂ ਵਿਚ ਪੂਰਾਤੱਤਵ ਮਹੱਤਵ ਰੱਖਣ ਵਾਲੀ ਕਿਸੇ ਵੀ ਪ੍ਰਾਚੀਨ ਧਰੋਹਰ ਨੂੰ ਭਾਰਤ ਵਿਚ ਵਾਪਸ ਲਿਆਉਣ ਲਈ ਬਹੁਤ ਲੰਬੀ ਪ੍ਰਕਿ੍ਰਆ ਹੁੰਦੀ ਹੈ, ਜਿਸ ਵਿਚ ਅਸੀਂ ਉਸ ਦਾ ਉਤਪੱਤੀ ਸਥਾਨ, ਇਤਿਹਾਸਕ ਮਹੱਤਵ ਤੇ ਉਸਦੀ ਉਤਪੱਤੀ ਨੂੰ ਸਿੱਧ ਕਰਨਾ ਹੁੰਦਾ ਹੈ। ਸਿੱਧ ਕਰਨ ਤੋਂ ਬਾਅਦ ਹੀ ਉਸ ਨੂੰ ਵਿਦੇਸ਼ ਤੋਂ ਵਾਪਸ ਲਿਆਇਆ ਜਾ ਸਕਦਾ ਹੈ। ਇਸੇ ਪ੍ਰਕਿ੍ਰਆ ਨੂੰ ਪੂਰਾ ਕਰਨ ਤੋਂ ਬਾਅਦ 297 ਪ੍ਰਾਚੀਨ ਧਰੋਹਰਾਂ ਨੂੰ ਅਮਰੀਕਾ ਤੋਂ ਵਾਪਸ ਲਿਆਈਆਂ ਗਈਆਂ ਹਨ। ਉਸ ਨੂੰ ਸਥਾਪਿਤ ਕਰਨ ਲਈ ਵਿਸਥਾਰਪੂਰਵਕ ਸਥਿਤੀ ਰਿਪੋਰਟ ਤੇ ਸਭ ਕੁੱਝ ਤਿਆਰ ਕੀਤਾ ਜਾ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਵਿਚ ਵੱਧਦੀ ਜਾਗਰੂਕਤਾ ਦੇ ਕਾਰਨ ਦੇਸ਼ ਵਿਚੋਂ ਤਸਕਰੀ ਕਰ ਕੇ ਗਈਆਂ 297 ਪ੍ਰਾਚੀਨ ਧਰੋਹਰਾਂ ਨੂੰ ਵਾਪਸ ਲਿਆਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿਚ 72 ਅਜਿਹੀਆਂ ਪ੍ਰਾਚੀਨ ਧਰੋਹਰਾਂ ਨੂੰ ਭਾਰਤ ਵਿਚ ਵਾਪਸ ਲਿਆਉਣ ਦੀ ਪ੍ਰਕਿ੍ਰਆ ਚੱਲ ਰਹੀ ਹੈ, ਜਿਸ ਵਿਚ ਆਸਟ੍ਰੀਆ, ਬੈਲਜੀਅਮ, ਫਰਾਂਸ, ਇਟਲੀ, ਨੀਦਰਲੈਂਡ ਤੇ ਸਿੰਗਾਪੁਰ ਵਰਗੇ ਦੇਸ਼ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਹਾਲੇ ਵਿਚਾਰ ਅਧੀਨ ਹੈ।ਪਰੰਤੂ ਅਜਿਹੀਆਂ ਹੀ ਜੋ ਪ੍ਰਾਚੀਨ ਧਰੋਹਰਾਂ ਜੋ ਦੁਨੀਆ ਭਰ ਦੇ ਹੋਰ ਦੇਸ਼ਾਂ ਵਿਚ ਹੈ, ਜਦੋਂ ਤੱਕ ਉਨ੍ਹਾਂ ਦਾ ਸਹੀ ਮੂਲ ਤੇ ਸਰੋਤ ਸਾਬਿਤ ਨਹੀਂ ਹੋ ਜਾਂਦਾ ਉਦੋਂ ਤੱਕ ਇਨ੍ਹਾਂ ਪ੍ਰਾਚੀਨ ਧਰੋਹਰਾਂ ਲਈ ਮਿਊਜ਼ੀਅਮ ਬਣਾਉਣਾ ਠੀਕ ਨਹੀਂ ਹੈ। ਪਰੰਤੂ ਇਸ ਦਿਸ਼ਾ ਵਿਚ ਨਵੀਂ ਸੋਚ ਤੇ ਜਾਗਰੂਕਤਾ ਆਈ ਹੈ। ਇਸ ਲਈ ਤੈਅ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਪ੍ਰਾਚੀਨ ਧਰੋਹਰਾਂ ਨੂੰ ਵਾਪਸ ਦੇਣ ਲਈ ਸਫ਼ਲ ਹੋਵਾਂਗੇ। ਕੇਂਦਰੀ ਮੰਤਰੀ ਨੇ ਦਸਿਆ ਕਿ ਭਾਰਤ ਨੇ ਅਮਰੀਕਾ-ਭਾਰਤ ਸੰਸਕਿ੍ਰਤੀ ਸੰਪਦਾ ਸਮਝੌਤੇ ’ਤੇ ਹਸਤਾਖਰ ਕੀਤੇ ਹਨ, ਜਿਸ ਦਾ ਮੁੱਖ ਉਦੇਸ਼ ਪ੍ਰਾਚੀਨ ਧਰੋਹਰਾਂ ਦੀ ਨਜਾਇਜ਼ ਤਸਕਰੀ ਨੂੰ ਰੋਕਣਾ, ਦੇਸ਼ ਵਿਚੋਂ ਤਸਕਰੀ ਕਰ ਕੇ ਲਿਾਉਂਦੀਆਂ ਭਾਰਤੀ ਪ੍ਰਾਚੀਨ ਧਰੋਹਰਾਂ ਨੂੰ ਵਾਪਸ ਲਿਆਉਣਾ ਹੈ ਤੇ ਹੋਰਨਾਂ ਦੇਸ਼ਾਂ ਨਾਲ ਵੀ ਇਸ ਸਬੰਧ ਵਿਚ ਸਮਝੌਤਾ ਕੀਤਾ ਜਾ ਰਿਹਾ ਹੈ।
ਸ਼ੇਖਾਵਤ ਨੇ ਕਿਹਾ ਕਿ ਭਾਰਤੀ ਪ੍ਰਾਚੀਨ ਧਰੋਹਰਾਂ ਦੀ ਤਸਕਰੀ ਨੂੰ ਰੋਕਣ ਲਈ ਪ੍ਰਧਾਨ ਮੰਰਤੀ ਨਰਿੰਦਰ ਮੋਦੀ ਦੀ ਅਗੁਵਾਈ ਹੇਠ ਇਹ ਸਮਝੌਤਾ 2024 ਵਿਚ ਅਮਰੀਕਾ ਨਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਸਮਝੌਤੇ ਨਾਲ ਪ੍ਰਾਚੀਨ ਧਰੋਹਰਾਂ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਲਈ ਬਹੁਤ ਲਾਭ ਹੋਇਆ ਹੈ। ਕਿਉਂਕਿ ਅਜਿਹੀਆਂ ਪ੍ਰਾਚੀਨ ਵਸਤੂਆਂ ਦੀ ਤਸਕਰੀ ਲਈ ਅਮਰੀਕਾ ਸਭ ਤੋਂ ਵੱਡਾ ਬਜ਼ਾਰ ਹੈ ਤੇ ਇਥੇ ਹੀ ਇਨ੍ਹਾਂ ਕਾਲਾ ਬਜ਼ਾਰੀ ਵੀ ਬਹੁਤ ਹੀ ਵੱਡੇ ਪੱਧਰ ’ਤੇ ਹੁੰਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪਹਿਲਾਂ ਭਾਰਤੀ ਅਧਿਕਾਰੀਆਂ ਨੂੰ ਅਜਿਹੇ ਮਾਮਲਿਆਂ ਲਈ ਕਈ ਏਜੰਸੀਆਂ ਨਾਲ ਨਜਿੱਠਣਾ ਪੈਂਦਾ ਸੀ। ਪਰੰਤੂ ਹੁਣ ਇਸ ਪ੍ਰਕਿਰਿਆ ਵਿਚ ਬਹੁਤ ਘੱਟ ਤੋਂ ਘੱਟ ਮੁਸ਼ਕਲਾਂ ਆਉਂਦੀਆਂ ਹਨ ਤੇ ਹੁਣ ਸਰਕਾਰ ਅਜਿਹੀ ਸੁਵਿਧਾ ਦੇ ਨਾਲ ਇਨ੍ਹਾਂ ਪ੍ਰਾਚੀਨ ਵਸਤੂਆਂ ਨੂੰ ਭਾਰਤ ਵਾਪਸ ਲੈ ਕੇ ਆ ਸਕਦੀ ਹੈ।