54 ਸਾਲ ਬਾਅਦ ਹੋਈ ਪੁਰਾਣੇ ਜਮਾਤੀਆਂ ਦੀ ਮਿਲਣੀ
ਸੁਖਮਿੰਦਰ ਭੰਗੂ
ਲੁਧਿਆਣਾ 31 ਮਾਰਚ 2025 ਅੱਜ ਮਾਸਟਰ ਪੈਲੇਸ ਵਿੱਚ ਲਲਤੋਂ ਕਲਾਂ ਹਾਈ ਸਕੂਲ ਦੇ 1971 ਦੇ ਦਸਵੀਂ ਜਮਾਤ ਦੇ ਜਮਾਤੀ ਦੋਸਤਾਂ ਦੀ 54 ਸਾਲ ਬਾਅਦ ਮਿਲਣੀ ਦਾ ਪ੍ਰੋਗਰਾਮ ਕੀਤਾ ਗਿਆ, ਇਹਨਾਂ ਦੋਸਤਾਂ ਵਿੱਚ ਜਸਵੀਰ ਗੁਰਚਰਨ ਸਿੰਘ, ਗੁਰਦੇਵ ਸਿੰਘ, ਬਲਜੀਤ ਸਿੰਘ ਅੰਤ ਰਮਿੰਦਰ ਸਿੰਘ ਨੇ ਅਹਿਮ ਜ਼ਿੰਮੇਵਾਰੀ ਨਿਭਾਈ । ਇਕੱਤਰ ਹੋਏ ਦੋਸਤਾਂ ਵੱਲੋਂ ਸਭ ਤੋਂ ਪਹਿਲਾਂ ਦੁਨੀਆ ਤੋਂ ਵਿਛੜੇ ਪੁਰਾਣੇ ਸਾਥੀਆਂ ਨੂੰ ਯਾਦ ਕਰਕੇ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਦੌਰਾਨ ਉਨ੍ਹਾਂ ਦੋਸਤਾਂ ਦੀਆਂ ਕਲਾਸ ਵਿਚ ਖ਼ੂਬੀਆਂ ਅਤੇ ਸ਼ਰਾਰਤਾਂ ਨੂੰ ਯਾਦ ਕੀਤਾ ਗਿਆ।
ਸਾਰੇ ਦੋਸਤਾਂ ਵੱਲੋਂ 54 ਸਾਲ ਵਿੱਚ ਉਨ੍ਹਾਂ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਸੰਖੇਪ ਵਿੱਚ ਵਰਣਨ ਕੀਤਾ ਗਿਆ। ਰਜਿੰਦਰ ਸਿੰਘ ਸਹਿਜਾਦ ਜਿੰਨਾ ਦੇ ਸੱਦੇ ਉਨ੍ਹਾਂ ਦੇ ਆਸਟਰ ਪੈਲੇਸ ਵਿੱਚ ਪ੍ਰੋਗਰਾਮ ਰੱਖਿਆ ਗਿਆ, ਵੱਲੋਂ ਦੋਸਤਾਂ ਦੀ ਚਾਹ, ਪਾਣੀ, ਪਕੌੜਿਆਂ ਆਦਿ ਨਾਲ ਭਰਪੂਰ ਸੇਵਾ ਕੀਤੀ ਗਈ। ਅੰਤ ਵਿੱਚ ਰਜਿਦਰ ਸਿੰਘ ਸਹਿਜਾਦ ਵੱਲੋਂ ਦਿੱਤੇ ਸੱਦੇ ਤੇ ਦੋਸਤ ਮਿਲਣੀ ਵਿੱਚ ਪਹੁੰਚੇ ਸਾਰੇ ਦੋਸਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ, ਬਲਵੰਤ ਸਿੰਘ ਗਰੇਵਾਲ, ਡਾ : ਮਹਿੰਦਰ ਕੁਮਾਰ ਸ਼ਾਰਦਾ, ਹਰਭਜਨ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ, ਕਰਨੈਲ ਸਿੰਘ, ਕਰਮ ਸਿੰਘ ਕਰਤਾਰ ਸਿੰਘ, ਸਤੀਸ਼ ਕੁਮਾਰ ਡੀ.ਸੀ. ਹਰਐਸ ਮੋਦਗਿਲ, ਤੇਜਵੰਤ ਸਿੰਘ ਆਇ ਹਾਜ਼ਰ ਸਨ। ਤਕਰੀਬਨ ਸਾਢੇ ਪੰਜ ਦਹਾਕੇ ਬਾਅਦ ਮਿਲਣਾ ਸਬ ਦੋਸਤਾਂ ਦੇ ਦਿਲ ਤੇ ਅਮਿੱਟ ਛਾਪ ਛੱਡ ਗਿਆ