Breaking: ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਦੇ ਅਸਤੀਫ਼ੇ ਦੀ ਖਬਰ , ਨਵੇਂ AG ਦੀ ਨਿਯੁਕਤੀ ਛੇਤੀ - ਗੈਰਸਰਕਾਰੀ ਸੂਤਰਾਂ ਦੀ ਖਬਰ
ਚੰਡੀਗੜ੍ਹ, 29 ਮਾਰਚ, 2025:
ਇੱਕ ਵੱਡੇ ਘਟਨਾਕ੍ਰਮ ਵਿੱਚ, ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਗੁਰਮਿੰਦਰ ਸਿੰਘ ਗੈਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਦੀ ਖਬਰ ਹੈ । ਹਾਲਾਂਕਿ ਅਜੇ ਤੱਕ ਕੋਈ ਸਰਕਾਰੀ ਪੁਸ਼ਟੀ ਨਹੀਂ ਹੋਈ ਹੈ ਪਰ ਬਾਬੂਸ਼ਾਹੀ ਦੇ ਸੂਤਰਾਂ ਅਨੁਸਾਰ ਉਨ੍ਹਾਂ ਨੇ ਆਪਣਾ ਅਸਤੀਫਾ ਸਰਕਾਰ ਨੂੰ ਸੌਂਪ ਦਿੱਤਾ ਹੈ।
ਪੰਜਾਬ ਸਰਕਾਰ ਵੱਲੋਂ ਜਲਦੀ ਹੀ ਨਵੇਂ ਐਡਵੋਕੇਟ ਜਨਰਲ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਸੂਤਰਾਂ ਅਨੁਸਾਰ, ਇਸ ਅਹੁਦੇ ਲਈ ਜਿਨ੍ਹਾਂ ਵਕੀਲਾਂ ਦੇ ਨਾਮ ਚੱਲ ਰਹੇ ਹਨ ਇਨ੍ਹਾਂ ਵਿੱਚ ਅਕਸ਼ੈ ਭਾਨ, ਅਨੁ ਚਤਰਥ, ਪੁਨੀਤ ਬਾਲੀ ਅਤੇ ਏਪੀਐਸ ਦਿਓਲ ਸ਼ਾਮਲ ਹਨ।
ਅਸਤੀਫੇ ਅਤੇ ਨਵੇਂ ਏਜੀ ਦੀ ਨਿਯੁਕਤੀ ਬਾਰੇ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।