ਰੂਪਨਗਰ: MP ਕੰਗ ਅਤੇ MLA ਚੱਡਾ ਨੇ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਟੇਟ ਲੈਵਲ ਸ਼ੂਟਿੰਗ ਬਾਲੀਬਾਲ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਪਿੱਠ ਥਪ-ਥਪਾਈ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 31 ਮਾਰਚ 2025: ਸ਼ਿਵਾਲਿਕ ਸ਼ੂਟਿੰਗ ਵਾਲੀਬਾਲ ਕਲੱਬ ਰੋਪੜ ਵੱਲੋਂ ਚੌਥਾ ਸ਼ਾਨਦਾਰ ਵਾਲੀਬਾਲ ਟੂਰਨਾਮੈਂਟ ਕਾਲਜ ਗਰਾਊਂਡ ਰੂਪਨਗਰ ਵਿਖੇ ਕਰਵਾਇਆ ਗਿਆ ਜਿਸ ਦੇ ਵਿੱਚ ਕੁੱਲ 60 ਟੀਮਾਂ ਨੇ ਭਾਗ ਲਿਆ ਤੇ ਇਸ ਟੂਰਨਾਮੈਂਟ ਦੇ ਵਿੱਚ ਉਦਘਾਟਨ ਸੰਤ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਤੋਂ ਅਤੇ ਪ੍ਰਿੰਸੀਪਲ ਸਰਦਾਰ ਜਤਿੰਦਰ ਸਿੰਘ ਗਿੱਲ ਸਰਕਾਰੀ ਕਾਲਜ ਰੋਪੜ ਇਹਨਾਂ ਦੇ ਕਰ ਕਮਲਾਂ ਦੇ ਨਾਲ ਉਦਘਾਟਨ ਕੀਤਾ ਗਿਆ ਇਸ ਤੋਂ ਬਾਅਦ ਸ੍ਰੀ ਰਜਿੰਦਰ ਕੁਮਾਰ ਬਿੰਦੀ ਜੀ ਪ੍ਰਧਾਨ ਭਾਵਾਧਸ ਪੰਜਾਬ, ਬਿੱਟੂ ਸਰਪੰਚ ਪਿੰਡ ਰੋਡ ਮਾਜਰਾ, ਦਵਿੰਦਰ ਸਿੰਘ ਜੀ ਬਾਜਵਾ, ਗੁਰਵਿੰਦਰ ਸਿੰਘ ਜੀ ਮੋਟੂ, ਜਿਲਾ ਫੂਟਬਾਲ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਭੁੱਲਰ, ਸਰਦਾਰ ਮਲਵਿੰਦਰ ਸਿੰਘ ਕੰਗ ਐਮ ਪੀ ਸ੍ਰੀ ਅਨੰਦਪੁਰ ਸਾਹਿਬ, ਅਤੇ ਇਨਾਮ ਵੰਡ ਸਮਾਰੋਹ ਤੇ ਪਹੁੰਚੇ ਇਸ ਟੂਰਨਾਮੈਂਟ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਸਾਡੇ ਹਲਕਾ ਰੋਪੜ ਦੇ ਵਿਧਾਇਕ ਸ੍ਰੀ ਦਿਨੇਸ਼ ਚੱਡਾ ਜੀ ,ਸਰਪੰਚ ਵਿਕਰਾਂਤ ਚੌਧਰੀ ਜੀ ਸਰਦਾਰ ਭਾਗ ਸਿੰਘ ਮੈਦਾਨ ਜੀ, ਭੂਰਾ ਲਾਲ, ਸ਼ਿਵ ਕੁਮਾਰ ਲਾਲਪੁਰਾ ਜੀ, ਇੰਪਰੂਵਮੈਂਟ ਟਰੱਸਟ ਚੇਅਰਮੈਨ ਬਨਵਾਰੀ ਲਾਲ ਜੀ ਇਹਨਾਂ ਨੇ ਇਨਾਮ ਵੰਡ ਸਮਾਰੋਹ ਕੀਤਾ।
ਇਸ ਟੂਰਨਾਮੈਂਟ ਦੇ ਵਿੱਚ ਨਰੋਲ ਟੀਮਾਂ ਨੇ ਜਿਨਾਂ ਨੇ ਭਾਗ ਲਿਆ, ਉਹਨਾਂ ਦੇ ਵਿੱਚੋਂ ਪਹਿਲੇ ਸਥਾਨ ਦੇ ਵਿੱਚ ਟੀਮ ਰਹੀ ਪਿੰਡ ਮਰਦਾਨ ਹੇੜੀ ਜਿਨਾਂ ਨੇ 31000 ਇਨਾਮ ਜਿੱਤਿਆ ਅਤੇ ਦੂਜੇ ਨੰਬਰ ਤੇ ਵਾਰੇਕਾ ਪਿੰਡ ਤੋਂ ਟੀਮ ਰਹੀ ਦੂਜੇ ਨੰਬਰ ਤੇ ਜਿਨਾਂ ਨੂੰ 20000 ਇਨਾਮ ਦਿੱਤਾ ਗਿਆ , ਚਲੋ ਜੀ ਇਸ ਤੋਂ ਇਲਾਵਾ ਓਪਨ ਟੀਮਾਂ ਦਾ ਜਿਸ ਦੇ ਵਿੱਚ 1 ਲੱਖ ਰੁਪਆ ਇਨਾਮ ਜਿਹੜਾ ਕਿ ਟੀਮ ਜੋਧਪੁਰ ਟਾਈਗਰਜ ਨੇ ਜਿਨਾਂ ਦੇ ਸਪੋਂਸਰ ਸੀ ਸਰਦਾਰ ਜਸਵੀਰ ਸਿੰਘ ਜੱਸੀ ਜੀ ਕਨੈਕਟ ਬਰੋਡ ਬੈਂਡ ਤੋਂ ਉਹਨਾਂ ਦੀ ਟੀਮ ਪਹਿਲੇ ਪਹਿਲੇ ਸਥਾਨ ਤੇ ਰਹੀ ਅਤੇ ਦੂਸਰੇ ਨੰਬਰ ਤੇ ਟੀਮ ਜੈਪੁਰ ਲੋਇੰਸ ਜਿਨਾਂ ਦੇ ਸਪੋਂਸਰ ਸ੍ਰੀ ਰੋਹਿਤ ਸੈਣੀ ਜੀ ਲਿਵਗਾਡ ਇਨਵਰਟਰ ਤੋਂ ਉਹ ਵੀ ਟੀਮ ਦੇ ਨਾਲ ਮੌਜੂਦ ਰਹੇ ਤਾਂ ਦੂਜੇ ਨੰਬਰ ਦੀ ਟੀਮ ਜੈਪੁਰ ਲੋਆਈਨ ਨੂੰ 50,000 ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਦੇ ਵਿੱਚ ਕਲੱਬ ਦੇ ਸਰਪ੍ਰਸਤ ਸਰਦਾਰ ਜੋਗਿੰਦਰ ਸਿੰਘ ਉਬਰਾਏ ਤੇ ਪ੍ਰਧਾਨ ਸ੍ਰੀ ਹੇਮੰਤ ਟੰਡਨ ਜੀ ਅਤੇ ਭਰਤ ਵਾਲੀਆ , ਦਲੀਪ ਪਿੰਟਾ, ਪੁਸ਼ਪਿੰਦਰ ਗੋਲੀਆਂ , ਰਵਿੰਦਰ ਸਿੰਘ ਫੌਜੀ , ਸ਼ੇਰਾ ਕੋਟਲਾ ,ਬਾਬੂ ਸ਼ੂਟਿੰਗ ਵਾਲੀਬਾਲ ਸ਼ੂਟਰ ਸ਼ਾਮਿਲ ਸਨ।