← ਪਿਛੇ ਪਰਤੋ
ਕੈਨੇਡਾ ਚੋਣਾਂ ਵਿੱਚ ਹੋਈ ਗਿੱਲ ਗਿੱਲ ….
ਟੋਰਾਂਟੋ ( ਬਲਜਿੰਦਰ ਸੇਖਾ )ਪੰਜਾਬ ਵਿੱਚ ਮਾਲਵਾ ਖੇਤਰ ਦੇ ਮਸ਼ਹੂਰ ਸਹਿਰ ਮੋਗਾ ਦੇ ਮੋਹੜੀ ਗੱਡ( ਸਹਿਰ ਵਸਾਉਣ ਵਾਲੇ )ਸਰਦਾਰ ਮੋਗਾ ਸਿੰਘ ਗਿੱਲ ਸਨ । ਮੋਗਾ ਇਲਾਕੇ ਦੇ ਨਾਲ ਲੱਗਦੇ 42 ਪਿੰਡ ਗਿੱਲਾਂ ਦੇ ਹਨ । ਜਿਹਨਾਂ ਨੂੰ ਮੋਗਾ “ ਬਤਾਲੀਏ “ ਕਿਹਾ ਜਾਂਦੇ ਹੈ ।ਹੁਣ ਭਾਵੇਂ ਸਾਰੇ ਪੰਜਾਬ ਵਿੱਚ ਗਿੱਲ ਗੋਤ ਵਾਲੇ ਵਸੇ ਹੋਏ ਹਨ । ਪਰ ਇਸ ਸਾਲ ਕੈਨੇਡਾ ਦੇ ਵਿੱਚ ਚੋਣਾਂ “ਗਿੱਲਾਂ “ਦਾ ਜਾਦੂ ਸਿਰ ਚੱੜ ਕੇ ਬੋਲ ਰਿਹਾ ਹੈ । ਕੈਨੇਡਾ ਕੰਸਰਵੇਟਿਵ ਪਾਰਟੀ ਪੀਅਰ ਪੋਲੀਵਰ ਦੀ ਅਗਵਾਈ ਵਿੱਚ ਇਸ ਫੈਡਰਲ ਚੋਣਾਂ ਵਿੱਚ ਪਹਿਲੀ ਵਾਰ ਅਠਾਰਾਂ ਦੇ ਕਰੀਬ ਪੰਜਾਬੀ (ਸਿੱਖ)ਉਮੀਦਵਾਰਾਂ ਨੂੰ ਲੈ ਕੇ ਪਾਰਟੀ ਚੋਣਾਂ ਲੜ ਰਹੀ ਹੈ । ਇਸ ਵਾਰ ਸਾਰੇ ਕੈਨੇਡਾ ਵਿੱਚ ਕੰਸ਼ਰਵੇਟਿਵ ਪਾਰਟੀ ਵੱਲੋਂ “ਗਿੱਲ “ ਗੋਤ ਦੇ ਉਮੀਦਵਾਰਾਂ ਦੀ ਭਰਮਾਰ ਹੈ । ਜਿੰਨਾਂ ਵਿੱਚ ਦਲਵਿੰਦਰ ਗਿੱਲ ਕੈਲਗਰੀ ਮੈਕਨਾਈਟ ਅਮਨਪ੍ਰੀਤ ਗਿੱਲ ਕੈਲਗਰੀ ਸਕਾਈਵਿਊ ਹਰਬਿੰਦਰ ਗਿੱਲ ਵਿੰਡਸਰ ਵੈਸਟ ਪਰਮ ਗਿੱਲ ਮਿਲਟਨ ਈਸਟ—ਹਾਲਟਨ ਹਿਲਜ਼ ਸਾਊਥ ਹਰਜੀਤ ਸਿੰਘ ਗਿੱਲ ਸਰੀ ਨਿਊਟਨ ਸੁਖਮਨ ਸਿੰਘ ਗਿੱਲ ਐਬਟਸਫੋਰਡ—ਸਾਊਥ ਲੈਂਗਲੀ ਅਮਰਜੀਤ ਗਿੱਲ ਬਰੈਂਪਟਨ ਪੱਛਮੀ ਤੋਂ ਪਾਰਟੀ ਦੇ ਉਮੀਦਵਾਰ ਹਨ । ਇਸਤੋਂ ਇਲਾਵਾ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਦੇ ਸਲਾਹਕਾਰ ਢੁੱਡੀਕੇ ਦੇ ਸਮਸ਼ੇਰ ਸਿੰਘ ਵੀ ਗਿੱਲ ਹਨ । ਲਿਬਰਲ ਪਾਰਟੀ ਨਾਲ ਇਸ ਗਹਿਗੱਚ ਮੁਕਾਬਲੇ ਵਿੱਚ ਅਠਾਈ ਅਪਰੈਲ ਸ਼ਾਮ ਨੂੰ ਦਸ ਵੱਜ ਤੱਕ ਪਤਾ ਲੱਗ ਜਾਵੇਗਾ । ਕਿਹੜੇ ਕਿਹੜੇ “ਗਿੱਲ’ਗਿੱਲੇ ਜਾਂ ਸੁੱਕੇ ਰਹਿਣਗੇ ।
Total Responses : 0