← ਪਿਛੇ ਪਰਤੋ
ਸੈਨਗੜ ਪਠਾਨਕੋਟ ਵਿਖੇ ਪਸ਼ੂ ਭਲਾਈ ਅਤੇ ਕਿਸਾਨ ਜਾਗੂਰਤਾ ਕੈਪ ਲਗਾਇਆ - ਡਾਕਟਰ ਵਿਜੈ ਕੁਮਾਰ ਸੀਨੀਅਰ ਵੈਟਨਰੀ ਅਫਸਰ
ਪਠਾਨਕੋਟ, 28 ਮਾਰਚ 2025 - ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਖੇਤੀਬਾੜੀ ਅਤੇ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਭਾਗ ਪੰਜਾਬ ਜੀ ਦੀ ਯੋਗ ਅਗਵਾਈ ਹੇਠ ਅਤੇ ਸ੍ਰੀ ਰਾਹੁਲ ਭੰਡਾਰੀ ਅਤੇ ਨਿਰਦੇਸ਼ਕ ਡਾਕਟਰ ਗੁਰਸਰਨਜੀਤ ਸਿੰਘ ਬੇਦੀ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਅੱਜ ਸੈਨਗੜ ਪਠਾਨਕੋਟ ਵਿਖੇ ਪਸ਼ੂ ਭਲਾਈ ਕੈਪ ਲਗਾਇਆ ਗਿਆ ਇਸ ਕੈਪ ਵਿੱਚ ਪਸ਼ੂ ਪਾਲਕ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਮੁਕੇਸ਼ ਮਿੱਤਲ ਵਿਸ਼ੇਸ ਤੋਰ ਤੇ ਹਾਜਰ ਹੋਏ ਡਾਕਟਰ ਵਿਜੈ ਕੁਮਾਰ ਸੀਨੀਅਰ ਵੈਟਨਰੀ ਅਫਸਰ ਪਠਾਨਕੋਟ ਜੀ ਨੇ ਆਏ ਹੋਏ ਪਸ਼ੂ ਪਾਲਕਾ ਨੂੰ ਪਸੂਆ ਵਿੱਚ ਪੇਟ ਦੇ ਕੀੜੇ ਬਾਂਝਪਨ ਅਤੇ ਰੀਪਿਟ ਬਰੀਡਿੰਗ ਵਾਰੇ ਵਿਸਥਾਰਪੂਰਵਕ ਜਾਣਕਾਰੀ ਸਾਝੀ ਕੀਤੀ ਉਨਾਂ ਕਿਹਾ ਕੀ ਪਸ਼ੂਆ ਵਿੱਚ 70% ਬਿਮਾਰੀਆਂ ਪੇਟ ਵਿੱਚ ਕੀੜੇ ਨਾਲ ਹੁੰਦੀਆ ਹਨ ਇਸ ਲਈ ਹਰੇਕ ਪਸ਼ੂ ਨੂੰ ਤਿੰਨ ਮਹੀਨੇ ਬਾਅਦ ਪੇਟ ਦੇ ਕੀੜੇ ਦੀ ਦਵਾਈ ਦੇਣੀ ਚਾਹੀਦੀ ਹੈ ਅਤੇ ਪਸ਼ੂ ਨੂੰ ਧਾਤਾ ਦਾ ਚੂਰਾ ਰੋਜਾਨਾ 30-50 gm ਰੋਜ਼ਾਨਾ ਦੇਣਾ ਚਾਹੀਦਾ ਹੈ ਇਸ ਨਾਲ ਪਸ਼ੂ ਵਿੱਚ ਬਾਂਝਪਨ ਅਤੇ ਰੀਪਿਟ ਬਰੀਡਿੰਗ ਦੀ ਸਮੱਸਿਆ ਕਾਫ਼ੀ ਹੱਦ ਤੱਕ ਦੂਰ ਹੋ ਜਾਵੇਗੀ ਡਾਕਟਰ ਮੁਕੇਸ਼ ਮਿੱਤਲ ਡਿਪਟੀ ਡਾਇਰੈਕਟਰ ਪਠਾਨਕੋਟ ਜੀ ਨੇ ਆਏ ਹੋਏ ਪਸ਼ੂ ਪਾਲਕਾ ਨੂੰ ਪਸੂਆ ਲਈ ਘਰ ਤੋਂ ਹੀ ਫੀਡ ਤਿਆਰ ਕਰਨ ਦੇ ਫਾਰਮੂਲੇ ਦੱਸੇ ਇਸ ਕੈਪ ਵਿੱਚ ਵੈਟਰਨਰੀ ਅਫਸਰ ਪਠਾਨਕੋਟ ਡਾਕਟਰ ਪੂਜਾ ਸੋਨੀ ਨੇ ਵੀ ਪਸ਼ੂ ਪਾਲਕਾ ਨੂੰ ਕੈਪ ਵਿੱਚ ਦਿੱਤੀਆ ਗਈਆ ਦਵਾਈਆਂ ਵਾਰੇ ਵਿਸਥਾਰਪੂਰਵਕ ਜਾਣਕਾਰੀ ਸਾਝੀ ਕੀਤੀ ਆਏ ਹੋਏ ਪਸ਼ੂ ਪਾਲਕਾ ਨੇ ਡਾਕਟਰਾ ਤੋਂ ਕਈ ਸਵਾਲ ਜਵਾਬ ਕੀਤੇ ਡਾਕਟਰ ਵਿਜੈ ਕੁਮਾਰ ਸੀਨੀਅਰ ਵੈਟਨਰੀ ਅਫਸਰ ਪਠਾਨਕੋਟ ਜੀ ਨੇ ਪਸ਼ੂ ਪਾਲਕਾ ਨੂੰ ਵਿਸ਼ਵਾਸ ਦਿਲਾਇਆ ਕੀ ਪਠਾਨਕੋਟ ਜ਼ਿਲੇ ਵਿੱਚ ਕੋਈ ਵੀ ਪਿੰਡ ਪਸ਼ੂ ਭਲਾਈ ਕੈਪਾ ਤੋਂ ਵਾਝਾ ਨਹੀਂ ਰਹਿਣ ਦਿੱਤਾ ਜਾਵੇਗਾ ਇਸ ਕੈਪ ਵਿੱਚ ਪਸ਼ੂ ਪਾਲਕ ਵਿਭਾਗ ਦੇ ਰਿਟਾਇਰਡ ਵੈਟਨਰੀ ਇੰਸਪੈਕਟਰ ਸੀ੍ ਕਿਸ਼ਨ ਚੰਦਰ ਮਹਾਜਨ ਵੀ ਹਾਜਰ ਸਨ।
Total Responses : 0