ਰਜਿੰਦਰਾ ਕਾਲਜ ਬਠਿੰਡਾ ਵਿਖੇ ਰੋਜ਼ਗਾਰ ਮੇਲਾ 11 ਮਾਰਚ ਨੂੰ : ਡਿਪਟੀ ਕਮਿਸ਼ਨਰ
ਅਸ਼ੋਕ ਵਰਮਾ
ਬਠਿੰਡਾ, 9 ਮਾਰਚ 2025 : ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਤੇ ਉਹਨਾਂ ਨੂੰ ਸਵੈ ਰੋਜ਼ਗਾਰ ਮੁਹਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ 11 ਮਾਰਚ 2025 ਨੂੰ ਰੋਜਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਡੀ.ਬੀ.ਈ.ਈ. ਬਠਿੰਡਾ ਸ਼੍ਰੀ ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਰੋਜਗਾਰ ਮੇਲੇ ਵਿੱਚ ਟਰਾਈਡੈਂਟ ਲਿਮਟਿਡ, ਸਪੋਰਟਕਿੰਗ ਇੰਡੀਆ ਲਿਮਟਿਡ, ਆਈ.ਓ.ਐਲ. ਲਿਮਟਿਡ, ਇੰਡੀਆ ਜੌਬ ਕਾਰਟ, ਵਿਜੈ ਰਾਜ ਜਿੰਦਲ ਐਂਡ ਕੰਪਨੀ, ਪੁਖਰਾਜ ਹੈਲਥ ਕੇਅਰ, ਐਲ.ਆਈ.ਸੀ. ਆਫ ਇੰਡੀਆ, ਗੁਪਤਾ ਹਸਪਤਾਲ, ਏ.ਵੀ.ਸੀ. ਮਹਿੰਦਰਾ, ਅਗਰਵਾਲ ਗਲਾਸਸ, ਕੁਨੈਕਟ ਬਰਾਂਡਬੈਂਡ, ਚੈਕਮੇਟ ਸਕਿਓਰਿਟੀ ਸਰਵਿਸ਼ਜ, ਰੇਡੀਅਸ ਰਿਸੋਰਸ ਪ੍ਰਾਈਵੇਟ ਲਿਮਟਿਡ, ਭਾਰਤ ਫਾਈਨਾਂਸ ਲਿਮਟਿਡ ਕੰਪਨੀਆਂ ਵੱਲ਼ੋਂ ਸ਼ਿਰਕਤ ਕੀਤੀ ਜਾਵੇਗੀ। ਇਨ੍ਹਾਂ ਕੰਪਨੀਆਂ ਵੱਲੋਂ ਸੀਵਿੰਗ ਮਸ਼ੀਨ ਓਪਰੇਟਰ, ਪੈਕਰ, ਟੈਲੀਕਾਲਰ, ਨਰਸ, ਸਰਵਿਸ ਅਡਵਾਈਜ਼ਰ, ਬੈਕਐਂਡ ਆਫਿਸ, ਵੈਲਨੇਸ ਅਡਵਾਈਜ਼ਰ, ਮਹਿਲਾ ਕਰੀਅਰ ਏਜੰਟ, ਟੀਮ ਲੀਡਰ, ਸੇਲਜ਼ ਐਗਜੀਕਿਉਟਿਵ, ਬਰਾਂਚ ਮੈਨੇਜਰ, ਡਿਵੈਲਪਮੈਂਟ ਮੈਨੇਜਰ, ਕੰਪੀਓਟਰ ਓਪਰੇਟਰ, ਅਕਾਊਟੈਂਟ, ਸਕਿਓਰਿਟੀ ਗਾਰਡ ਦੀਆਂ ਅਸਾਮੀਆਂ ਲਈ ਸਿਲੈਕਸ਼ਨ ਕੀਤੀ ਜਾਵੇਗੀ। ਵੱਖ-ਵੱਖ ਅਸਾਮੀਆਂ ਲਈ ਪ੍ਰਾਰਥੀਆਂ ਨੂੰ 10,000/- ਰੁਪਏ ਤੋਂ ਲੈ ਕੇ 30,000/- ਰੁਪਏ ਪ੍ਰਤੀ ਮਹੀਨਾਂ ਦੀ ਤਨਖਾਹ ਦੇ ਆਫਰ ਦਿੱਤੇ ਜਾ ਰਹੇ ਹਨ।
ਰੋਜਗਾਰ ਅਫਸਰ ਸ਼੍ਰੀਮਤੀ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਹਨਾਂ ਅਸਾਮੀਆਂ ਲਈ ਪ੍ਰਾਰਥੀ ਆਪਣੇ ਨਾਲ ਤਿੰਨ ਕਾਪੀਆਂ ਰਜ਼ਿਓਮ, ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਅਧਾਰ ਕਾਰਡ ਆਦਿ ਲੈ ਕੇ ਮਿਤੀ 11 ਮਾਰਚ 2025 ਨੂੰ ਸਵੇਰੇ 10.00 ਵਜੇ ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਪਹੁੰਚ ਸਕਦੇ ਹਨ। ਇੰਟਰਵੀਓ ਤੇ ਆਉਣ ਤੋਂ ਪਹਿਲਾਂ ਪ੍ਰਾਰਥੀ ਫਾਰਮਲ ਡਰੈੱਸ ਵਿੱਚ ਆਉਣਾ ਯਕੀਨੀ ਬਣਾਉਣ ਅਤੇ ਇਹਨਾਂ ਅਸਾਮੀਆਂ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ।