ਅਮਰਜੀਤ ਟਾਂਡਾ ਦੀਆਂ ਪੁਸਤਕਾਂ ਦਾ ਲੋਕ ਅਰਪਣ ਅੱਜ ਲੁਧਿਆਣਾ ’ਚ
ਬਾਬੂਸ਼ਾਹੀ ਨੈਟਵਰਕ
ਲੁਧਿਆਣਾ, 9 ਮਾਰਚ, 2025: ਪ੍ਰਸਿੱਧ ਸਾਹਿਤਕਾਰ ਤੇ ਲੇਖਕ ਅਮਰਜੀਤ ਟਾਂਡਾ ਦੀਆਂ ਤਿੰਨ ਪੁਸਤਕਾਂ ਅੱਜ ਪੰਜਾਬੀ ਭਵਨ ਲੁਧਿਆਣਾ ਵਿਚ ਲੋਕ ਅਰਪਿਤ ਕੀਤੀਆਂ ਜਾਣਗੀਆਂ। ਇਸ ਮੌਕੇ ਰੂ ਬ ਰੂ ਸਮਾਗਮ ਵੀ ਹੋਵੇਗਾ।
ਉਹਨਾਂ ਨੇ ਲੇਖਕਾਂ, ਸ਼ਾਇਰਾਂ, ਕਵੀਆਂ ਤੇ ਦੋਸਤਾਂ ਨੂੰ ਅੱਜ ਪੰਜਾਬੀ ਭਵਨ ਚ ਇਕ ਵਜੇ ਆਉਣ ਲਈ
ਨਿਮਰਤਾ ਤੇ ਸਤਿਕਾਰ ਸਾਹਿਤ ਨਿੱਘਾ ਸੱਦਾ ਦਿੱਤਾ ਹੈ।
ਇਹ ਸਮਾਗਮ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਵਿਸ਼ਵ ਪੰਜਾਬੀ ਸਾਹਿਤ ਪੀਠ, ਪੰਜਾਬੀ ਸਾਹਿਤ ਅਕੈਡਮੀ ਸਿਡਨੀ ਆਸਟਰੇਲੀਆ ਤੇ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਡਾ ਅਮਰਜੀਤ ਟਾਂਡਾ ਦੀਆਂ ਕਿਤਾਬਾਂ
1.�ਕਵਿਤਾਂਜਲੀ (ਨਜ਼ਮਾਂ)
2.�ਤੇ ਵਕਤ ਬੋਲਦਾ ਗਿਆ (ਸੁਰਨਾਵਲ)
3.�ਰਾਗ ਏ ਜਿੰਦਗੀ
ਲੰਬੀ ਉਮਰ (ਸਿਹਤ ਸਾਹਿਤ)
ਦਾ ਪਹਿਲਾਂ ਲੋਕ ਅਰਪਣ ਸਮਾਗਮ ਹੋਵੇਗਾ।
ਬਾਅਦ ਵਿਚ ਰੂ-ਬ-ਰੂ ਪ੍ਰੋਗਰਾਮ ਹੋਵੇਗਾ। ਇਹ ਸਮਾਗਮ 9 ਮਾਰਚ ਨੂੰ ਦੁਪਹਿਰ ਬਾਅਦ 1 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗਾ।
ਉਹਨਾਂ ਨੇ ਸਾਰੇ ਲੇਖਕਾਂ ਪਾਠਕਾਂ ਦੋਸਤਾਂ ਮਿੱਤਰਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਕੁਝ ਸਮਾਂ ਕੱਢ ਕੇ ਜ਼ਰੂਰ ਪਹੁੰਚਣ।
ਉਹਨਾਂ ਦੱਸਿਆ ਕਿ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਪੁਲਾਂਘ ਪ੍ਰਕਾਸ਼ਨ ਵਲੋਂ ਬਹੁਤ ਹੀ ਖ਼ੂਬਸੂਰਤੀ ਨਾਲ ਛਾਪੀਆਂ ਗਈਆਂ ਹਨ, ਕੋਮਲ ਕਜ਼ਾਕ ਕੋਲੋਂ ਮੰਗਵਾਈਆਂ ਜਾ ਸਕਦੀਆਂ ਹਨ।