ਵਰਧਮਾਨ ਗਰੁੱਪ ਦੀ ਅਰਿਹੰਤ ਸਪਿਨਿੰਗ ਮਿੱਲ ਮਾਲੇਰਕੋਟਲਾ ਵਲੋਂ ਸਿਵਲ ਹਸਪਤਾਲ ਨੂੰ ਵਿਧਾਇਕ ਰਹਿਮਾਨ ਦੀ ਮੌਜੂਦਗੀ 'ਚ ਡੈਂਟਲ ਚੇਅਰ ਭੇਟ
ਵਰਧਮਾਨ ਗਰੁੱਪ ਵੱਲੋਂ ਪੰਜਾਬ ਅੰਦਰ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦਾ ਕੋਈ ਸ਼ਾਨੀ ਨਹੀਂ--ਡਾ.ਜਮੀਲ-ਉਰ ਰਹਿਮਾਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ,9 ਮਾਰਚ 2025, ਸਮਾਜ ਸੇਵੀ ਕਾਰਜਾਂ ਲਈ ਮਾਲੇਰਕੋਟਲਾ ਵਿਖੇ ਵਰਧਮਾਨ ਗਰੁੱਪ ਦੀ ਅਰਿਹੰਤ ਸਪਿੰਨੰਗ ਮਿੱਲ ਵੱਲੋਂ ਸਮੇਂ ਸਮੇਂ ਤੇ ਸਮਾਜ ਸੇਵੀ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਂਦੇ ਹਨ ਅਤੇ ਵੱਖ ਵੱਖ ਲੋੜਵੰਦਾਂ ਨੂੰ ਵੱਖ ਵੱਖ ਤਰਾਂ ਦੀ ਮੱਦਦ ਕੀਤੀ ਜਾਂਦੀ ਹੈ। ਇਸੇ ਕੜੀ ਤਹਿਤ ਅਰਿਹੰਤ ਸਪਿੰਨਂਗ ਮਿੱਲ ਵੱਲੋਂ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਪਹਿਲਾਂ ਵੀ ਕਈ ਲੌੜੀਂਦੀਆ ਮਸ਼ੀਨਾਂ ਦਿੱਤੀਆਂ ਗਈਆਂ ਹਨ ਪਰ ਹਸਪਤਾਲ ਵੱਲੋਂ ਮੰਗ ਕੀਤੀ ਗਈ ਸੀ ਕਿ ਇੱਥੇ ਡੈਂਟਲ ਚੇਅਰ ਦੀ ਸਖ਼ਤ ਜ਼ਰੂਰਤ ਹੈ।
ਇਸ ਮੰਗ ਨੂੰ ਮਿੱਲ ਵੱਲੋਂ ਐਮ.ਐਮ.ਐਲ.ਏ ਡਾ.ਜਮੀਲ-ਉਰ ਰਹਿਮਾਨ ਦੀ ਸਿਫਾਰਸ਼ ਤੇ ਡੈਂਟਲ ਚੇਅਰ (ਆਰ.ਵੀ.ਜੀ) ਭੇਂਟ ਕਰਕੇ ਪੂਰਾ ਕੀਤਾ ਗਿਆ। ਇਸ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਹੋਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਐਮ.ਐਲ.ਏ ਡਾ.ਜਮੀਲ-ਉਰ ਰਹਿਮਾਨ ਅਤੇ ਮੈਡਮ ਫਰਿਆਲ ਰਹਿਮਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਵਰਧਮਾਨ ਗਰੁੱਪ ਵੱਲੋਂ ਪੰਜਾਬ ਅੰਦਰ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦਾ ਕੋਈ ਸ਼ਾਨੀ ਨਹੀਂ ਇਸ ਗਰੁੱਪ ਨੇ ਜਿਥੇ ਇਥੇ ਦੇ ਲੋਕਾਂ ਨੂੰ ਰੋਜ਼ਗਾਰ ਦੇ ਕੇ ਵੱਡਾ ਕਾਰਜ਼ ਕੀਤਾ ਹੈ ਉਥੇ ਹੀ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਕੋਈ ਕਸਰ ਨਹੀਂ ਛੱਡੀ ਜਾਂਦੀ।ਸਹਾਇਕ ਸਿਵਲ ਸਰਜਨ ਡਾ.ਸ਼ਜੀਲਾ ਖ਼ਾਨ ਅਤੇ ਹਸਪਤਾਲ ਦੇ ਸਟਾਫ਼ ਵਲੋਂ ਵਿਧਾਇਕ ਡਾ.ਜਮੀਲ-ਉਰ ਰਹਿਮਾਨ,ਅਰਿਹੰਤ ਸਪਿੰਨੰਗ ਮਿੱਲ ਦੇ ਮਾਲਕਾਂ,ਬਿਜ਼ਨਸ ਹੈਡ ਸੁਮਿੱਤ ਅੱਗਰਵਾਲ, ਐਚ.ਆਰ.ਹੈਡ ਸੁਰਿੰਦਰ ਭਾਟੀਆ, ਐਚ.ਆਰ ਐਡਮਿਨ ਰਾਜ ਕੁਮਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਰਕਾਰੀ ਹਸਪਤਾਲ ਲਈ ਚਾਰ ਲੱਖ ਰੁਪਏ ਦੀ ਕੀਮਤ ਵਾਲੀ ਇਹ ਡੈਂਟਲ ਚੇਅਰ ਦਿੱਤੀ ਹੈ।
ਇਸ ਮੌਕੇ ਫਰਿਆਲ ਰਹਿਮਾਨ,ਪੀ.ਏ ਗੁਰਮੁੱਖ ਸਿੰਘ, ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਚੇਅਰਮੈਨ ਜਾਫ਼ਰ ਅਲੀ,ਬਲਾਕ ਪ੍ਰਧਾਨ ਅਬਦੁਲ ਹਲੀਮ ਮਿਲਕੋਵੇਲ ਅਤੇ ਦਰਸ਼ਨ ਸਿੰਘ ਦਰਦੀ,ਪ੍ਰਧਾਨ ਅਸ਼ਰਫ ਅਬਦੁੱਲਾ, ਸੋਸ਼ਲ ਮੀਡੀਆ ਇੰਚਾਰਜ ਯਾਸਰ ਅਰਫਾਤ,ਪ੍ਰਧਾਨ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ, ਯਾਸੀਨ ਨੇਸਤੀ ਕਿਲ੍ਹਾ, ਇਮਤਿਆਜ਼ ਬਾਬੂ,ਸਾਜਨ ਅਨੁਸਾਰੀ,ਸ਼ਮਸ਼ਾਦ ਜੁਬੈਰੀ, ਰਾਜ ਕੁਮਾਰ ਰਾਜੂ, ਸ਼ਕੀਲ ਨੰਦਨ, ਰੱਘਾ ਇਕਬਾਲ ਫੋਗੀ, ਮੁਹੰਮਦ ਅਜ਼ੀਜ਼, ਮੁਹੰਮਦ ਅਨਵਰ ਆਦਿ ਮੌਜੂਦ ਸਨ।