ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਬਲਰਾਜ ਸਿੰਘ ਰਾਜਾ
- ਨੌਜਵਾਨ ਕੁਝ ਦਿਨ ਪਹਿਲਾਂ ਜੇਹਲ ਤੋਂ ਜਮਾਨਤ ਲੈ ਕੇ ਆਇਆ ਸੀ ਘਰ
- ਚੌਂਕ ਮਹਿਤਾ 09 ਮਾਰਚ ਬਲਰਾਜ ਸਿੰਘ ਰਾਜਾ
ਬਿਆਸ, 9 ਮਾਰਚ 2025 - ਅੱਜ ਸ਼ਾਮ ਤਕਰੀਬਨਤ ਵਜੇ ਮਹਿਤਾ ਚੌਂਕ ਦੇ ਨੇੜੇ ਵਸਦੇ ਪਿੰਡ ਚੋਂ ਵਿੱਚ ਚੱਲ ਰਹੇ ਹੋਲਾ ਮਹੱਲਾ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦ ਪਿੰਡ ਦੇ ਹੀ ਇੱਕ ਨੌਜਵਾਨ ਵਰਿੰਦਰਜੀਤ ਸਿੰਘ ਉਰਫ ਵਿੱਕੀ ਨੂੰ ਤਿੰਨ ਆਦਮੀ ਨੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਮੌਕੇ ਤੇ ਪ੍ਰਦੱਖ ਪ੍ਰਤੱਖ ਦਰਸ਼ੀਆਂ ਦੇ ਦੱਸਣ ਅਨੁਸਾਰ ਅਤੇ ਐਸਐਸਪੀ ਮਨਿੰਦਰ ਸਿੰਘ ਦੇ ਦੱਸਣ ਅਨੁਸਾਰ ਤਿੰਨ ਹਮਲਾਵਰ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਲੰਗਰ ਦੇ ਕੋਲ ਪਹੁੰਚੇ ਅਤੇ ਸੜਕ ਦੇ ਨੇੜੇ ਖਲੋਤੇ ਵਰਿੰਦਰਜੀਤ ਸਿੰਘ ਉਰਫ ਵਿਕੀ ਨੂੰ ਪਹਿਲਾਂ ਧੱਕਾ ਦੇ ਕੇ ਹੇਠਾਂ ਸੁੱਟ ਲਿਆ ਅਤੇ ਫੇਰ ਤਿੰਨਾਂ ਨੇ ਤਾਬੜ ਤੋੜ ਤਕਰੀਬਨ 17- 18 ਰਾਉਂਡ ਗੋਲੀਆਂ ਚਲਾਈਆਂ ਗਈਆਂ ਅਤੇ ਤਕਰੀਬਨ ਸੱਤ ਅੱਠ ਗੋਲੀਆਂ ਉਸ ਦੇ ਸਿਰ ਵਿੱਚ ਮਾਰ ਕੇ ਮੌਕੇ ਤੇ ਹੀ ਉਸ ਨੂੰ ਖਤਮ ਕਰ ਦਿੱਤਾ ਅਤੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।
ਵਰਨਣਯੋਗ ਹੈ ਕਿ ਮ੍ਰਿਤਕ ਜੋ ਕਿ ਕਿਸੇ ਕੇਸ ਵਿੱਚ ਜੇਲ ਅੰਦਰ ਬੰਦ ਸੀ ਅਤੇ ਅਜੇ ਕੁਝ ਦਿਨ ਪਹਿਲਾਂ ਹੀ ਜਮਾਨਤ ਲੈ ਕੇ ਆਪਣੇ ਘਰ ਆਇਆ ਹੋਇਆ ਸੀ। ਐਸਐਸਪੀ ਅਨੁਸਾਰ ਇਹ ਗੈਂਗਵਾਰ ਦਾ ਨਤੀਜਾ ਹੈ। ਫਿਲਹਾਲ ਪੁਲਿਸ ਪੂਰੀ ਮੁਸਤੈਦੀ ਨਾਲ ਤਫਤੀਸ਼ ਕਰ ਰਹੀ ਹੈ ਅਤੇ ਪੁਲਿਸ ਅਫਸਰਾਂ ਨੇ ਦੱਸਿਆ ਕਿ ਜਲਦੀ ਹੀ ਉਹ ਇਹਨਾਂ ਕਾਤਲਾਂ ਨੂੰ ਗ੍ਰਿਫਤਾਰ ਕਰ ਲੈਣਗੇ।