← ਪਿਛੇ ਪਰਤੋ
ਮਹਿਤਾ ਥਾਣੇ ਅੰਦਰ ਪੈਂਦੇ ਪਿੰਡ ਦੇ ਟੂਰਨਾਮੈਂਟ ਮੌਕੇ ਗੋਲੀ ਚੱਲੀ ਇੱਕ ਦੀ ਮੌਤ ਇੱਕ ਜ਼ਖਮੀ
ਮਹਿਤਾ 8 ਮਾਰਚ 2025: ਮੈਂ ਤਾਂ ਥਾਣੇ ਚ ਪੈਂਦੇ ਪਿੰਡ ਖੱਬੇ ਰਾਜਪੂਤਾਂ ਵਿੱਚ ਅੱਜ ਹੋਏ ਅੱਜ ਖਤਮ ਹੋਏ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਮੌਕੇ ਗੋਲੀਆਂ ਚੱਲਣ ਨਾਲ ਇੱਕ ਅਲੜ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਬਾਬਾ ਬਕਾਲਾ ਦੇ ਹਸਪਤਾਲ ਚ ਦਾਖਲ ਕਰਾਇਆ ਗਿਆ ਇਹ ਘਟਨਾ ਸ਼ਾਮ ਨੂੰ ਅਠ ਸਵਾ ਦੇ ਵਿਚਕਾਰ ਵਾਪਰੀ ਜਦੋਂ ਇਸ ਟੂਰਨਾਮੈਂਟ ਦਾ ਇਨਾਮ ਸਮਾਗਮ ਚੱਲ ਰਿਹਾ ਸੀ ਇਸੇ ਦੌਰਾਨ ਦੋ ਬਾਈਕ ਸਵਾਰ ਆਏ ਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਉਹ ਕੌਣ ਸੀ ਉਹਨਾਂ ਦਾ ਕੀ ਮਕਸਦ ਸੀ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ
Total Responses : 1222