ਵੈਟਨਰੀ ਇੰਸਪੈਕਟਰ ਦਿਵਸ 16 ਮਾਰਚ ਨੂੰ ਮੋਗਾ ਵਿਖੇ ਪੂਰੇ ਜੋਸ਼ੋਖਰੋਸ਼ ਨਾਲ ਮਨਾਇਆ ਜਾਵੇਗਾ -- ਗੁਰਦੀਪ ਬਾਸੀ
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ 16 ਵਾਂ ਵੈਟਨਰੀ ਇੰਸਪੈਕਟਰ ਦਿਵਸ 16 ਮਾਰਚ ਨੂੰ ਦਿਨ ਐਤਵਾਰ ਸਵੇਰੇ 11 ਵੱਜੇ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਮੋਗਾ ਵਿਖੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਬੜੇ ਜੋਸ਼ੋਖਰੋਸ਼ ਨਾਲ ਮਨਾਇਆ ਜਾ ਰਿਹਾ ਹੈ ਸੂਬਾ ਪ੍ਰਧਾਨ ਗੁਰਦੀਪ ਬਾਸੀ, ਗੁਰਦੀਪ ਸਿੰਘ ਛੰਨਾ,ਰਾਜੀਵ ਮਲਹੋਤਰਾ, ਪਰਮਜੀਤ ਸੋਹੀ ਅਤੇ ਗੁਰਜਿੰਦਰ ਸਿੰਘ ਨੇ ਸਮੂਹ ਕਾਰਜਸ਼ੀਲ ਵੈਟਨਰੀ ਇੰਸਪੈਕਟਰਜ,ਸੇਵਾ ਮੁਕਤ ਜਿਲਾ ਵੈਟਨਰੀ ਇੰਸਪੈਕਟਰਾਂ ਅਤੇ ਵੈਟਨਰੀ ਇੰਸਪੈਕਟਰਾਂ ਨੂੰ ਇਸ ਮੁਕੱਦਸ ਦਿਨ ਤੇ ਹੁੰੰਮ ਹੁਮਾ ਕਿ ਪਹੁੰਚਣ ਦੀ ਹਾਰਦਿਕ ਅਪੀਲ ਕੀਤੀ ਤਾਂ ਕਿ ਵੈਟਨਰੀ ਇੰਸਪੈਕਟਰਜ ਦੀ ਭਵਿੱਖ ਵਿੱਚ ਭਲਾਈ ਲਈ ਗਹਿਰੀ ਵਿਚਾਰ ਚਰਚਾ ਕੀਤੀ ਜਾ ਸੱਕੇ