ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ 2 ਮਈ ਤੋਂ ਸ਼ੁਰੂ ਕੀਤਾ ਜਾਏਗਾ ਰੋਸ ਵਿਖਾਵਾ
ਚੰਡੀਗੜ੍ਹ :: ਮਿਤੀ 21 ਅਪ੍ਰੈਲ ਨੂੰ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਵੱਲੋਂ ਆਨਲਾਈਨ ਜ਼ੂਮ ਮੀਟਿੰਗ ਕੀਤੀ ਗਈ, ਇਸ ਦੌਰਾਨ ਸੰਘਰਸ਼ ਦੀ ਲਗਾਤਾਰਤਾ ਵਿੱਚ ਕਦਮ ਅੱਗੇ ਵਧਾਉਂਦਿਆਂ 2 ਮਈ ਨੂੰ ਅੰਮ੍ਰਿਤਸਰ ਪਟਿਆਲਾ ਅਤੇ ਮੋਹਾਲੀ ਵੱਲੋਂ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਨੇ ਸਰਕਾਰ ਪ੍ਰਤੀ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਮੀਟਿੰਗਾਂ ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ,ਪ੍ਰਮੁੱਖ ਸਕੱਤਰ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ (28/01/2025) ਅਤੇ ਮਾਣਯੋਗ ਸਿਹਤ ਮੰਤਰੀ ਪੰਜਾਬ (04/04/2025) ਨਾਲ ਹੋਈਆਂ, ਸਭ ਲਾਰੇ ਹੀ ਸਾਬਿਤ ਹੋਈਆਂ। ਇੰਨ੍ਹਾਂ ਮੀਟਿੰਗਾਂ ਵਿੱਚ ਅਜੇ ਤੱਕ ਪੰਜਾਬ ਸਰਕਾਰ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਪ੍ਰਤੀ ਸੁਹਿਰਦ ਦਿਖਾਈ ਨਹੀਂ ਦੇ ਰਹੀ। ਪੰਜਾਬ ਵਿੱਚ ਸਿਹਤ ਵਿਭਾਗ ਵਿੱਚ ਨਰਸਿੰਗ ਸਟਾਫ ਕਰਮਚਾਰੀ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ ਜਿਸ ਕਰਕੇ ਘਰਾਂ ਦਾ ਗੁਜ਼ਾਰਾ ਚਲਾਉਣਾ ਬਹੁਤ ਹੀ ਮੁਸ਼ਕਿਲ ਹੋਇਆ ਪਿਆ ਹੈ। ਜਿਸ ਦੇ ਚਲਦਿਆਂ ਇਨ੍ਹਾਂ ਅਧੂਰੇ ਸਕੇਲਾ ਤੋਂ ਪੀੜਤ ਸਟਾਫ ਨਰਸਾਂ ਵਿੱਚ ਸਰਕਾਰ ਪ੍ਰਤੀ ਬਹੁਤ ਜਿਆਦਾ ਰੋਸ਼ ਹੈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਤਾ ਵਿੱਚ ਆਉਣ ਤੋਂ ਪਹਿਲਾਂ ਵਾਲੇ ਆਪਣੇ ਵਾਅਦੇ ਅਤੇ ਗ੍ਰੰਟੀਆਂ ਨੂੰ ਪੂਰਾ ਕਰਨ। ਜਿੱਥੇ ਪੰਜਾਬ ਦੇ ਵਿੱਚ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਸਟਾਫ ਨਰਸਾਂ ਨੂੰ 16000 ਹਜ਼ਾਰ ਦਾ ਘੱਟੋ-ਘੱਟ ਹਰ ਮਹੀਨੇ ਬੇਸਿਕ ਤਨਖਾਹ ਵੀ ਘੱਟ ਹਾਸਿਲ ਕਰ ਰਹੇ ਹਨ।
ਕੇਂਦਰ ਦੀ ਤਰਜ ਦੇ ਆਧਾਰ ਤੇ 7th CPC ਸੀਪੀਸੀ ਦੇ ਅਨੁਸਾਰ ਬਣਦੇ ਸਾਰੇ ਭੱਤੇ ਦਿੱਤੇ ਜਾਣ।
ਜਿਹੜੇ ਨਰਸਿੰਗ ਸਟਾਫ ਨੂੰ 2009 ਤੋਂ 2012 ਤੱਕ ਪਾਰਦਰਸ਼ੀ ਤਰੀਕੇ ਨਾਲ ਭਰਤੀ ਕੀਤਾ ਗਿਆ ਸੀ ਉਨ੍ਹਾਂ ਦਾ 2009 ਤੋਂ 2012 ਤੱਕ ਦਾ ਸਮਾਂ ਪੁਰਾਣੀ ਪੈਨਸ਼ਨ ਅਤੇ ਪ੍ਰਮੋਸ਼ਨਾਂ ਵਿੱਚ ਮੰਨਿਆ ਜਾਵੇ।
4,9 ਅਤੇ 14 ਦਾ ਰੂਲ ਡਾਕਟਰਾਂ ਵਾਂਗੂੰ ਨਰਸਿੰਗ ਸਟਾਫ ਕੈਡਰ ਤੇ ਵੀ ਲਾਗੂ ਕੀਤਾ ਜਾਵੇ।
ਨਰਸਿੰਗ ਸਿਸਟਰ ਦੀਆਂ ਪੋਸਟਾਂ 116 ਸੀ ਜੋ ਕਿ 1438 ਸਟਾਫ ਨਰਸ ਦੇ ਅਨੁਪਾਤ ਨਾਲ ਸੀ ਹੁਣ ਇਸ ਤੋਂ ਵਧਾ ਕੇ 2412 ਸਟਾਫ ਨਰਸ ਦੇ ਅਨੁਪਾਤ ਨਾਲ ਨਰਸਿੰਗ ਸਿਸਟਰਾਂ ਦੀਆਂ ਪੋਸਟਾਂ create ਕੀਤੀਆਂ ਜਾਣ ।
ਸਟਾਫ ਨਰਸ ਦਾ ਅਹੁਦਾ ਬਦਲ ਕੇ ਬਾਕੀ ਰਾਜਾ ਵਾਂਗ ਨਰਸਿੰਗ ਅਫਸਰ (ਗਰੁੱਪ ਬੀ) ਕੀਤਾ ਜਾਵੇ।
ਇੱਕ ਵਾਰੀ ਸਟਾਫ ਨਰਸ ਨੂੰ ਕੈਡਰ (DHS&DRME) ਅਪਲਾਈ ਕਰਨ ਦੀ ਆਪਸ਼ਨ ਦਿੱਤੀ ਜਾਵੇ ਜੀ।
ਜੇਕਰ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ ਕੇਂਦਰ ਦਾ ਸੱਤਵਾਂ ਪੇਅ ਸਕੇਲ ਦੇਣ ਲਈ ਪੈਨਲ ਮੀਟਿੰਗ (ਸਿਹਤ ਵਿਭਾਗ ਅਤੇ ਵਿੱਤ ਵਿਭਾਗ ਨਾਲ) ਦੇਣ ਲਈ ਵਚਨਬੱਧ ਨਹੀਂ ਹੁੰਦੀ ਤਾਂ ਐਸੋਸੀਏਸ਼ਨ ਵੱਲੋਂ ਤਿੱਖੇ ਸੰਘਰਸ਼ ਦਾ ਰੂਪ ਅਖਤਿਆਰ ਕੀਤਾ ਜਾਵੇਗਾ, ਜਿਸ ਦੇ ਨੁਕਸਾਨ ਦੀ ਭਰਪਾਈ ਕਰਨੀ ਸਰਕਾਰ ਲਈ ਬਹੁਤ ਹੀ ਜਿਆਦਾ ਔਖੀ ਹੋਵੇਗੀ।