← ਪਿਛੇ ਪਰਤੋ
ਤਰਨ ਤਾਰਨ : ਪਿੰਡ ਭਰੋਵਾਲ ਦੇ ਨੋਜਵਾਨ ਦੀ ਨਿਊਜ਼ੀਲੈਂਡ ਵਿੱਚ ਮੌਤ ਬਲਜੀਤ ਸਿੰਘ ਤਰਨ ਤਾਰਨ : ਜਿਲਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਭਰੋਵਾਲ ਦੇ ਵਸਨੀਕ ਨੋਜਵਾਨ ਦੀ ਨਿਊਜ਼ੀਲੈਂਡ ਵਿੱਚ ਐਕਸੀਡੈਂਟ ਦੌਰਾਨ ਮੌਤ ਹੋ ਗਈ। ਮੀਡੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਮਿਤਰਕ ਨੌਜਵਾਨ ਦੇ ਪਿਤਾ ਸਾਬਕਾ ਸਰਪੰਚ ਅਮਰੀਕ ਸਿੰਘ ਰਾਜੂ ਨੇ ਦੱਸਿਆ ਕਿ ਮੇਰਾ ਲੜਕਾ ਸੁਭਕਰਮਨ ਸਿੰਘ ਉਮਰ ਤਕਰੀਬਨ 34 ਸਾਲ ਜੋ ਵਿਹਾਇਆ ਹੋਇਆ ਹੈ ਜਿਸ ਦਾ ਇੱਕ ਛੋਟਾ ਜਿਹਾ ਬੱਚਾ ਹੈ । ਉਹਨਾਂ ਕਿਹਾ ਕਿ ਮੇਰਾ ਪੁੱਤਰ ਘਰੋ ਗੱਡੀ ਵਿੱਚ ਸਵਾਰ ਹੋ ਕਿ ਕੁਝ ਹੀ ਦੂਰੀ ਤੇ ਗਿਆ ਤਾਂ ਅਚਾਨਕ ਰੋਡ ਐਕਸੀਡੈਂਟ ਦੌਰਾਨ ਉਸ ਦੀ ਮੌਤ ਹੋ ਗਈ । ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਨਿਊਜ਼ੀਲੈਂਡ ਵਿੱਚ ਜਾ ਕੇ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਕਰਾਂਗੇ । ਇਸ ਮੰਦਭਾਗੀ ਖਬਰ ਨਾਲ ਪੂਰੇ ਪਰਿਵਾਰ ਅਤੇ ਇਲਾਕੇ ਵਿੱਚ ਗਮਗੀਨ ਮਾਹੋਲ ਹੈ।
Total Responses : 0