ਨਿਊ ਮੈਕਸੀਕੋ ਵਿੱਚ ਸੜਕ 'ਤੇ ਸਟੰਟ, ਫਿਰ ਭੀੜ 'ਤੇ ਚਲਾਈਆਂ ਗੋਲੀਆਂ, ਕਈ ਮੌਤਾਂ
ਨਿਊ ਮੈਕਸੀਕੋ : ਅਮਰੀਕਾ ਦੇ ਨਿਊ ਮੈਕਸੀਕੋ ਦੇ ਲਾਸ ਕਰੂਸੇਸ ਸ਼ਹਿਰ ਦੇ ਇੱਕ ਪਾਰਕ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਲਾਸ ਕਰੂਸੇਸ ਦੇ ਇੱਕ ਪਾਰਕ ਵਿੱਚ ਦੇਰ ਰਾਤ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਤਿੰਨ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ।
ਇਹ ਘਟਨਾ ਸ਼ਹਿਰ ਦੇ ਯੰਗ ਪਾਰਕ ਵਿੱਚ ਵਾਪਰੀ, ਜੋ ਕਿ ਇੱਕ ਸੰਗੀਤ ਅਤੇ ਮਨੋਰੰਜਨ ਸਥਾਨ ਹੈ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਸਥਾਨਕ ਮੀਡੀਆ ਨੇ ਦਾਅਵਾ ਕੀਤਾ ਕਿ ਸ਼ਨੀਵਾਰ ਨੂੰ ਵੀ ਪੁਲਿਸ ਵਾਲੇ ਮੌਕੇ 'ਤੇ ਮੌਜੂਦ ਸਨ। ਲਾਸ ਕਰੂਸੇਸ ਪੁਲਿਸ ਨੇ ਯੰਗ ਪਾਰਕ ਵਿਖੇ ਰਾਤ ਨੂੰ ਸਮੂਹਿਕ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ।