ਨਾਟਕ "Canada' ਦੀ P.R." 2 ਅਪ੍ਰੈਲ ਨੂੰ ਪੰਜਾਬ ਕਲਾ ਭਵਨ 'ਚ ਖੇਡਿਆ ਜਾਵੇਗਾ
ਥਿਏਟਰ ਆਰਟਸ ਚੰਡੀਗੜ੍ਹ ਅਤੇ ਸੈਂਟਰ ਫਾਰ ਪਰਫਾਰਮਿੰਗ ਆਰਟਸ, ਕਨੇਡਾ ਵੱਲੋਂ ਇਹ ਕੀਤਾ ਜਾਵੇਗਾ।
ਚੰਡੀਗੜ੍ਹ: ਮਸ਼ਹੂਰ ਰੰਗਕਰਮੀ ਨੀਤੂ ਸ਼ਰਮਾ ਵੱਲੋਂ ਲਿਖੇ ਅਤੇ ਨਿਰਦੇਸ਼ਿਤ ਨਾਟਕ "ਕਨਾਡਾ ਦੀ P.R." ਦਾ ਮੰਚਨ 2 ਅਪ੍ਰੈਲ ਨੂੰ ਪੰਜਾਬ ਕਲਾ ਭਵਨ ਵਿੱਚ ਕੀਤਾ ਜਾਵੇਗਾ। ਇਹ ਨਾਟਕ ਥਿਏਟਰ ਆਰਟਸ ਚੰਡੀਗੜ੍ਹ ਅਤੇ ਸੈਂਟਰ ਫਾਰ ਪਰਫਾਰਮਿੰਗ ਆਰਟਸ, ਕਨੇਡਾ ਵੱਲੋਂ ਵਿਖਾਇਆ ਜਾ ਰਿਹਾ ਹੈ।
ਕਨੇਡਾ 'ਚ ਵੀ ਰੰਗਮੰਚ ਦੀ ਚਮਕ
ਨੀਤੂ ਸ਼ਰਮਾ, ਜੋ ਕਿ ਕਈ ਸਾਲਾਂ ਤੋਂ ਕਨੇਡਾ ਵਿੱਚ ਵੱਸ ਰਹੀਆਂ ਹਨ, ਉੱਥੇ ਸੈਂਟਰ ਫਾਰ ਪਰਫਾਰਮਿੰਗ ਆਰਟਸ ਦੀ ਸਥਾਪਨਾ ਕਰਕੇ ਆਪਣੀ ਰਚਨਾਤਮਕਤਾ ਨੂੰ ਜੀਊਂਦੀ ਰੱਖ ਰਹੀਆਂ ਹਨ। ਉਨ੍ਹਾਂ ਦੇ ਲਿਖੇ ਅਤੇ ਨਿਰਦੇਸ਼ਿਤ ਨਾਟਕ ਹਰ ਵਾਰ ਦਰਸ਼ਕਾਂ ਵੱਲੋਂ ਵੱਡੀ ਪ੍ਰਸ਼ੰਸਾ ਪਾਉਂਦੇ ਹਨ।
ਨਾਟਕ ਦੀ ਕਹਾਣੀ
ਇਹ ਨਾਟਕ ਪੰਜਾਬ ਤੋਂ ਕਨੇਡਾ ਜਾਣ ਵਾਲੇ ਪਰਿਵਾਰਾਂ ਦੀ ਹਕੀਕਤ ਅਤੇ ਉਨ੍ਹਾਂ ਦੇ ਸੰਘਰਸ਼ਾਂ ਨੂੰ ਦਰਸਾਉਂਦਾ ਹੈ। ਇਹ ਕਹਾਣੀ ਇੱਕ ਐਸੀ ਪਰਿਵਾਰਕ ਗੱਲਬਾਤ ਹੈ, ਜਿਥੇ ਬੁਜ਼ੁਰਗ ਆਪਣੇ ਮੁਲਕ ਦੀ ਸੰਸਕਾਰਿਕਤਾ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ, ਪਰ ਨਵੀਂ ਪੀੜ੍ਹੀ ਪੱਛਮੀ ਸੰਸਕਾਰ ਵੱਲ ਵੱਧ ਖਿਚੀ ਹੋਈ ਹੈ।
ਕਲਾਕਾਰ ਅਤੇ ਸੰਗੀਤਕਾਰ
ਨਾਟਕ ਵਿੱਚ ਨੀਤੂ ਸ਼ਰਮਾ, ਰਾਜੀਵ ਮਿਹਤਾ, ਯੋਗੇਸ਼ ਅਰੋੜਾ, ਸਨੀ ਗਿੱਲ, ਬਲਕਾਰ ਸਿੰਘ ਸਿੱਧੂ, ਇਕਹੱਤਰ ਸਿੰਘ, ਸੌਰਵ ਬੱਗਾ, ਹਰਪ੍ਰੀਤ ਸਿੰਘ, ਆਸ਼ਾ ਸਕਲਾਨੀ, ਮ੍ਰਿਦੁਲਾ ਮਹਾਜਨ, ਹਰਪ੍ਰੀਤ ਕੌਰ, ਸੁਮਨ ਸ਼ਰਮਾ, ਬਿਮਲਾ ਦੇਵੀ, ਪਰਨੀਤ, ਅਨਾਇਤ, ਪ੍ਰਭਜੋਤ ਸ਼ਰਮਾ, ਅਵਦੇਸ਼ ਕੁਮਾਰ ਵਰਗੇ ਮੰਝੇ ਹੋਏ ਕਲਾਕਾਰ ਨਜ਼ਰ ਆਉਣਗੇ। ਨਾਟਕ ਦੇ ਸੰਗੀਤ ਲਈ ਨਵੀਨ ਅਤੇ ਕਹਾਣੀ ਨਾਲ ਜੁੜੇ ਗੀਤਾਂ ਲਈ ਯੋਗੇਸ਼ ਅਰੋੜਾ ਆਪਣੀ ਕਲਾ ਦਿਖਾਉਣਗੇ।
"ਕਲਾ ਕਦੇ ਵੀ ਹੱਦਾਂ ਤੱਕ ਸੀਮਿਤ ਨਹੀਂ ਰਹਿੰਦੀ।"
ਪ੍ਰੈਸ ਕਾਨਫਰੰਸ ਦੌਰਾਨ ਨੀਤੂ ਸ਼ਰਮਾ ਨੇ ਕਿਹਾ ਕਿ ਕਲਾਕਾਰ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਚਲੇ ਜਾਣ, ਉਨ੍ਹਾਂ ਦੀ ਕਲਾ ਸਦੀਵਾਂ ਜਿਊਂਦੀ ਰਹਿੰਦੀ ਹੈ। ਕਨੇਡਾ 'ਚ ਰਿਹੰਦਿਆਂ ਉਨ੍ਹਾਂ ਨੂੰ ਆਪਣੇ ਤਜਰਬਿਆਂ ਅਤੇ ਜੜ੍ਹਾਂ ਤੋਂ ਪ੍ਰੇਰਨਾ ਮਿਲੀ, ਜਿਸ ਕਾਰਨ ਉਨ੍ਹਾਂ ਨੇ ਇਹ ਨਾਟਕ ਲਿਖਿਆ।
2 ਅਪ੍ਰੈਲ ਨੂੰ ਪੰਜਾਬ ਕਲਾ ਭਵਨ ਵਿਖੇ, ਇਹ ਨਾਟਕ ਰੰਗਮੰਚ ਦੇ ਪ੍ਰੇਮੀਆਂ ਲਈ ਇੱਕ ਵਿਸ਼ੇਸ਼ ਤੋਹਫ਼ਾ ਹੋਵੇਗਾ।