ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਰੋਜ਼ਗਾਰ ਮੇਲਾ 4 ਅਪ੍ਰੈਲ ਨੂੰ - ADC ਹਰਪ੍ਰੀਤ ਸਿੰਘ
* ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ
* ਭਾਰਤੀ ਫੌਜ ਦੀ ਭਰਤੀ ਲਈ ਵੀ ਭਰੇ ਜਾਣਗੇ ਫਾਰਮ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 02 ਅਪ੍ਰੈਲ 2025 - ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਕੋਰਡੀਆ ਗਰੁੱਪ ਆਫ ਇੰਸਟੀਚਿਊਟ, ਉੱਚਾ ਪਿੰਡ ਸੰਘੋਲ ਵਿਖੇ ਮਿਤੀ 04 ਅਪ੍ਰੈਲ ਨੂੰ ਸਵੇਰੇ 09:30 ਵਜੇ ਤੋਂ ਰੋਜ਼ਗਾਰ ਮੇਲਾ ਲਾਇਆ ਜਾ ਰਿਹਾ ਹੈ, ਜਿਸ ਦਾ ਜ਼ਿਲ੍ਹੇ ਦੇ ਨੌਜਵਾਨ ਵੱਧ ਤੋਂ ਵੱਧ ਲਾਭ ਲੈਣ।
ਇਹ ਜਾਣਕਾਰੀ ਸਾਂਝੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਜ਼ਿਲ੍ਹੇ ਦੀਆਂ ਲੋਕਲ ਪ੍ਰਾਈਵੇਟ ਕੰਪਨੀਆਂ ਵੱਲੋਂ ਰੋਜ਼ਗਾਰ ਮੁੱਹਈਆ ਕਰਵਾਇਆ ਜਾਣਾ ਹੈ ਅਤੇ ਸਵੈ ਰੋਜ਼ਗਾਰ ਮੁੱਹਈਆ ਕਰਵਾਉਣ ਵਾਲੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗ ਜਿਵੇਂ ਕਿ ਡੇਅਰੀ ਵਿਕਾਸ, ਮੱਛੀ ਪਾਲਣ, ਐੱਸ.ਸੀ.ਕਾਰਪੋਰੇਸ਼ਨ, ਬੀ.ਸੀ. ਕਾਰਪੋਰੇਸ਼ਨ, ਜ਼ਿਲ੍ਹਾ ਉਦਯੋਗ ਕੇਂਦਰ ਸ਼ਾਮਲ ਹੋਣਗੇ।
ਮੇਲੇ ਵਿੱਚ ਹਿੱਸਾ ਲੈਣ ਲਈ ਯੋਗਤਾ 8ਵੀਂ, 10ਵੀਂ 12ਵੀਂ, ਗ੍ਰੈਜ਼ੂਏਸ਼ਨ ਅਤੇ ਪੋਸਟ ਗ੍ਰੈਜ਼ੂਏਸ਼ਨ ਹਨ। ਬੇਰੁਜ਼ਗਾਰ ਲੜਕੇ-ਲੜਕੀਆਂ ਇਸ ਮੇਲੇ ਵਿੱਚ ਭਾਗ ਲੈ ਸਕਦੇ ਹਨ। ਭਾਗ ਲੈਣ ਲਈ ਪ੍ਰਾਰਥੀ ਆਪਣੇ ਯੋਗਤਾ ਦੇ ਦਸਤਾਵੇਜ਼ ਅਤੇ ਰੈਜ਼ਮੇਅ/ਰਜ਼ਿਊਮ ਨਾਲ ਲੈਕੇ ਆਉਣ।
ਇਸ ਰੋਜ਼ਗਾਰ ਮੇਲੇ ਵਿੱਚ ਭਾਰਤੀ ਫੌਜ ਦੀ ਭਰਤੀ ਲਈ 17 ਤੋਂ ਸਾਢੇ 21 ਸਾਲ ਉਮਰ ਦੇ 10ਵੀਂ ਤੇ 12ਵੀਂ ਪਾਸ ਨੌਜਵਾਨਾਂ ਦੇ ਫਾਰਮ ਵੀ ਭਰੇ ਜਾਣਗੇ। ਇਸ ਲਈ ਫੌਜ ਵਿਚ ਭਰਤੀ ਹੋਣ ਦੇ ਚਾਹਵਾਨ ਪ੍ਰਾਰਥੀ ਵੀ ਇਸ ਮੇਲੇ ਵਿੱਚ ਭਾਗ ਲੈਣ ਲਈ ਆਪਣੇ ਦਸਤਾਵੇਜ਼ ਲੈਕੇ ਹਾਜ਼ਿਰ ਹੋਣ।
ਲੋਕੇਸ਼ਨ ਲਿੰਕ https://maps.app.goo.gl/vntaEDTxgzu8NcJEA ਦੀ ਮਦਦ ਨਾਲ ਮੇਲੇ ਵਾਲੇ ਸਥਾਨ 'ਤੇ ਸੌਖਿਆਂ ਪੁੱਜਿਆ ਜਾ ਸਕਦਾ ਹੈ।