ਪੰਜਾਬੀ ਸਾਹਿਤ ਸਭਾ (ਰਜਿ .) ਮੋਹਾਲੀ ਦੀ ਹੋਈ ਮਾਸਿਕ ਇਕੱਤਰਤਾ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 23 ਮਾਰਚ 2025: ਪੰਜਾਬੀ ਸਾਹਿਤ ਸਭਾ (ਰਜਿ .),ਮੋਹਾਲੀ ਦੀ ਫਰਵਰੀ, 2025 ਮਹੀਨੇ ਦੀ ਮਾਸਿਕ ਇਕੱਤਰਤਾ ਮਿਤੀ 22 ਮਾਰਚ, 2025 ਦਿਨ ਸ਼ਨੀਵਾਰ ਨੂੰ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਡਾ਼ ਸ਼ਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਸੰਪਨ ਹੋਈ।
ਅੱਜ ਕੱਲ੍ਹ ਕਨੇਡਾ ਜਾ ਵੱਸੇ ਪੰਜਾਬੀ ਲੇਖਕ ਗੁਰਦੇਵ ਚੌਹਾਨ ਜੋਂ ਕੁੱਝ ਸਮੇਂ ਤੋਂ ਮੁਹਾਲੀ ਰਹਿ ਰਹੇ ਹਨ ਨੇ ਵਿਸ਼ੇਸ਼ ਸੱਦੇ ਤੇ ਆਪਣੇ ਬਾਰੇ "ਰੂਬਰੂ" ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਬਚਪਨ ਤੋਂ ਕਾਲਜਾਂ ਦਾ ਸਫ਼ਰ ਤਹਿ ਕਰਦਿਆਂ ਆਪਣੇ ਜੀਵਨ ਦੇ ਵਿਭਿੰਨ ਮਰਹਲਿਆਂ ਅਤੇ ਕਵਿਤਾ ਦੇ ਲੇਖਣ ਕਾਰਜ ਦਾ ਵੇਰਵਾ ਸਾਂਝਾ ਕੀਤਾ। ਆਖਿਰ ਵਿੱਚ ਉਨ੍ਹਾਂ ਨੇ ਆਪਣੀਆਂ ਪੰਜ ਚੁਣੀਦਾ ਕਵਿਤਾਵਾਂ ਵੀ ਸੁਣਾਈਆਂ ਉਨ੍ਹਾਂ ਦੀ "ਮਕਾਨ" ਨਾਮ ਦੀ ਨਜ਼ਮ ਬਹੁਤ ਹੀ ਸਲਾਹੀ ਗਈ।
ਉਸ ਤੋਂ ਉਪਰੰਤ ਡਾ਼ ਸ਼ਿੰਦਰਪਾਲ ਸਿੰਘ ਵੱਲੋਂ ਪ੍ਰਸਿੱਧ ਚਿੰਤਕ ਡਾ਼ ਰਣਜੀਤ ਸਿੰਘ ਬਾਜਵਾ ਦੁਆਰਾ ਲਿਖੀ ਪੁਸਤਕ "Community And Violence In Contemporary Punjab" ਰਿਲੀਜ਼ ਕੀਤੀ ਗਈ। ਕਿਤਾਬ ਉਪਰ ਲੇਖਕ ਦੇ ਖੁਦ ਬਾਹਰ ਹੋਣ ਕਾਰਨ ਡਾ਼ ਸ਼ਿੰਦਰਪਾਲ ਸਿੰਘ ਨੇ ਪੁਸਤਕ ਬਾਰੇ ਭਰਭੂਰ ਜਾਣਕਾਰੀ ਸਾਂਝੀ ਕੀਤੀ। ਅੰਗਰੇਜ਼ੀ ਭਾਸ਼ਾ ਵਿੱਚ 'ਭਾਸਾ਼ ਵਿਗਿਆਨ' ਉਪਰ ਇਹ ਪੁਸਤਕ ਲੇਖਕ ਦੀ ਦੂਜੀ ਲੜੀ ਹੈ।
ਤੀਜੇ ਦੌਰ ਵਿੱਚ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਹੋਇਆ ਜਿਸ ਵਿਚ ਸਰਵ ਸ਼੍ਰੀ ਭੁਪਿੰਦਰ ਸਿੰਘ ਮਟੌਰਵਾਲਾ, ਹਰਿੰਦਰ ਸਿੰਘ ਹਰ, ਮਹਿੰਦਰ ਸਿੰਘ ਗੋਸਲ ਨੇ ਸ਼ਹੀਦੇ ਆਜ਼ਮ ਸ.ਭਗਤ ਸਿੰਘ, ਰਾਜ ਗੁਰੂ, ਅਤੇ ਸੁਖਦੇਵ ਬਾਰੇ ਆਪਣਾ ਕਲਾਮ ਸਾਂਝਾ ਕੀਤਾ।