ਪੰਜਾਬੀ ਲੇਖਕ ਸਭਾ ਨੇ ਕੀਤਾ ਮਨਮੋਹਨ ਦਾ ਨਾਵਲ “ਮਨੁ ਪੰਖੀ ਭਇਓ“ ਲੋਕ ਅਰਪਿਤ
ਰਵੀ ਜੱਖੂ
ਚੰਡੀਗੜਃ- 23 ਮਾਰਚ 2025 - ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਉੱਘੇ ਲੇਖਕ ਡਾ. ਮਨਮੋਹਨ ਦਾ ਨਾਵਲ “ਮਨੁ ਪੰਖੀ ਭਇਓ” ਦਾ ਲੋਕ ਅਰਪਣ ਸਮਾਰੋਹ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ ਨੇ ਸ਼ਮੂਲੀਅਤ ਕਰਦਿਆਂ ਇਸ ਤੇ ਭਰਵੀਂ ਵਿਚਾਰ ਚਰਚਾ ਕੀਤੀ।
ਰਿਲੀਜ਼ ਸਮਾਰੋਹ ਵਿੱਚ ਲੇਖਕ ਤੋਂ ਇਲਾਵਾ ਪ੍ਰਧਾਨਗੀ ਕਰ ਰਹੇ ਉੱਘੇ ਸਾਹਿਤਕਾਰ ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਮੁੱਖ ਮਹਿਮਾਨ ਡਾ. ਗੁਰਪਾਲ ਸੰਧੂ, ਵਿਸ਼ੇਸ਼ ਮਹਿਮਾਨ ਜੰਗ ਬਹਾਦਰ ਗੋਇਲ, ਮੁੱਖ ਬੁਲਾਰੇ ਡਾ. ਮਨਜਿੰਦਰ ਸਿੰਘ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਅਤੇ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ।
ਡਾ. ਮਨਮੋਹਨ ਦਾ ਇਹ ਤੀਜਾ ਨਾਵਲ ਹੈ । ਇਸ ਤੋਂ ਇਲਾਵਾ ਸਾਹਿਤ ਦੀਆਂ ਹੋਰ ਵੱਖ-ਵੱਖ ਵਿਧਾਵਾਂ ਵਿੱਚ ਵੀ ਉਨ੍ਹਾਂ ਆਪਣੀ ਕਲਮ ਦਾ ਯੋਗਦਾਨ ਪਾਇਆ ਹੈ।
ਸੁਰਜੀਤ ਸਿੰਘ ਧੀਰ ਨੇ ਸ਼ਬਦ ਗਾਇਨ ਅਤੇ ਮੀਤ ਰੰਗਰੇਜ਼ ਨੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਗੀਤ ਸੁਣਾ ਕੇ ਸਮਾਗਮ ਸ਼ੁਰੂ ਕੀਤਾ । ਸੁਆਗਤੀ ਸ਼ਬਦਾਂ ਵਿੱਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਨਾਵਲ ਨੂੰ ਖੁਸ਼-ਆਮਦੀਦ ਕਿਹਾ।
ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਇਸ ਨੂੰ ਪੰਜਾਬੀ ਸਾਹਿਤ ਖੇਤਰ ਦੀ ਇਕ ਨਿਵੇਕਲੀ ਪ੍ਰਾਪਤੀ ਦੱਸਿਆ।
ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ “ਮਨੁ ਪੰਖੀ ਭਈਓ “ ਨਾਵਲ ਦੀ ਉਸਾਰੀ ਦਾਰਸ਼ਨਿਕ ਧਰਾਤਲ ਤੇ ਹੋਈ ਹੈ।
ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਦੇ ਅਸਿਸਟੈਂਟ ਪ੍ਰੋਫ਼ੈਸਰ ਤੇਜਿੰਦਰ ਸਿੰਘ ਨੇ ਕਿਹਾ ਕਿ ਇਹ ਨਾਵਲ ਇਤਿਹਾਸਿਕ ਪੜ੍ਹਤ ਨਾਲ ਸਿਰਜਿਆ ਗਿਆ ਹੈ । ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਪ੍ਰਵੀਨ ਕੁਮਾਰ ਨੇ ਆਖਿਆ ਕਿ ਇਸ ਵਿੱਚ ਬਸਤੀਵਾਦ ਤੋਂ ਲੈ ਕੇ ਮਨੋਵਿਕਾਸ ਦੀ ਗੱਲ ਹੈ । ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫ਼ੈਸਰ ਅਮਰਜੀਤ ਸਿੰਘ ਨੇ ਇਸ ਨਾਵਲ ਨੂੰ ਸਵੈ-ਹੋਂਦ ਦੀ ਖੋਜ ਕਰਦਾ ਦਸਤਾਵੇਜ਼ ਦੱਸਿਆ । ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਗੱਲ ਦੀ ਤਰਜਮਾਨੀ ਇਹ ਨਾਵਲ ਕਰਦਾ ਹੈ ਕਿ ਸਾਨੂੰ ਆਪਣੇ ਪੁਰਖਿਆਂ ਦਾ ਇਤਿਹਾਸ ਵਿਸਾਰਨਾ ਨਹੀਂ ਚਾਹੀਦਾ। ਉੱਘੇ ਕਹਾਣੀਕਾਰ ਬਲੀਜੀਤ ਨੇ ਕਿਹਾ ਕਿ ਬੌਧਿਕ ਉਡਾਣ ਨੂੰ ਹੋਰ ਖੰਭ ਲੱਗਦੇ ਹਨ । ਖੋਜਾਰਥੀ ਸੰਦੀਪ ਸ਼ਰਮਾ ਨੇ ਕਿਹਾ ਕਿ ਡਾ. ਮਨਮੋਹਨ ਦਾ ਨਾਵਲ ਸੁਰਤ ਅਤੇ ਚੇਤਿਆਂ ਦੀ ਹਲਚਲ ਦੀ ਬਾਤ ਪਾਉਂਦਾ ਹੈ । ਖੋਜਾਰਥੀ ਗੁਰਦੇਵ ਸਿੰਘ ਨੇ ਕਿਹਾ ਕਿ ਇਹ ਨਾਵਲ ਇਕ ਬਿਰਤਾਂਤਕ ਯਾਤਰਾ ਹੈ।
ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਨਾਵਲ ਦੇ ਹਵਾਲੇ ਨਾਲ ਕਿਹਾ ਕਿ ਅੰਦਰਲੀ ਜੰਗ ਜਿੱਤਣੀ ਸਭ ਤੋਂ ਔਖੀ ਹੈ । “ਮਨੁ ਪੰਖੀ ਭਇਓ “ ਦੇ ਲੇਖਕ ਡਾ. ਮਨਮੋਹਨ ਨੇ ਕਿਹਾ ਕਿ ਇਹ ਨਾਵਲ ਲਿਖਣ ਲਈ ਉਹਨਾਂ ਨੂੰ ਦਸ ਸਾਲ ਤੋਂ ਵੱਧ ਦਾ ਸਮਾਂ ਲੱਗਿਆ ਜਿਹੜਾ ਚੇਤਿਆਂ ਚ ਵੱਸਦੇ ਪੁਰਖਿਆਂ ਨੂੰ ਸਮਰਪਿਤ ਹੈ। ਸ਼ਾਹਕਾਰ ਵਿਸ਼ਵ ਸਾਹਿਤ ਨੂੰ ਪੰਜਾਬੀ ਪਾਠਕਾਂ ਤਕ ਪੁਨਰਕਥਨ ਦੀ ਵਿਧੀ ਰਾਹੀਂ ਪਹੁੰਚਾਉਣ ਵਾਲੇ ਜੰਗ ਬਹਾਦਰ ਗੋਇਲ ਨੇ ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਕਿਹਾ ਕਿ ਨਾਵਲ ਉਹ ਹੀ ਮਹਾਨ ਹੁੰਦਾ ਹੈ ਜੋ ਮਹਾਨ ਕਿਰਦਾਰ ਦੀ ਰਚਨਾ ਕਰਦਾ ਹੈ । ਮੁੱਖ ਮਹਿਮਾਨ ਡਾ. ਗੁਰਪਾਲ ਸੰਧੂ ਨੇ ਕਿਹਾ ਕਿ ਇਹ ਨਾਵਲ ਉਮੀਦ ਪੈਦਾ ਕਰਦਿਆਂ ਸਵਾਲ ਕਰਦਾ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉੱਘੇ ਵਿਦਵਾਨ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਕਿਹਾ ਕਿ ਡਾ. ਮਨਮੋਹਨ ਦੀ ਕਲਮ ਬਹੁਪੱਖੀ ਗਿਆਨ ਨਾਲ ਭਰਪੂਰ ਹੈ। ਅੱਜ ਦੇ ਇਸ ਸਮਾਗਮ ਵਿਚ “ਕੌਮੀ ਪੁਸਤਕ ਸਭਿਆਚਾਰਕ ਸੱਥ” ਵੱਲੋਂ ਕਿਤਾਬਾਂ ਦਾ ਲੰਗਰ ਲਗਾਇਆ ਗਿਆ । ਇਸ ਸਬੰਧੀ ਹੋਰ ਜਾਣਕਾਰੀ ਦੇਂਦਿਆ ਸੱਥ ਦੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਪ੍ਰੋ. ਦਿਲਬਾਗ਼ ਸਿੰਘ ਨੇ ਦੱਸਿਆ ਕਿ ਕਿਤਾਬਾਂ ਪੜ੍ਹਨ ਦੀ ਪ੍ਰੇਰਣਾ ਦੀ ਪਿਰਤ ਦੇ ਇਹ ਉਪਰਾਲੇ ਜਾਰੀ ਰਹਿਣਗੇ।
ਅੱਜ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਵਾਲਿਆਂ ਵਿੱਚ ਸੁਰਿੰਦਰ ਗਿੱਲ, ਸੁਭਾਸ਼ ਭਾਸਕਰ, ਗੁਰਦੇਵ ਚੌਹਾਨ, ਡਾ. ਜਸਪਾਲ ਸਿੰਘ, ਦਵਿੰਦਰ ਸਿੰਘ ਬੋਹਾ, ਮੇਜਰ ਸਿੰਘ ਪੰਜਾਬੀ, ਸੁਖਵਿੰਦਰ ਸਿੰਘ ਸਿੱਧੂ, ਸ਼ਾਇਰ ਭੱਟੀ, ਵਿੰਦਰ ਮਾਂਝੀ, ਸਰਬਜੀਤ ਸਿੰਘ, ਡਾ. ਗੁਰਮੇਲ ਸਿੰਘ, ਡਾ. ਸਾਹਿਬ ਸਿੰਘ ਅਰਸ਼ੀ, ਨਿਖਿਲ, ਗੁਲ ਚੌਹਾਨ, ਗਣੇਸ਼ ਦੱਤ, ਜਗਦੀਪ ਸਿੱਧੂ, ਸੰਜੀਵ ਸਿੰਘ ਸੈਣੀ, ਰਤਨ ਬਾਬਕਵਾਲਾ, ਬਲਕਾਰ ਸਿੱਧੂ, ਵਰਿੰਦਰ ਸਿੰਘ ਚੱਠਾ, ਡਾ. ਮਨਜੀਤ ਬੱਲ, ਲਾਭ ਸਿੰਘ ਲਹਿਲੀ, ਸ਼ਬਦੀਸ਼, ਸੁਰਜੀਤ ਸੁਮਨ, ਬਲਦੇਵ ਸਿੰਘ ਸਨੌਰੀ, ਵਿਕਰਮਜੀਤ ਸਿੰਘ, ਬਲਵਿੰਦਰ ਚਹਿਲ, ਮਿੱਕੀ ਪਾਸੀ, ਵਿਜੇ ਅਖ਼ਤਰ, ਗੁਰਦੇਵ ਸਿੰਘ, ਅਮਨਦੀਪ ਸਿੰਘ, ਮੰਦਰ ਗਿੱਲ, ਮੇਜਰ ਸਿੰਘ ਨਾਗਰਾ (ਕੈਨੇਡਾ), ਸੁਖਦੇਵ ਸਿੰਘ, ਗੁਰਪ੍ਰੀਤ ਖੋਖਰ, ਪੱਲਵੀ ਸ਼ਰਮਾ, ਰਾਜੇਸ਼ ਬੇਨੀਵਾਲ, ਏ. ਐੱਸ. ਪਾਲ, ਅਜੇ ਵਰਮਾ, ਤਲਵਿੰਦਰ ਸਿੰਘ, ਆਰ. ਡੀ. ਕੈਲੇ, ਅਮਰੀਕ ਸਿੰਘ, ਗਗਨ ਦਰਸ਼ਨ ਸਿੰਘ, ਨਵੀ ਕੁਮਾਰ, ਤਰਨਪ੍ਰੀਤ ਸਿੰਘ, ਹਰਦੇਵ ਚੌਹਾਨ, ਬਲਵਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ, ਪ੍ਰਭਜੋਤ ਕੌਰ ਢਿੱਲੋਂ, ਅਮਰਜੀਤ ਸਿੰਘ ਢਿੱਲੋਂ, ਆਰਤੀ ਬਹਿਲ ਅਤੇ ਕੈਪਟਨ ਨਰਿੰਦਰ ਸਿੰਘ ਆਈ. ਏ. ਐੱਸ ਦੇ ਨਾਮ ਵਰਣਨ ਯੋਗ ਹਨ।