ਭਾਰਤ ਦੀ ਸਭ ਤੋਂ ਲੰਮੀ ਦੌੜ 302 ਕਿਲੋਮੀਟਰ ਨਿਰਵਿਘਨ ਪੂਰੀ ਕਰਨ ਵਾਲੇ ਨੌਜਵਾਨ ਦਿਲਪ੍ਰੀਤ ਢਿਲੋਂ ਦਾ ਸਨਮਾਨ
- ਕਿਸਾਨਾ-ਮਜ਼ਦੂਰਾਂ ਦੀਆ ਹੱਕੀ ਮੰਗਾਂ ਲਈ ਭਾਰਤ ਦੀ ਸਭ ਤੋਂ ਲੰਮੀ ਦੌੜ ਪੂਰੀ ਕਰਕੇ ਇਤਿਹਾਸ ਸਿਰਜਿਆ:- ਐਡਵੋਕੇਟ ਔਜਲਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 22 ਫਰਵਰੀ 2025 -ਜ਼ਿਲ੍ਹਾ ਲੁਧਿਆਣਾ ਦੇ ਖੰਨਾ ਸ਼ਹਿਰ ਤੋਂ ਨਜ਼ਦੀਕੀ ਪਿੰਡ ਮਾਜਰੀ ਵਿਖੇ ਐਡਵੋਕੇਟ ਜਗਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਪਿੰਡ ਦੇ ਸਰਪੰਚ ਬਬਲਜੀਤ ਕੌਰ ਤੇ ਸਮੂਹ ਪੰਚਾਇਤ ਤੇ ਪਿੰਡ ਨਿਵਾਸੀਆਂ ਵੱਲੋ ਭਾਰਤ ਦੇ ਇਤਿਹਾਸ ਦੀ ਪਹਿਲੀ ਬਿਨਾ ਰੁਕੇ ਭਾਰਤ ਦੀ ਸਭ ਤੋਂ ਲੰਮੀ ਦੌੜ 302 ਕਿਲੋਮੀਟਰ 46 ਘੰਟਿਆਂ 'ਚ ਪਿੰਡ ਇਕੋਲਾਹਾ (ਖੰਨਾ) ਤੋ ਪਾਰਲੀਮੈਂਟ ਦਿੱਲੀ ਤੱਕ ਕਿਸਾਨਾ ਅਤੇ ਮਜ਼ਦੂਰਾਂ ਦੀਆ ਹੱਕੀ ਮੰਗਾਂ ਫਸਲਾ 'ਤੇ ਘੱਟੋ-ਘੱਟ ਸਮਰਥਨ ਮੁੱਲ ਤੇ ਗਰੰਟੀ ਕਾਨੂੰਨ ਬਨਵਾਉਣ ਤੇ ਪ੍ਰਤੀ ਵਿਅਕਤੀ ਘੱਟੋ ਘੱਟ ਆਮਦਨ ਗਰੰਟੀ ਕਾਨੂੰਨ ਬਣਾਏ ਜਾਣ ਲਈ ਨਿਰਵਿਘਨ ਪੂਰੀ ਕਰਕੇ ਇਤਿਹਾਸ ਰਚਣ ਵਾਲੇ ਪਿੰਡ ਇਕੋਲਾਹਾ ਨੌਜਵਾਨ ਐਥਲੀਟ ਕੋਚ ਦਿਲਪ੍ਰੀਤ ਸਿੰਘ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਐਡਵੋਕੇਟ ਜਗਜੀਤ ਸਿੰਘ ਔਜਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿਲਪ੍ਰੀਤ ਸਿੰਘ ਢਿੱਲੋਂ ਕੋਚ ਵੱਲੋ ਕਿਸਾਨਾ ਤੇ ਮਜਦੂਰਾ ਦੀਆ ਹੱਕੀ ਮੰਗਾਂ ਲਈ ਭਾਰਤ ਦੀ ਸਭ ਤੋਂ ਲੰਮੀ ਦੌੜ ਨਿਰਵਿਘਨ ਪੂਰੀ ਕਰਕੇ ਇਤਿਹਾਸ ਸਿਰਜ ਦਿੱਤਾ ਹੈ ਜਿਸ ਨਾਲ ਪੰਜਾਬੀਆਂ ਦਾ ਸੀਨਾ ਫ਼ਖ਼ਰ ਨਾਲ ਚੌੜਾ ਹੋਇਆ ਹੈ।ਓਹਨਾ ਅੱਗੇ ਕਿਹਾ ਕਿ ਦਿਲਪ੍ਰੀਤ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣਕੇ ਨੌਜਵਾਨਾਂ ਨੂੰ ਦੇਸ਼ ਅਤੇ ਸਮਾਜ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਕਰੇਗਾ।
ਇਸ ਮੌਕੇ ਹੋਰਨਾਂ ਤੋ ਇਲਾਵਾ ਕਰਨੈਲ ਸਿੰਘ ਇਕੋਲਾਹਾ ,ਸੋਹਣ ਸਿੰਘ ਮਾਸਟਰ,ਕਮਲਜੀਤ ਸਿੰਘ ਪੰਚ,ਰਣਜੀਤ ਸਿੰਘ ਪੰਚ,ਗੁਰਦੀਪ ਸਿੰਘ ਲੰਬੜਦਾਰ ,ਕੈਪਟਨ ਨੰਦ ਲਾਲ, ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ ਗੁਰਵਿੰਦਰ ਔਜਲਾ,ਰਣਵੀਰ ਸਿੰਘ ,ਅਮਰੀਕ ਸਿੰਘ,ਜਸਵਿੰਦਰ ਸਿੰਘ ਬਿਲਿੰਗ,ਮਨਮੋਹਨ ਸਿੰਘ,ਗੁਰਨੀਕ ਸਿੰਘ,ਮੇਲਾ ਸਿੰਘ,ਕਰਮਜੀਤ ਸਿੰਘ,ਗੁਜਨ ਸਿੰਘ,ਜਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।